ਏ.ਟੀ.ਐਮਾਂ ਦੇ ਇਨਵਰਟਰ ਖਰਾਬ ਹੋਣ ਨਾਲ ਪੈਸਿਆਂ ਦੀ ਨਿਕਾਸੀ ਲਈ ਆ ਰਹੀ ਮੁਸ਼ਕਿਲ
ਗੁਰਦਾਸਪੁਰ, 18 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਅੰਦਰ ਬਹੁਤ ਸਾਰੇ ਏ. ਟੀ.
ਗੁਰਦਾਸਪੁਰ, 18 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਅੰਦਰ ਬਹੁਤ ਸਾਰੇ ਏ.ਟੀ.ਐਮਾਂ ਦੇ ਇਨਵੇਟਰ ਖਰਾਬ ਹੋਣ ਕਰਕੇ ਬਿਜਲੀ ਜਾਣ ਸਮੇਂ ਖਪਤਕਾਰਾਂ ਨੂੰ ਪੈਸਿਆਂ ਦੀ ਨਿਕਾਸੀ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਪਾਸੇ ਨਿੱਜੀ ਏਜੰਸੀ ਤੇ ਵੱਖ- ਵੱਖ ਬੈਂਕਾਂ ਦੇ ਅਧਿਕਾਰੀ ਧਿਆਨ ਨਹੀਂ ਦੇ ਰਹੇ। ਜਿਸ ਕਰਕੇ ਖਪਤਕਾਰਾਂ ’ਚ ਬੈਂਕਾਂ ਖ਼ਿਲਾਫ ਭਾਰੀ ਰੋਸ ਹੈ। ਇਸ ਸਬੰਧੀ ਬੈਂਕ ਖਪਤਕਾਰ ਬਲਜਿੰਦਰ ਸਿੰਘ, ਸੁਰੇਸ਼ ਕੁਮਾਰ ਤੇ ਹੇਮੰਤ ਸਿੰਘ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 5 ਵਿਖੇ ਜਿਹੜਾ ਏ.ਟੀ.ਐਮ ਭਾਰਤੀ ਸਟੇਟ ਬੈਂਕ ਦਾ ਲੱਗਾ ਹੈ, ਉਸ ਦਾ ਇਨਵੇਟਰ ਕਾਫੀ ਲੰਮੇ ਸਮੇਂ ਤੋਂ ਖਰਾਬ ਹੋਣ ਕਾਰਨ ਸ਼ਹਿਰ ਅੰਦਰ ਏ.ਟੀ.ਐਮ ਦੇ ਇਨਵਰਟਰ ਬੰਦ ਹਨ। ਜਿਸ ਨਾਲ ਜਨਤਾ ਕਾਫੀ ਪ੍ਰੇਸ਼ਾਨੀ ਦੇ ਆਲਮ ਵਿਚ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸਬੰਧਿਤ ਏ.ਟੀ.ਐਮ ਦੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਕਰਕੇ ਏ.ਟੀ.ਐਮਾਂ ’ਚ ਪਏ ਇਨਵੇਟਰ ਚਲਾਏ ਜਾਣ, ਜਿਸ ਨਾਲ ਖਪਤਕਾਰਾਂ ਨੂੰ ਪ੍ਰੇਸ਼ਾਨੀ ਨਾ ਆਵੇ।