18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੀ.ਪੀ.ਡਬਲਯੂ.ਡੀ. ਡਰਾਮਾਟਿਕ ਕਲੱਬ ਮਾਧੋਪੁਰ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਸੱਤਵੀਂ ਨਾਈਟ ਦਾ ਉਦਘਾਟਨ

ਮਾਧੋਪੁਰ, 18 ਅਕਤੂਬਰ (ਮਹਿਰਾ)-ਸੀ. ਪੀ.

Ad Position 21
No active advertisement
ਅਜੀਤ ਡੈਸਕ 19-10-2026
ਮਾਧੋਪੁਰ, 18 ਅਕਤੂਬਰ (ਮਹਿਰਾ)-ਸੀ.ਪੀ.ਡਬਲਯੂ.ਡੀ. ਡਰਾਮਾਟਿਕ ਕਲੱਬ ਮਾਧੋਪੁਰ ਵਲੋਂ ਕਰਵਾਈ ਜਾ ਰਹੀ ਸਲਾਨਾ ਰਾਮ ਲੀਲ੍ਹਾ ਦੀ ਸੱਤਵੀਂ ਨਾਈਟ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਪੰਚ ਗੂੜ੍ਹਾ ਖੁਰਦ ਅਜੇ ਸ਼ਰਮਾ ਤੇ ਸਰਪੰਚ ਓਮਨ ਠਾਕੁਰ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਅੱਜ ਦੀ ਰਾਮ ਲੀਲ੍ਹਾ ਦੀ ਸ਼ੁਰੂਆਤ ਕਰਵਾਈ । ਰਾਮ ਲੀਲ੍ਹਾ ਸਟੇਜ ’ਤੇ ਪਹੁੰਚਣ ’ਤੇ ਕਲੱਬ ਦੇ ਪ੍ਰਬੰਧਕਾਂ ਤੇ ਮੈਂਬਰਾਂ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ । ਉਪਰੰਤ ਧਾਰਮਿਕ ਕਾਰਜਾਂ ’ਚ ਯੋਗਦਾਨ ਪਾਉਣ ਤੇ ਇਲਾਕੇ ਦੀ ਸੇਵਾ ਲਈ ਕਲੱਬ ਮੈਂਬਰਾਂ ਵਲੋਂ ਦੋਵਾਂ ਸਰਪੰਚਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਕਲੱਬ ਮੈਂਬਰ ਟੋਨੀ ਮਹਿਰਾ, ਰਾਜੇਸ਼ਵਰ ਸੈਣੀ, ਪੁਨੀਤ ਮਹਾਜਨ, ਸਤੀਸ਼ ਖੁਰਾਣਾ, ਟੋਨੀ ਮਹਾਜਨ, ਸੰਕੀ ਠਾਕੁਰ, ਪਿੰਟੂ ਮਹਿਰਾ ਤੇ ਵਿਜੇ ਵਾਲੀਆ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਾਲੀ ਵੱਧ ਤੇ ਸ੍ਰੀ ਰਾਮ-ਸੁਗਰੀਵ ਮਿਲਾਪ ਦਾ ਸਜੀਵ ਮੰਚਨ ਅਗਲੀ ਖ਼ਬਰ ਸ੍ਰੀ ਰਾਮ ਮਹਾਂਵੀਰ ਮਾਂ ਵੈਸ਼ਨੋ ਨਾਟਕ ਕਮੇਟੀ ਵਲੋਂ ਸ਼ਾਨਦਾਰ ਉਦਘਾਟਨ ਸਮਾਗਮ ਕਰਵਾਇਆ
Ad Position 24