18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰਾਧਾ ਸੁਆਮੀ ਕਾਲੋਨੀ ਨੇੜੇ ਨਵੀਂ ਕਾਲੋਨੀ ’ਚ ਰਸਤਾ ਬੰਦ ਕਰਨ ਨੂੰ ਲੈ ਕੇ ਵਿਵਾਦ, ਲੋਕਾਂ ’ਚ ਰੋਸ

ਪਠਾਨਕੋਟ, 18 ਅਕਤੂਬਰ (ਸੁਮਿਤ)-ਰਾਧਾ ਸੁਆਮੀ ਕਾਲੋਨੀ ਦੇ ਨੇੜੇ ਬਣਾਈ ਜਾ ਰਹੀ ਇਕ ਨਵੀਂ ਕਾਲੋਨੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ । ਦੋਸ਼ ਹੈ ਕਿ ਕਲੋਨਾਈਜ਼ਰ ਵਲੋਂ ਗੇਟ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਰਿਹਾਇਸ਼ੀ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

Ad Position 21
No active advertisement
ਦੁਰਗਾ ਅਸ਼ਟਮੀ ਮੌਕੇ ਜੈ ਮਾਂ ਜਗਦੰਬੇ ਸੇਵਾ ਸਮਿਤੀ ਦੇ ਮੈਂਬਰ ਕੰਨਿਆਵਾਂ ਦੀ ਪੂਜਾ ਕਰਦੇ ਹੋਏ ਤੇ ਕੌਂਸਲਰ ਸ਼ੈਲੀ ਮਹਾਜਨ ਨੂੰ ਸਨਮਾਨਿਤ ਕਰਦੇ ਹੋਏ ਸਮਿਤੀ ਦੇ ਅਹੁਦੇਦਾਰ । ਤਸਵੀਰਾਂ: ਸੰਧੂ 19-10-2026
ਪਠਾਨਕੋਟ, 18 ਅਕਤੂਬਰ (ਸੁਮਿਤ)-ਰਾਧਾ ਸੁਆਮੀ ਕਾਲੋਨੀ ਦੇ ਨੇੜੇ ਬਣਾਈ ਜਾ ਰਹੀ ਇਕ ਨਵੀਂ ਕਾਲੋਨੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ । ਦੋਸ਼ ਹੈ ਕਿ ਕਲੋਨਾਈਜ਼ਰ ਵਲੋਂ ਗੇਟ ਲਗਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਰਿਹਾਇਸ਼ੀ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸਥਾਨਕ ਲੋਕਾਂ ਨੇ ਰਸਤੇ ਨੂੰ ਲੈ ਕੇ ਇਤਰਾਜ਼ ਜਤਾਇਆ ਹੈ ਤੇ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਹੈ । ਇਸ ਮਾਮਲੇ ਸਬੰਧੀ ਕਾਰੋਬਾਰੀ ਅਕਸ਼ੈ ਮਹਾਜਨ ਨੇ ਨਵੀਂ ਬਣਾਈ ਜਾ ਰਹੀ ਕਾਲੋਨੀ ਨੂੰ ਗੈਰ-ਕਾਨੂੰਨੀ ਦੱਸਦਿਆਂ ਨਗਰ ਨਿਗਮ ਕੋਲ ਸ਼ਿਕਾਇਤ ਦਰਜ ਕਰਵਾਈ ਹੈ । ਉਨ੍ਹਾਂ ਸਬੰਧਿਤ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਵਾਉਣ ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਬੰਧਿਤ ਵਿਭਾਗ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਤੇ ਰਸਤੇ ਸਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ । ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਵਲੋਂ ਇਸ ਸ਼ਿਕਾਇਤ ’ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਜਾਂਚ ਤੋਂ ਬਾਅਦ ਨਵੀਂ ਕਾਲੋਨੀ ਦੇ ਨਿਰਮਾਣ ’ਤੇ ਰਸਤੇ ਨੂੰ ਲੈ ਕੇ ਕੀ ਤੱਥ ਸਾਹਮਣੇ ਆਉਂਦੇ ਹਨ ?
Ad Position 22
No active advertisement
ਪਿਛਲੀ ਖ਼ਬਰ ਭਰਾ ਪ੍ਰਤੀ ਸੱਚਾ ਪਿਆਰ ਲਕਸ਼ਮਣ ਜੀ ਦੇ ਰੂਪ ’ਚ ਦੇਖਣ ਨੂੰ ਮਿਲਦਾ ਹੈ-ਵਰੁਣ ਵਿੱਕੀ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਵਾਲਮੀਕਿ ਸਨਾਤਨ ਸਭਾ ਦੀ ਮੀਟਿੰਗ
Ad Position 24