ਬਾਬਾ ਦੀਪ ਆਯੁਰਵੈਦਿਕ ਸੈਂਟਰ ’ਚ ਲੱਗਾ ਮੁਫ਼ਤ ਮੈਡੀਕਲ ਕੈਂਪ
ਬਟਾਲਾ, 18 ਅਕਤੂਬਰ (ਹਰਦੇਵ ਸਿੰਘ ਸੰਧੂ)-ਬਾਬਾ ਦੀਪ ਸਿੰਘ ਆਯੂਰਵੈਦਿਕ ਸੈਂਟਰ ਪ੍ਰੇਮ ਨਗਰ ਪੁਲਿਸ ਲਾਇਨ ਰੋਡ ਬਟਾਲਾ ਤੇ ਰਾਸ਼ਟਰੀ ਮਨੁੱਖੀ ਅਧਿਕਾਰ ਸਰੁੱਖਿਆ ਬਿਊਰੋ ਦੇ ਜ਼ਿਲ੍ਹਾ ਪ੍ਰਧਾਨ ਵੈਦ ਬਲਜਿੰਦਰ ਸਿੰਘ ਸੈਣੀ ਵਲੋਂ ਇਕ ਵੱਡਾ ਉਪਰਾਲਾ ਕਰਦਿਆਂ ਈ. ਐਮ.
ਬਟਾਲਾ, 18 ਅਕਤੂਬਰ (ਹਰਦੇਵ ਸਿੰਘ ਸੰਧੂ)-ਬਾਬਾ ਦੀਪ ਸਿੰਘ ਆਯੂਰਵੈਦਿਕ ਸੈਂਟਰ ਪ੍ਰੇਮ ਨਗਰ ਪੁਲਿਸ ਲਾਇਨ ਰੋਡ ਬਟਾਲਾ ਤੇ ਰਾਸ਼ਟਰੀ ਮਨੁੱਖੀ ਅਧਿਕਾਰ ਸਰੁੱਖਿਆ ਬਿਊਰੋ ਦੇ ਜ਼ਿਲ੍ਹਾ ਪ੍ਰਧਾਨ ਵੈਦ ਬਲਜਿੰਦਰ ਸਿੰਘ ਸੈਣੀ ਵਲੋਂ ਇਕ ਵੱਡਾ ਉਪਰਾਲਾ ਕਰਦਿਆਂ ਈ.ਐਮ.ਸੀ. ਹਸਪਤਾਲ ਬਟਾਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦੌਰਾਨ ਈ.ਐਮ.ਸੀ. ਹਪਤਾਲ ਦੇ ਮਾਹਿਰ ਡਾਕਰਟ ਦਵਿੰਦਰ ਸਿੰਘ ਮੈਡੀਕਲ ਅਫ਼ਸਰ, ਡਾਕਟਰ ਸਾਗਰ ਚਾਵਲਾ ਤੇ ਉਨ੍ਹਾਂ ਦੀ ਟੀਮ ਵਲੋਂ ਵੱਖ-ਵੱਖ ਬੀਮਾਰੀਆਂ ਦੇ 125 ਮਰੀਜਾਂ ਦਾ ਨਿਰੀਖਣ ਕੀਤਾ ਤੇ ਬੀ.ਪੀ. ਤੇ ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਤੇ ਲੋੜ ਅਨੁਸਾਰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਗੁਰਜੀਤ ਸਿੰਘ ਪੀ.ਆਰ.ਓ,. ਮੈਡਮ ਅੰਮ੍ਰਿਤ ਕੌਰ, ਮੈਡਮ ਤਨਵੀਰ ਕੌਰ, ਵਿਸ਼ਾਲ, ਸਾਹਿਲ ਕੁਮਾਰ, ਵੈਦ ਬਲਜਿੰਦਰ ਸਿੰਘ ਸੈਣੀ, ਹਰਜੀਤ ਸਿੰਘ ਸੋਖੀ ਪ੍ਰਧਾਨ ਭਾਈ ਲਾਲੋ ਜੀ ਸੇਵਾ ਸੁਸਾਇਟੀ ਬਟਾਲਾ, ਸੰਤੋਖ ਸਿੰਘ ਰੰਧਾਵਾ, ਸ਼ੁਭਾਸ ਚੰਦਰ ਭੋਲੀ ਸਮਾਜ ਸੇਵਕ, ਬੀਬੀ ਬਲਬੀਰ ਕੌਰ, ਗੁਰਮੀਤ ਕੌਰ, ਸੁਨੀਤਾ ਸੈਣੀ, ਮਨਪ੍ਰੀਤ ਕੌਰ ਸੈਣੀ, ਮਨਪ੍ਰੀਤ ਕੌਰ ਨੂਰ ਸਟੂਡੀਓ, ਆਸ਼ਾ, ਦਲਜਿੰਦਰ ਸਿੰਘ, ਜਸਬੀਰ ਸਿੰਘ, ਮਲਕੀਤ ਸਿੰਘ, ਕੁਲਦੀ ਸਿੰਘ ਆਦਿ ਹਾਜ਼ਰ ਸਨ।