18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੜਕ ਦੀ ਮਾੜੀ ਹਾਲਤ ਕਾਰਨ ਰੋਜ਼ਾਨਾ ਵਾਪਰ ਰਹੀਆਂ ਦੁਰਘਟਨਾਵਾਂ- ਲੋਕ ਪ੍ਰੇਸ਼ਾਨ

ਗੁਰਦਾਸਪੁਰ, 18 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਅੱਬਲਖੈਰ ਨੂੰ ਜਾਂਦੀ ਸੜਕ ’ਤੇ ਬਿਨ੍ਹਾਂ ਬਣਾਏ ਛੱਡ ਦਿੱਤੇ ਗਏ ਕਰੀਬ 400 ਮੀਟਰ ਦੇ ਸੜਕ ਦੇ ਟੋਟੇ ਦੀ ਹਾਲਤ ਇੰਨ੍ਹੀ ਮਾੜੀ ਹੋ ਗਈ ਹੈ ਕਿ ਰੋਜ਼ਾਨਾ ਇੱਥੇ ਦੁਰਘਟਨਾਵਾਂ ਵਾਪਰ ਰਹੀਆਂ ਹਨ । ਇਹ ਰੋਡ ਗੁਰਦਾਸਪੁਰ ਨੂੰ ਦੀਨਾਨਗਰ ਦੇ ਨਾਲ ਜੋੜਦੀ ਹੈ ।

Ad Position 21
No active advertisement
ਅਜੀਤ ਡੈਸਕ 19-10-2026
ਗੁਰਦਾਸਪੁਰ, 18 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਅੱਬਲਖੈਰ ਨੂੰ ਜਾਂਦੀ ਸੜਕ ’ਤੇ ਬਿਨ੍ਹਾਂ ਬਣਾਏ ਛੱਡ ਦਿੱਤੇ ਗਏ ਕਰੀਬ 400 ਮੀਟਰ ਦੇ ਸੜਕ ਦੇ ਟੋਟੇ ਦੀ ਹਾਲਤ ਇੰਨ੍ਹੀ ਮਾੜੀ ਹੋ ਗਈ ਹੈ ਕਿ ਰੋਜ਼ਾਨਾ ਇੱਥੇ ਦੁਰਘਟਨਾਵਾਂ ਵਾਪਰ ਰਹੀਆਂ ਹਨ । ਇਹ ਰੋਡ ਗੁਰਦਾਸਪੁਰ ਨੂੰ ਦੀਨਾਨਗਰ ਦੇ ਨਾਲ ਜੋੜਦੀ ਹੈ । ਸੜਕ ’ਤੇ ਵੱਡੇ-ਵੱਡੇ ਟੋਏ ਪੈ ਗਏ ਹਨ ਤੇ ਭਾਰੀ ਆਵਾਜਾਈ ਹੋਣ ਕਾਰਨ ਇਨ੍ਹਾਂ ਟੋਇਆਂ ਦੇ ਚੱਲਦੇ ਹਰ ਰੋਜ਼ ਕਿਸੇ ਨਾ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ । ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਸੜਕ ਬਣਾਈ ਗਈ ਸੀ, ਪਰ ਕੁਝ ਕਾਰਨਾਂ ਕਾਰਨ ਗਰੀਬ 400 ਮੀਟਰ ਦਾ ਟੋਟਾ ਇਵੇਂ ਹੀ ਛੱਡ ਦਿੱਤਾ ਗਿਆ । ਬਰਸਾਤ ਕਾਰਨ ਜਦੋਂ ਇਨ੍ਹਾਂ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ ਤਾਂ ਹਾਲਤ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ । ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੜਕ ਦੀ ਮੁੜ ਉਸਾਰੀ ਕਰਵਾਈ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਏ.ਟੀ.ਐਮਾਂ ਦੇ ਇਨਵਰਟਰ ਖਰਾਬ ਹੋਣ ਨਾਲ ਪੈਸਿਆਂ ਦੀ ਨਿਕਾਸੀ ਲਈ ਆ ਰਹੀ ਮੁਸ਼ਕਿਲ ਅਗਲੀ ਖ਼ਬਰ ਆਈਡੀਆ ਤੇ ਵੋਡਾਫੋਨ ਦੀ ਰੇਂਜ ਨਾ ਆਉਣ ਕਾਰਨ ਖਪਤਕਾਰ ਪ੍ਰੇਸ਼ਾਨ
Ad Position 24