17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮੈਡੀਕਲ ਕੈਂਪ ਸੰਬੰਧੀ ਆਰ.ਐੱਮ.ਪੀ. ਡਾਕਟਰਾਂ ਨੇ ਬਾਬਾ ਤਰਨਜੀਤ ਸਿੰਘ ਘੁੰਮਣਾ ਵਾਲਿਆਂ ਨਾਲ ਕੀਤਾ ਵਿਚਾਰ ਵਟਾਂਦਰਾ

ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਨਿੱਘੀ ਯਾਦ ਵਿਚ ਸਾਲਾਨਾ ਬਰਸੀ ਨੂੰ ਸਮਰਪਿਤ 38ਵਾਂ ਗੁਰਮਤਿ ਸਮਾਗਮ ਜੋ 23, 24 ਅਤੇ 25 ਅਕਤੂਬਰ ਨੂੰ ਗੁਰਦੁਆਰਾ ਤਪ ਅਸਥਾਨ ਸਾਹਿਬ ਪਿੰਡ ਨਿੱਕੇ ਘੁੰਮਣਾ ਵਿਖੇ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ 3 ਰੋਜ਼ਾ ਮਹਾਨ ਗੁਰਮਤਿ ਸਮਾਗਮ ਮੌਕੇ ਦੂਰੋਂ-ਨੇੜਿਓਂ ਆਈਆਂ ਸੰਗਤਾਂ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਲਈ ਸੰਗਤਾਂ ਦੀ ਸੇਵਾ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਉਣ ਵਾਲੇ ਆਰ.

Ad Position 21
No active advertisement
ਬਾਬਾ ਤਰਨਜੀਤ ਸਿੰਘ ਘੁੰਮਣਾਂ ਵਾਲਿਆਂ ਨਾਲ ਕੈਂਪ ਸਬੰਧੀ ਵਿਚਾਰ ਵਟਾਂਦਰਾ ਕਰਦੇ ਆਰ.ਐੱਮ.ਪੀ. ਡਾਕਟਰ। ਅਜੀਤ ਤਸਵੀਰ 17-10-2026
ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਨਿੱਘੀ ਯਾਦ ਵਿਚ ਸਾਲਾਨਾ ਬਰਸੀ ਨੂੰ ਸਮਰਪਿਤ 38ਵਾਂ ਗੁਰਮਤਿ ਸਮਾਗਮ ਜੋ 23, 24 ਅਤੇ 25 ਅਕਤੂਬਰ ਨੂੰ ਗੁਰਦੁਆਰਾ ਤਪ ਅਸਥਾਨ ਸਾਹਿਬ ਪਿੰਡ ਨਿੱਕੇ ਘੁੰਮਣਾ ਵਿਖੇ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ 3 ਰੋਜ਼ਾ ਮਹਾਨ ਗੁਰਮਤਿ ਸਮਾਗਮ ਮੌਕੇ ਦੂਰੋਂ-ਨੇੜਿਓਂ ਆਈਆਂ ਸੰਗਤਾਂ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਲਈ ਸੰਗਤਾਂ ਦੀ ਸੇਵਾ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਉਣ ਵਾਲੇ ਆਰ.ਐੱਮ.