ਬਾਲੀ ਵਧ ਤੇ ਸ੍ਰੀ ਰਾਮ-ਸੁਗਰੀਵ ਮਿਲਾਪ ਦਾ ਸਜੀਵ ਮੰਚਨ
ਪਠਾਨਕੋਟ, 18 ਅਕਤੂਬਰ (ਸੰਧੂ)-ਸ਼ਹਿਰ ਦੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਚ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ 8ਵੀਂ ਰਾਤ ਬਾਲੀ ਵਧ ਤੇ ਸ੍ਰੀ ਰਾਮ-ਸੁਗਰੀਵ ਮਿਲਾਪ ਦੇ ਪ੍ਰਸੰਗਾਂ ਦਾ ਸਜੀਵ ਮੰਚਨ ਕੀਤਾ ਗਿਆ । ਪ੍ਰਧਾਨ ਜਸਬੀਰ ਸਿੰਘ ਜੱਸੀ ਤੇ ਡਾਇਰੈਕਟਰ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ।
ਪਠਾਨਕੋਟ, 18 ਅਕਤੂਬਰ (ਸੰਧੂ)-ਸ਼ਹਿਰ ਦੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਚ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ 8ਵੀਂ ਰਾਤ ਬਾਲੀ ਵਧ ਤੇ ਸ੍ਰੀ ਰਾਮ-ਸੁਗਰੀਵ ਮਿਲਾਪ ਦੇ ਪ੍ਰਸੰਗਾਂ ਦਾ ਸਜੀਵ ਮੰਚਨ ਕੀਤਾ ਗਿਆ । ਪ੍ਰਧਾਨ ਜਸਬੀਰ ਸਿੰਘ ਜੱਸੀ ਤੇ ਡਾਇਰੈਕਟਰ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਦੀ ਕ੍ਰਿਪਾ ਨਾਲ ਹੀ ਪਵਿੱਤਰ ਸਤਿਸੰਗ ਅਤੇ ਰਾਮ ਲੀਲ੍ਹਾ ਦੇ ਦਰਸ਼ਨਾਂ ਦਾ ਸੁਭਾਗ ਮਿਲਦਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਤੇ ਹਨੂੰਮਾਨ ਜੀ ਦੇ ਆਦਰਸ਼ਾਂ ਨੂੰ ਅਪਣਾ ਕੇ ਸੱਚਾਈ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ । ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਰਾਮਾਇਨ ਸਾਨੂੰ ਸੱਚੀ ਮਿੱਤਰਤਾ ਨਿਭਾਉਣ, ਹੰਕਾਰ ਤਿਆਗਣ ਤੇ ਆਪਸੀ ਪਿਆਰ ਤੇ ਭਾਈਚਾਰਾ ਵਧਾਉਣ ਦੀ ਸਿੱਖਿਆ ਦਿੰਦੀ ਹੈ । ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਵਿਕਾਸ ਸੈਣੀ, ਭਾਜਪਾ ਮੰਡਲ ਪ੍ਰਧਾਨ ਅਮਨ ਸ਼ਰਮਾ, ਰਵਿੰਦਰ ਪਠਾਨੀਆ, ਕੌਂਸਲਰ ਓਮੇਸ਼, ਆਕਾਸ਼ਦੀਪ, ਪ੍ਰਿੰਸ, ਰਣਜੀਤ ਸਿੰਘ ਕਾਲਾ, ਬੌਬੀ, ਰਾਜੀਵ ਚੌਧਰੀ, ਸਾਹਿਲ ਚੌਧਰੀ, ਅਮਿਤ ਚੋਪੜਾ, ਸ਼ੇਖਰ, ਵਿਸ਼ੂ ਹੀਰ, ਰਿਤਿਸ਼ ਸ਼ਰਮਾ, ਦਿਨੇਸ਼ ਮਹਾਜਨ, ਵਿਕਾਸ ਵਿੱਕੀ, ਨਿਤੇਸ਼ ਮਹਾਜਨ, ਪੱਪੀ ਬਾਬਾ, ਨਰਿੰਦਰ ਕੁਮਾਰ, ਬੰਟੀ, ਸ਼ਿਬੂ, ਮੇਹੁਲ ਜਿੰਮੀ, ਨਰਿੰਦਰ ਸੈਣੀ, ਸ਼ਾਮ ਲਾਲ, ਬੋਗੀ ਬਾਬਾ, ਗੋਰੀ, ਜੌਲੀ, ਰਵੀ, ਸੂਰਜ ਸਿੰਘ, ਬਰੁਕਲਾ, ਕ੍ਰਿਸ਼ਨਾ, ਕ੍ਰਿਸ਼ਨਾ ਕੇ., ਗੋਗਾ, ਰਜਤ, ਰਜਤ ਡੀ. ਅਤੇ ਪੁੰਮਾ ਆਦਿ ਸ਼ਰਧਾਲੂ ਹਾਜ਼ਰ ਸਨ ।