15 ਹਜ਼ਾਰ ਭੇਡਾਂ-ਬੱਕਰੀਆਂ ਦਾ ਮੁਫ਼ਤ ਹੋਵੇਗਾ ਟੀਕਾਕਰਨ-ਡਿਪਟੀ ਡਾਇਰੈਕਟਰ
ਪਠਾਨਕੋਟ, 18 ਅਕਤੂਬਰ (ਵਿਨੋਦ)-ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹੇ ’ਚ ਭੇਡਾਂ-ਬੱਕਰੀਆਂ ਦੇ ਮੁਫ਼ਤ ਟੀਕਾਕਰਨ ਅਭਿਆਨ ’ਚ ਤੇਜ਼ੀ ਲਿਆਂਦੀ ਗਈ ਹੈ । ਪਸ਼ੂ ਪਾਲਣ ਵਿਭਾਗ ਘਰ-ਘਰ ਜਾ ਕੇ ਪਸ਼ੂ ਪਾਲਕਾਂ ਨੂੰ ਪੀ.
ਜ
ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਵਿਜੇ ਕੁਮਾਰ
19-10-2026
ਪਠਾਨਕੋਟ, 18 ਅਕਤੂਬਰ (ਵਿਨੋਦ)-ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹੇ ’ਚ ਭੇਡਾਂ-ਬੱਕਰੀਆਂ ਦੇ ਮੁਫ਼ਤ ਟੀਕਾਕਰਨ ਅਭਿਆਨ ’ਚ ਤੇਜ਼ੀ ਲਿਆਂਦੀ ਗਈ ਹੈ । ਪਸ਼ੂ ਪਾਲਣ ਵਿਭਾਗ ਘਰ-ਘਰ ਜਾ ਕੇ ਪਸ਼ੂ ਪਾਲਕਾਂ ਨੂੰ ਪੀ.ਪੀ.ਆਰ. ਵੈਕਸੀਨ ਮੁਫ਼ਤ ਲਗਾ ਰਿਹਾ ਹੈ । ਇਸ ਦਾ ਮੁੱਖ ਉਦੇਸ਼ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣਾ, ਉਨ੍ਹਾਂ ਦੀ ਘੱਟਦੀ ਗਿਣਤੀ ’ਤੇ ਕੰਟਰੋਲ ਪਾਉਣਾ ਤੇ ਪਸ਼ੂ ਪਾਲਕਾਂ ਨੂੰ ਆਰਥਿਕ ਨੁਕਸਾਨ ਤੋਂ ਰਾਹਤ ਦਿਵਾਉਣਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਵਿਜੇ ਕੁਮਾਰ ਵਲੋਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਪਸ਼ੂ ਪਾਲਕ ਗਾਂ-ਮੱਝਾਂ ਦੇ ਟੀਕਾਕਰਨ ਪ੍ਰਤੀ ਵਧੇਰੇ ਜਾਗਰੂਕ ਰਹਿੰਦੇ ਹਨ, ਜਦਕਿ ਭੇਡਾਂ-ਬੱਕਰੀਆਂ ਦੇ ਟੀਕਾਕਰਨ ’ਚ ਜਾਗਰੂਕਤਾ ਮੁਕਾਬਲਤਨ ਘੱਟ ਹੈ । ਇਸ ਨਾਲ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਪਸ਼ੂ ਪਾਲਕਾਂ ਨੂੰ ਪ੍ਰੇਸ਼ਾਨੀਆਂ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ । ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਵਿਭਾਗ ਨੂੰ ਪੀ.ਪੀ.ਆਰ. ਵੈਕਸੀਨ ਉਪਲੱਬਧ ਕਰਵਾਈ ਹੈ । ਵਿਭਾਗੀ ਕਰਮਚਾਰੀ ਘਰ-ਘਰ ਜਾ ਕੇ ਭੇਡਾਂ-ਬੱਕਰੀਆਂ ਦਾ ਮੁਫਤ ਟੀਕਾਕਰਨ ਕਰਨਗੇ । ਇਹ ਟੀਕਾਕਰਨ ਪਸ਼ੂਆਂ ਨੂੰ ਪੀ.ਪੀ.ਆਰ. ਬਿਮਾਰੀ ਤੋਂ ਬਚਾਉਣ ਵਿਚ ਮਦਦਗਾਰ ਹੈ । ਜੇਕਰ ਕੋਈ ਪਸ਼ੂ ਟੀਕਾਕਰਨ ਤੋਂ ਵਾਂਝਾ ਰਹਿ ਜਾਂਦਾ ਹੈ, ਤਾਂ ਉਹ ਨਜ਼ਦੀਕੀ ਪਸ਼ੂ ਪਾਲਣ ਵਿਭਾਗ ਦਫਤਰ ਨਾਲ ਸੰਪਰਕ ਕਰ ਸਕਦਾ ਹੈ । ਇਨ੍ਹਾਂ ’ਚ ਲਗਭਗ 11 ਹਜ਼ਾਰ ਬੱਕਰੀਆਂ ਸ਼ਾਮਿਲ ਹਨ, ਜੋ ਇਸ ਅਭਿਆਨ ਦੇ ਵਿਆਪਕ ਮਹੱਤਵ ਨੂੰ ਦਰਸਾਉਂਦੀ ਹੈ । ਭੇਡ-ਬੱਕਰੀ ਪਾਲਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕਰਨ ਲਈ ਵਿਭਾਗ ਵੱਖ-ਵੱਖ ਖੇਤਰਾਂ ’ਚ ਜਾਗਰੂਕਤਾ ਕੈਂਪ ਲਗਾ ਰਿਹਾ ਹੈ । ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਤੇ ਪੋਸਟਰ ਲਗਾ ਕੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ । ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਪਠਾਨਕੋਟ ਦੇ ਕੰਢੀ ਖੇਤਰ ਦੇ ਧਾਰ ਕਲਾਂ ਵਿਚ ਵਿਭਾਗ ਨੇ ਇਕ ਭੇਡ ਪਾਲਣ ਕੇਂਦਰ ਸਥਾਪਿਤ ਕੀਤਾ ਹੈ ।