ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਦੁਰਗਾ ਅਸ਼ਟਮੀ ’ਤੇ 101 ਕੰਨਿਆਵਾਂ ਦੀ ਪੂਜਾ
ਪਠਾਨਕੋਟ, 18 ਅਕਤੂਬਰ (ਸੰਧੂ)-ਦੁਰਗਾ ਅਸ਼ਟਮੀ ਦੇ ਪਾਵਨ ਮੌਕੇ ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਇੰਦਰਾ ਕਾਲੋਨੀ ਵਿਚ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਮਿਤੀ ਦੇ ਸਰਪ੍ਰਸਤ ਸੁਦੀਪ ਗਰਗ, ਕੌਂਸਲਰ ਸ਼ੈਲੀ ਮਹਾਜਨ ਤੇ ਸਾਬਕਾ ਕੌਂਸਲਰ ਨਿਤਿਨ ਮਹਾਜਨ ਲਾਡੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ।
ਪਠਾਨਕੋਟ, 18 ਅਕਤੂਬਰ (ਸੰਧੂ)-ਦੁਰਗਾ ਅਸ਼ਟਮੀ ਦੇ ਪਾਵਨ ਮੌਕੇ ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਇੰਦਰਾ ਕਾਲੋਨੀ ਵਿਚ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਮਿਤੀ ਦੇ ਸਰਪ੍ਰਸਤ ਸੁਦੀਪ ਗਰਗ, ਕੌਂਸਲਰ ਸ਼ੈਲੀ ਮਹਾਜਨ ਤੇ ਸਾਬਕਾ ਕੌਂਸਲਰ ਨਿਤਿਨ ਮਹਾਜਨ ਲਾਡੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਸਮਾਗਮ ਦੌਰਾਨ 101 ਕੰਨਿਆਵਾਂ ਦੀ ਪੂਜਾ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ । ਸਮਿਤੀ ਦੇ ਸਰਪ੍ਰਸਤ ਸੁਦੀਪ ਗਰਗ ਨੇ ਕਿਹਾ ਕਿ ਕੰਨਿਆਵਾਂ ਨੂੰ ਸਿਰਫ਼ ਨਰਾਤਿਆਂ ਦੌਰਾਨ ਹੀ ਨਹੀਂ, ਸਗੋਂ ਸਾਰਾ ਸਾਲ ਮਾਤਾ ਰਾਣੀ ਦਾ ਰੂਪ ਸਮਝ ਕੇ ਸਤਿਕਾਰ ਦੇਣਾ ਚਾਹੀਦਾ ਹੈ । ਇਸ ਮੌਕੇ ਕੌਂਸਲਰ ਸ਼ੈਲੀ ਮਹਾਜਨ ਨੂੰ ਮਾਤਾ ਰਾਣੀ ਦੀ ਚੁੰਨੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਵਿਚ ਜਨਕ ਸਿੰਘ, ਓਮ ਪ੍ਰਕਾਸ਼, ਪ੍ਰੈੱਸ ਸਕੱਤਰ ਗੁਰਦੇਵ ਸਿੰਘ, ਸੁਖਜਿੰਦਰ ਸਿੰਘ ਮੋਂਟੀ, ਆਸਿਮ ਕੁਮਾਰ, ਬਲਜੀਤ ਸਿੰਘ, ਰਵੀ ਗਾਂਧੀ, ਸੁਰਜੀਤ ਸਿੰਘ ਛੰਨਾ, ਭੁਵਨੇਸ਼ ਕੁਮਾਰ, ਵਿਵੇਕ ਸਲਾਡੀਆ, ਰਜਿੰਦਰ ਸਿੰਘ, ਹਰਨੂਰ ਸਿੰਘ ਅਤੇ ਮਨੋਜ ਗੁਪਤਾ ਸਮੇਤ ਸਮਿਤੀ ਦੇ ਹੋਰ ਮੈਂਬਰ ਹਾਜ਼ਰ ਸਨ ।