ਭਰਾ ਪ੍ਰਤੀ ਸੱਚਾ ਪਿਆਰ ਲਕਸ਼ਮਣ ਜੀ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ-ਵਰੁਣ ਵਿੱਕੀ
ਸੁਜਾਨਪੁਰ, 18 ਅਕਤੂਬਰ (ਜਗਦੀਪ ਸਿੰਘ)-ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਦੇਖਰੇਖ ਹੇਠ ਆਯੋਜਿਤ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਛੇਵੀਂ ਰਾਤ ਦਾ ਉਦਘਾਟਨ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਰੁਣ ਵਿੱਕੀ ਵਲੋਂ ਰਿਬਨ ਕੱਟ ਕੇ ਕੀਤਾ ਗਿਆ । ਪ੍ਰਬੰਧਕਾਂ ਵਲੋਂ ਵਰੁਣ ਵਿੱਕੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਸੁਜਾਨਪੁਰ, 18 ਅਕਤੂਬਰ (ਜਗਦੀਪ ਸਿੰਘ)-ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਦੇਖਰੇਖ ਹੇਠ ਆਯੋਜਿਤ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਛੇਵੀਂ ਰਾਤ ਦਾ ਉਦਘਾਟਨ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਰੁਣ ਵਿੱਕੀ ਵਲੋਂ ਰਿਬਨ ਕੱਟ ਕੇ ਕੀਤਾ ਗਿਆ । ਪ੍ਰਬੰਧਕਾਂ ਵਲੋਂ ਵਰੁਣ ਵਿੱਕੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਵਰੁਣ ਵਿੱਕੀ ਨੇ ਕਿਹਾ ਕਿ ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਪ੍ਰਤੀ ਸੱਚਾ ਪਿਆਰ ਭਰਾ ਲਕਸ਼ਮਣ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ, ਜੋ ਸਾਨੂੰ ਆਪਣਿਆਂ ਪ੍ਰਤੀ ਮਾਨ ਸਨਮਾਨ ਦੀ ਭਾਵਨਾ ਪੈਦਾ ਕਰਦਾ ਹੈ । ਇਸ ਮੌਕੇ ਤਰਸੇਮ ਮਹਾਜਨ, ਤਰਲੋਕ ਮਹਾਜਨ, ਅਸ਼ੋਕ ਮਹਿਰਾ, ਵਿਜੇ ਧੀਮਾਨ, ਅਜੇਅੰਸ਼ ਮਹਾਜਨ, ਰਵਿੰਦਰ ਮਹਾਜਨ, ਸੁਰੇਸ਼ ਮਹਾਜਨ, ਪ੍ਰਦੀਪ ਕੁਮਾਰ, ਪਾਰਸ ਸ਼ਰਮਾ, ਸਤੀਸ਼ ਸ਼ਰਮਾ, ਗੁਲਸ਼ਨ ਮਹਾਜਨ, ਰਾਹੁਲ ਮਹਾਜਨ, ਚੰਦਨ ਮਹਾਜਨ, ਨੀਨਾ, ਪਵਨ ਕੁਮਾਰ, ਸੋਨੂੰ ਮਹਾਜਨ,ਆਰ.ਐਸ. ਜਸਰੋਟੀਆ ਅਤੇ ਅਰੂਸ਼ ਸ਼ਰਮਾ ਆਦਿ ਹਾਜ਼ਰ ਸਨ ।