19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਅੱਜ ਭੋਗ ’ਤੇ ਵਿਸੇਸ਼:- ਸਬ-ਇੰਸਪੈਕਟਰ ਹਰਜੀਤ ਸਿੰਘ ਲਾਧੂਪੁਰ

ਕਾਹਨੂੰਵਾਨ-ਸਬ-ਇੰਸਪੈਕਟਰ ਹਰਜੀਤ ਸਿੰਘ ਲਾਧੂਪੁਰ ਦਾ ਜਨਮ 21 ਮਈ 1972 ਨੂੰ ਪਿਤਾ ਦਰਬਾਰਾ ਸਿੰਘ ਦੇ ਘਰ ਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਪਿੰਡ ਲਾਧੂਪੁਰ ਵਿਖੇ ਹੋਇਆ। ਉਨ੍ਹਾਂ ਨੇ ਬੀ.

Ad Position 21
No active advertisement
ਅਜੀਤ ਡੈਸਕ 19-10-2026
ਕਾਹਨੂੰਵਾਨ-ਸਬ-ਇੰਸਪੈਕਟਰ ਹਰਜੀਤ ਸਿੰਘ ਲਾਧੂਪੁਰ ਦਾ ਜਨਮ 21 ਮਈ 1972 ਨੂੰ ਪਿਤਾ ਦਰਬਾਰਾ ਸਿੰਘ ਦੇ ਘਰ ਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਪਿੰਡ ਲਾਧੂਪੁਰ ਵਿਖੇ ਹੋਇਆ। ਉਨ੍ਹਾਂ ਨੇ ਬੀ.ਏ. ਤੱਕ ਦੀ ਵਿੱਦਿਆ ਹਾਸਲ ਕਰਨ ਉਪਰੰਤ 27 ਜੂਨ 1992 ਨੂੰ ਪੰਜਾਬ ਪੁਲਿਸ ਦੇ ਖੁਫ਼ੀਆ ਵਿਭਾਗ ’ਚ ਬਤੌਰ ਸਿਪਾਹੀ ਆਪਣੀ ਸੇਵਾ ਸ਼ੁਰੂ ਕੀਤੀ। ਉਨ੍ਹਾਂ ਦਾ ਵਿਆਹ 29 ਨਵੰਬਰ 1996 ਨੂੰ ਪਿੰਡ ਸੱਲੋਪੁਰ ਵਾਸੀ ਰਵੇਲ ਸਿੰਘ ਤੇ ਸਮਿੱਤਰ ਕੌਰ ਦੀ ਸਪੁੱਤਰੀ ਜਸਬੀਰ ਕੌਰ ਨਾਲ ਹੋਇਆ। ਹਰਜੀਤ ਸਿੰਘ ਦੇ ਘਰ 2 ਪੁੱਤਰ ਅਭਿਜੀਤ ਸਿੰਘ ਤੇ ਮਨਰੀਤ ਸਿੰਘ ਨੇ ਜਨਮ ਲਿਆ, ਜੋ ਇਸ ਸਮੇਂ ਕੈਨੇਡਾ ਦੇ ਸਥਾਈ ਵਸਨੀਕ ਹਨ ਤੇ ਉੱਥੇ ਚੰਗੀਆਂ ਨੌਕਰੀਆਂ ਕਰ ਰਹੇ ਹਨ। ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ ਤੇ ਕਾਹਨੂੰਵਾਨ ਵਿਖੇ ਖੁਫ਼ੀਆ ਵਿਭਾਗ ਦੇ ਦਫ਼ਤਰਾਂ ’ਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ। ਆਪਣੀ ਮਿਹਨਤ, ਇਮਾਨਦਾਰੀ, ਫ਼ਰਜ਼ ਪ੍ਰਤੀ ਸਮਰਪਣ ਤੇ ਮਿਲਾਪੜੇ ਸੁਭਾਅ ਸਦਕਾ ਉਨ੍ਹਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਾਥੀ ਮੁਲਾਜ਼ਮਾਂ ਵਿਚ ਵਿਸ਼ੇਸ਼ ਪਹਿਚਾਣ ਬਣਾਈ। ਵਿਭਾਗ ਵਲੋਂ ਉਨ੍ਹਾਂ ਦੀ ਡਿਊਟੀ ਪ੍ਰਤੀ ਤਨਦੇਹੀ ਤੇ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਕਾਹਨੂੰਵਾਨ ਖੁਫ਼ੀਆ ਵਿੰਗ ਦੇ ਦਫ਼ਤਰ ਦਾ ਇੰਚਾਰਜ ਲਗਾਇਆ ਗਿਆ। ਉਹ ਸਾਲ 2021 ਤੋਂ ਖੁਫ਼ੀਆ ਵਿੰਗ ਦੇ ਕਾਹਨੂੰਵਾਨ ਦਫ਼ਤਰ ਵਿਚ ਬਤੌਰ ਇੰਚਾਰਜ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਅ ਰਹੇ ਸਨ। ਪਰਿਵਾਰਕ ਮੈਂਬਰਾਂ ਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਲਈ ਇਹ ਬਹੁਤ ਹੀ ਦੁਖਦਾਈ ਘੜੀ ਸੀ ਕਿ ਬੀਤੀ 10 ਅਕਤੂਬਰ ਨੂੰ ਸਬ-ਇੰਸਪੈਕਟਰ ਹਰਜੀਤ ਸਿੰਘ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਸਾਥੋਂ ਸਦਾ ਲਈ ਵਿਛੜ ਗਏ। ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਾਥੀ ਮੁਲਾਜ਼ਮਾਂ ਤੇ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ। ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 19 ਅਕਤੂਬਰ, ਦਿਨ ਸੋਮਵਾਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਲਾਧੂਪੁਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਾਏ ਜਾਣਗੇ। ਉਪਰੰਤ ਪਿੰਡ ਲਾਧੂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸਮਾਗਮ ਤੇ ਅੰਤਿਮ ਅਰਦਾਸ ਹੋਵੇਗੀ। ­- ਨਿਸ਼ਾਨ ਸਿੰਘ ਚਾਹਲ
Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਆਯੁਰਵੈਦਿਕ ਸੈਂਟਰ ’ਚ ਲੱਗਾ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਥੇ: ਗੁਰਬਿੰਦਰ ਸਿੰਘ ਜੌਲੀ ਨੇ ਚੋਣਾਂ ਦਾ ਬਿਗਲ ਵਜਾਇਆ ਫਤਹਿਗੜ੍ਹ ਚੂੜੀ...
Ad Position 24