18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪ੍ਰਵਾਸੀ ਮਜ਼ਦੂਰ ਦੇ ਘਰੋਂ ਮੋਟਰਸਾਈਕਲ ਚੋਰੀ

ਕਾਹਨੂੰਵਾਨ, 16 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਕਸਬਾ ਕਾਹਨੂੰਵਾਨ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਇਕ ਪ੍ਰਵਾਸੀ ਮਜ਼ਦੂਰ ਦੇ ਘਰੋਂ ਚੋਰ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ। ਮਿਨਰਾਜ ਆਲਮ ਪੁੱਤਰ ਮੁਹੰਮਦ ਇਲਤਾਫ, ਵਾਸੀ ਕਾਜੀ ਬਸਤੀ ਪਟੇਸਰੀ, ਥਾਣਾ ਠਾਕੁਰਗੰਜ, ਜ਼ਿਲ੍ਹਾ ਕਿਸ਼ਨਗੰਜ (ਬਿਹਾਰ), ਹਾਲ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਹ ਕਸਬਾ ਕਾਹਨੂੰਵਾਨ ਵਿਖੇ ਪੰਮਾ ਮੁਨਿਆਰੀ ਵਾਲੇ ਦੇ ਘਰ ਕਿਰਾਏ ’ਤੇ ਰਹਿ ਰਿਹਾ ਹੈ ਤੇ ਕਾਹਨੂੰਵਾਨ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਟਾਇਲਾਂ ਤੇ ਪੱਥਰ ਲਗਾਉਣ ਦਾ ਕੰਮ ਕਰਦਾ ਹੈ।

Ad Position 21
No active advertisement
ਅਜੀਤ ਡੈਸਕ 17-10-2026
ਕਾਹਨੂੰਵਾਨ, 16 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਕਸਬਾ ਕਾਹਨੂੰਵਾਨ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿਚ ਇਕ ਪ੍ਰਵਾਸੀ ਮਜ਼ਦੂਰ ਦੇ ਘਰੋਂ ਚੋਰ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ। ਮਿਨਰਾਜ ਆਲਮ ਪੁੱਤਰ ਮੁਹੰਮਦ ਇਲਤਾਫ, ਵਾਸੀ ਕਾਜੀ ਬਸਤੀ ਪਟੇਸਰੀ, ਥਾਣਾ ਠਾਕੁਰਗੰਜ, ਜ਼ਿਲ੍ਹਾ ਕਿਸ਼ਨਗੰਜ (ਬਿਹਾਰ), ਹਾਲ ਵਾਸੀ ਕਾਹਨੂੰਵਾਨ ਨੇ ਦੱਸਿਆ ਕਿ ਉਹ ਕਸਬਾ ਕਾਹਨੂੰਵਾਨ ਵਿਖੇ ਪੰਮਾ ਮੁਨਿਆਰੀ ਵਾਲੇ ਦੇ ਘਰ ਕਿਰਾਏ ’ਤੇ ਰਹਿ ਰਿਹਾ ਹੈ ਤੇ ਕਾਹਨੂੰਵਾਨ ਸਮੇਤ ਆਸ-ਪਾਸ ਦੇ ਪਿੰਡਾਂ ਵਿਚ ਟਾਇਲਾਂ ਤੇ ਪੱਥਰ ਲਗਾਉਣ ਦਾ ਕੰਮ ਕਰਦਾ ਹੈ। ਮਿਨਰਾਜ ਆਲਮ ਨੇ ਦੱਸਿਆ ਕਿ ਬੀਤੀ ਰਾਤ ਉਹ ਕੰਮ ਤੋਂ ਵਾਪਸ ਆਉਣ ਉਪਰੰਤ ਆਪਣਾ ਮੋਟਰਸਾਈਕਲ ਘਰ ਦੇ ਅੰਦਰ ਖੜ੍ਹਾ ਕਰਕੇ ਸੌਂ ਗਿਆ। ਸਵੇਰੇ ਉੱਠ ਕੇ ਦੇਖਿਆ ਤਾਂ ਮੋਟਰਸਾਈਕਲ ਉਸ ਥਾਂ ਤੋਂ ਗਾਇਬ ਸੀ, ਜਿੱਥੇ ਉਸ ਨੇ ਰਾਤ ਨੂੰ ਖੜ੍ਹਾ ਕੀਤਾ ਸੀ। ਕਾਫ਼ੀ ਭਾਲ ਕਰਨ ਦੇ ਬਾਵਜੂਦ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗ ਸਕਿਆ।ਉਸ ਨੇ ਦੱਸਿਆ ਕਿ ਇਸ ਸਬੰਧੀ ਮਕਾਨ ਮਾਲਕ ਨੂੰ ਜਾਣਕਾਰੀ ਦੇਣ ਤੋਂ ਬਾਅਦ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ, ਪਤਨੀ ਜ਼ਖ਼ਮੀ ਅਗਲੀ ਖ਼ਬਰ ਮੈਡੀਕਲ ਕੈਂਪ ਸੰਬੰਧੀ ਆਰ.ਐੱਮ.ਪੀ. ਡਾਕਟਰਾਂ ਨੇ ਬਾਬਾ ਤਰਨਜੀਤ ਸਿੰਘ ਘੁੰਮਣਾ ਵਾਲਿਆਂ ਨਾਲ ਕੀਤਾ ਵਿਚਾਰ ਵਟਾਂਦਰਾ
Ad Position 24