ਆਈਡੀਆ ਤੇ ਵੋਡਾਫੋਨ ਦੀ ਰੇਂਜ ਨਾ ਆਉਣ ਕਾਰਨ ਖਪਤਕਾਰ ਪ੍ਰੇਸ਼ਾਨ
ਗੁਰਦਾਸਪੁਰ, 18 ਅਕਤੂਬਰ (ਅਸ਼ੋਕ ਸ਼ਰਮਾ)-ਬੇਟ ਖੇਤਰ ਅੰਦਰ ਆਈਡੀਆ ਤੇ ਵੋਡਾਫੋਨ ਦੇ ਖਪਤਕਾਰ ਪਿਛਲੇ ਇਕ ਹਫਤੇ ਤੋਂ ਆਈਡੀਆ ਤੇ ਵੋਡਾਫੋਨ ਦੀ ਰੇਂਜ ਨਾ ਆਉਣ ਕਾਰਨ ਕਾਫੀ ਪ੍ਰੇਸ਼ਾਨ ਹਨ । ਇਸ ਸਬੰਧੀ ਆਪਣਾ ਨਾਂਅ ਗੁਪਤ ਰੱਖਦੇ ਹੋਏ ਬਹੁਤ ਸਾਰੇ ਖਪਤਕਾਰਾਂ ਨੇ ਦੱਸਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੂਸਰੀਆਂ ਕੰਪਨੀਆਂ ਦੇ ਕੁਨੈਕਸ਼ਨ ਕੱਟਵਾ ਕੇ ਆਡੀਈਆ ਤੇ ਵੋਡਾਫੋਨ ਦੀ ਕੰਪਨੀ ਦੀਆਂ ਸਿੰਮਾਂ ਲਈਆਂ ਸਨ, ਪਰ ਹੁਣ ਇਕ ਹਫਤੇ ਤੋਂ ਉਕਤ ਕੰਪਨੀਆਂ ਦੀ ਬੇਟ ਖੇਤਰ ਰੇਂਜ ਨਾ ਆਉਣ ਕਾਰਨ ਫੋਨ ਕਰਦੇ-ਕਰਦੇ ਹੀ ਰੇਂਜ ਉੱਡ ਜਾਂਦੀ ਹੈ ਤੇ ਗੱਲਬਾਤ ਨਹੀਂ ਹੁੰਦੀ।
ਗੁਰਦਾਸਪੁਰ, 18 ਅਕਤੂਬਰ (ਅਸ਼ੋਕ ਸ਼ਰਮਾ)-ਬੇਟ ਖੇਤਰ ਅੰਦਰ ਆਈਡੀਆ ਤੇ ਵੋਡਾਫੋਨ ਦੇ ਖਪਤਕਾਰ ਪਿਛਲੇ ਇਕ ਹਫਤੇ ਤੋਂ ਆਈਡੀਆ ਤੇ ਵੋਡਾਫੋਨ ਦੀ ਰੇਂਜ ਨਾ ਆਉਣ ਕਾਰਨ ਕਾਫੀ ਪ੍ਰੇਸ਼ਾਨ ਹਨ । ਇਸ ਸਬੰਧੀ ਆਪਣਾ ਨਾਂਅ ਗੁਪਤ ਰੱਖਦੇ ਹੋਏ ਬਹੁਤ ਸਾਰੇ ਖਪਤਕਾਰਾਂ ਨੇ ਦੱਸਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੂਸਰੀਆਂ ਕੰਪਨੀਆਂ ਦੇ ਕੁਨੈਕਸ਼ਨ ਕੱਟਵਾ ਕੇ ਆਡੀਈਆ ਤੇ ਵੋਡਾਫੋਨ ਦੀ ਕੰਪਨੀ ਦੀਆਂ ਸਿੰਮਾਂ ਲਈਆਂ ਸਨ, ਪਰ ਹੁਣ ਇਕ ਹਫਤੇ ਤੋਂ ਉਕਤ ਕੰਪਨੀਆਂ ਦੀ ਬੇਟ ਖੇਤਰ ਰੇਂਜ ਨਾ ਆਉਣ ਕਾਰਨ ਫੋਨ ਕਰਦੇ-ਕਰਦੇ ਹੀ ਰੇਂਜ ਉੱਡ ਜਾਂਦੀ ਹੈ ਤੇ ਗੱਲਬਾਤ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਸਾਡੇ ਫੋਨ ਨਾ ਚੱਲਣ ਕਰਕੇ ਸਾਡਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡਾ ਸਾਰਾ ਕਾਰੋਬਾਰ ਹੀ ਫੋਨਾਂ ’ਤੇ ਨਿਰਭਰ ਕਰਦਾ ਹੈ । ਉਨ੍ਹਾਂ ਉਕਤ ਕੰਪਨੀਆਂ ਦੇ ਉੱਚ ਅਫਸਰਾਂ ਤੋਂ ਜ਼ੋਰਦਾਰ ਮੰਗ ਕੀਤੀ ਕਿ ਆਈਡੀਆ ਤੇ ਵੋਡਾਫੋਨ ਦੀ ਜੋ ਰੇਂਜ ਇਕ ਹਫਤੇ ਤੋਂ ਨਹੀਂ ਆ ਰਹੀ ਜਿਸ ਨਾਲ ਫੋਨ ਨਹੀਂ ਚੱਲ ਰਹੇ ਤੁਰੰਤ ਠੀਕ ਕਰਵਾਈ ਜਾਵੇ । ਜੇਕਰ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਤਾਂ ਉਕਤ ਕੰਪਨੀਆਂ ਦੇ ਖਪਤਕਾਰ ਉਨ੍ਹਾਂ ਦੀਆਂ ਸਿੰਮਾਂ ਵਾਪਸ ਕਰ ਦੇਣਗੇ ।