19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੀਰ ਬਾਬਾ ਲੱਖ ਦਾਤਾ ਜੀ ਨੂੰ ਸਮਰਪਿਤ ਪਿੰਡ ਨੋਮਾਲਾ ਵਿਖੇ ਛਿੰਝ ਮੇਲਾ ਕਰਵਾਇਆ

ਨਰੋਟ ਜੈਮਲ ਸਿੰਘ, 18 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਨੋਮਾਲਾ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਨੂੰ ਸਮਰਪਿਤ ਸਲਾਨਾ ਛਿੰਝ ਕਮੇਟੀ ਦੇ ਪ੍ਰਧਾਨ ਅੰਕਿਤ ਠਾਕੁਰ ਦੀ ਪ੍ਰਧਾਨਗੀ ਹੇਠ ਇਸ ਵਾਰ ਵੀ ਪਿੰਡ ਦੇ ਐਨ. ਆਰ.

Ad Position 21
No active advertisement
ਅਜੀਤ ਡੈਸਕ 19-10-2026
ਨਰੋਟ ਜੈਮਲ ਸਿੰਘ, 18 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਦੇ ਪਿੰਡ ਨੋਮਾਲਾ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਨੂੰ ਸਮਰਪਿਤ ਸਲਾਨਾ ਛਿੰਝ ਕਮੇਟੀ ਦੇ ਪ੍ਰਧਾਨ ਅੰਕਿਤ ਠਾਕੁਰ ਦੀ ਪ੍ਰਧਾਨਗੀ ਹੇਠ ਇਸ ਵਾਰ ਵੀ ਪਿੰਡ ਦੇ ਐਨ.ਆਰ.ਆਈ. ਵੀਰਾਂ ਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ । ਜਿਸ ’ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਪਹੁੰਚੇ । ਇਸ ਮੌਕੇ ਉਨ੍ਹਾਂ ਨਾਲ ਬਲਾਕ ਸਰਨਾ ਦੇ ਪ੍ਰਧਾਨ ਗੁਰਨਾਮ ਸਿੰਘ ਛੀਨਾ, ਕਾਂਗਰਸ ਜ਼ਿਲ੍ਹਾ ਯੂਥ ਦੇ ਪ੍ਰਧਾਨ ਪੰਮੀ ਪਠਾਨੀਆ, ਰਾਜਾ ਕਟਾਰੂਚੱਕ, ਬੌਬੀ ਸੈਣੀ, ਕਾਂਗਰਸ ਕਿਸਾਨ ਸੈੱਲ ਦੇ ਬਲਾਕ ਪ੍ਰਧਾਨ ਬੰਟੀ ਸਿੱਧੂ, ਹਲਕਾ ਭੋਆ ਦੇ ਯੂਥ ਪ੍ਰਧਾਨ ਸੁਮਿਤ ਠਾਕੁਰ, ਸਰਪੰਚ ਗੋਰਾ ਸੈਣੀ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਸ਼ਾਮਿਲ ਹੋਏ । ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਅੰਕਿਤ ਠਾਕੁਰ ਨੇ ਦੱਸਿਆ ਕਿ ਛਿੰਝ ਮੇਲੇ ’ਚ 200 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਮੁਕਾਬਲੇ ’ਚ ਭਾਗ ਲਿਆ ਤੇ ਪ੍ਰਬੰਧਕ ਕਮੇਟੀ ਕੋਲੋਂ ਨਕਦ ਇਨਾਮ ਪ੍ਰਾਪਤ ਕੀਤਾ । ਪ੍ਰਬੰਧਕਾਂ ਵਲੋਂ ਵੱਡੀ ਮਾਲੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਰਾਜੂ ਰਈਏਵਾਲ ਨੂੰ 71 ਹਜ਼ਾਰ ਤੇ ਦੂਸਰੇ ਪਹਿਲਵਾਨ ਨੂੰ 40 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਛਿੰਝ ਮੇਲਾ ਕਮੇਟੀ ਨੂੰ 51 ਹਜ਼ਾਰ ਰੁਪਏ ਦਾ ਸਹਿਯੋਗ ਕੀਤਾ । ਇਸ ਮੌਕੇ ਕਾਂਗਰਸ ਬਲਾਕ ਸਰਨਾ ਦੇ ਪ੍ਰਧਾਨ ਗੁਰਨਾਮ ਸਿੰਘ ਛੀਨਾ ਨੇ ਛੋਟੀ ਮਾਲੀ ਦੇ ਜੇਤੂ ਪਹਿਲਵਾਨ ਅਭੀ ਰਾਜਪੂਤ ਨੂੰ ਆਪਣੀ ਤਰਫੋਂ 5100 ਰੁਪਏ ਦਾ ਇਨਾਮ ਦਿੱਤਾ। ਇਸ ਮੌਕੇ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਅਤੇ ਬਲਾਕ ਦੇ ਜਨਰਲ ਸਕੱਤਰ ਅੰਕਿਤ ਠਾਕੁਰ, ਅੰਮੂ ਠਾਕੁਰ (ਨਿਊਜ਼ੀਲੈਂਡ), ਰੂਬੀ ਠਾਕੁਰ, ਰਾਹੁਲ ਠਾਕੁਰ, ਸ਼ਸ਼ੀ ਠਾਕੁਰ, ਗੋਲਡੀ ਠਾਕੁਰ, ਸਤੀਸ਼ ਠਾਕੁਰਪੁਰ, ਸਰਪੰਚ ਲਾਡੀ ਪਰਮਾਨੰਦ, ਦਲਵੀਰ ਚੰਦ, ਬਲਾਕ ਦੇ ਜਨਰਲ ਸਕੱਤਰ ਸੰਜੀਵ ਕੁਮਾਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 15 ਹਜ਼ਾਰ ਭੇਡਾਂ-ਬੱਕਰੀਆਂ ਦਾ ਮੁਫ਼ਤ ਹੋਵੇਗਾ ਟੀਕਾਕਰਨ-ਡਿਪਟੀ ਡਾਇਰੈਕਟਰ ਅਗਲੀ ਖ਼ਬਰ ਲਾਇਨਜ਼ ਕਲੱਬ ਵਲੋਂ ਬਿਰਧ ਆਸ਼ਰਮ ’ਚ ਗਰਮ ਕੱਪੜੇ ਤੇ ਰਾਸ਼ਨ ਸਮੱਗਰੀ ਭੇਟ
Ad Position 24