ਪੀ. ਡਾਕਟਰਾਂ ਦੀ ਟੀਮ ਨੇ ਮੁਫ਼ਤ ਮੈਡੀਕਲ ਕੈਂਪ ਲਗਾਉਣ ਸਬੰਧੀ ਪ੍ਰਬੰਧਕ ਡਾ. ਲਖਵਿੰਦਰ ਸਿੰਘ ਸੰਧੂ ਔਲਖ ਤੇ ਡਾ. ਜਸਵਿੰਦਰ ਸਿੰਘ ਸੰਧੂ ਕੀੜੀ ਅਫਗਾਨਾ, ਰੰਧਾਵਾ ਮੈਡੀਕਲ ਕੈਂਪ ਦੇ ਪ੍ਰਬੰਧਕ ਮੁਖਵਿੰਦਰ ਸਿੰਘ ਰੰਧਾਵਾ ਕੋਟਲੀ ਸੂਰਤ ਮੱਲੀ, ਸੋਹਲ ਮੈਡੀਕਲ ਕੈਂਪ ਦੇ ਪ੍ਰਬੰਧਕ ਡਾ. ਗੁਰਦੇਵ ਸਿੰਘ ਨੱਥੂ ਖਹਿਰਾ ਤੇ ਡਾ. ਸੁਖਬੀਰ ਸਿੰਘ ਸਲਾਹਪੁਰ, ਚਾਹਲ ਮੈਡੀਕਲ ਕੈਂਪ ਦੇ ਪ੍ਰਬੰਧਕ ਡਾ. ਬੂਆ ਸਿੰਘ ਚਾਹਲ ਬਟਾਲਾ, ਫਿਜ਼ਿਓਥਰੈਪੀ ਕੈਂਪ ਦੇ ਪ੍ਰਬੰਧਕ ਡਾ. ਭੁਪਿੰਦਰ ਸਿੰਘ ਗਿੱਲ ਹਰਚੋਵਾਲ, ਸਮਾਇਨਿੰਗ 32 ਦੰਦਾਂ ਦਾ ਹਸਪਤਾਲ ਕਾਦੀਆਂ ਦੇ ਪ੍ਰਬੰਧਕ ਡਾ. ਸ਼ਾਹਬੇਗ ਸਿੰਘ ਕਾਹਲੋਂ ਤੇ ਗੁਰਪ੍ਰੀਤ ਕੌਰ ਬੀ.ਡੀ.ਐੱਸ., ਐੱਮ.ਡੀ.ਐੱਸ., ਰੇਨੂ ਭੁੱਲਰ ਮੈਡੀਕਲ ਕੈਂਪ ਦੇ ਪ੍ਰਬੰਧਕ ਡਾ. ਜਗਜੀਵਨ ਸਿੰਘ ਬਟਾਲਾ ਤੇ ਹੋਰ ਮੈਡੀਕਲ ਕੈਂਪ ਲਗਾਉਣ ਵਾਲੇ ਡਾਕਟਰਾਂ ਨੇ ਗੁਰਦੁਆਰਾ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਤਰਨਜੀਤ ਸਿੰਘ ਘੁੰਮਣਾਂ ਵਾਲਿਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਬਾਬਾ ਤਰਨਜੀਤ ਸਿੰਘ ਕਾਰ ਸੇਵਾ ਵਾਲਿਆਂ ਨੇ ਡਾਕਟਰਾਂ ਦੀ ਟੀਮ ਦੀ ਸਤਿਕਾਰ ਨਾਲ ਬੇਨਤੀ ਨੂੰ ਪ੍ਰਵਾਨ ਕਰਦਿਆਂ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਡੀਕਲ ਕੈਂਪਾਂ ਦਾ ਵਧੀਆ ਲੋੜੀਂਦੀ ਯੋਜਨਾਬੱਧ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇਗਾ ਤੇ ਆਏ ਡਾਕਟਰਾਂ ਨੂੰ ਵਧੀਆ ਲੋੜੀਂਦੀ ਸਹੂਲਤ ਦੇ ਕੇ ਕਿਸੇ ਵੀ ਕਿਸਮ ਦੀ ਕੋਈ ਦਿੱਕਤ, ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਾ. ਭੁਪਿੰਦਰ ਸਿੰਘ ਗਿੱਲ ਹਰਚੋਵਾਲ, ਡਾ. ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ, ਗੁਰਮੇਜ਼ ਸਿੰਘ ਤਲਵਾੜਾ, ਡਾ. ਰਵਿੰਦਰ ਸਿੰਘ ਮਠੋਲਾ, ਡਾ. ਸਵਿੰਦਰ ਸਿੰਘ ਮਾਲਟੂ ਠੱਕਰ ਸੰਧੂ, ਡਾ. ਸਤਨਾਮ ਸਿੰਘ ਮੁੱਲਾਂਵਾਲ, ਡਾ. ਰਮਿੰਦਰ ਸਿੰਘ ਗੋਲਡੀ ਮਠੋਲਾ, ਸਰਪੰਚ ਤਰਸੇਮ ਸਿੰਘ ਘੁੰਮਣ, ਮੁੱਖ ਮੈਨੇਜਰ ਜਗਜੀਤ ਸਿੰਘ ਘੁੰਮਣ, ਮੈਨੇਜਰ ਸੇਵਾ ਸਿੰਘ ਛੋਟੇਪੁਰ, ਭਾਈ ਸਰਬਜੀਤ ਸਿੰਘ ਗੁਰਦੁਆਰਾ ਗਾਹਲੜੀ ਸਾਹਿਬ, ਪਲਵਿੰਦਰ ਸਿੰਘ ਲੰਬੜਦਾਰ, ਨੰਬਰਦਾਰ ਕੁਲਜੀਤ ਸਿੰਘ ਘੁੰਮਣ, ਭਾਈ ਸਰਦੂਲ ਸਿੰਘ ਘੁੰਮਣ ਅਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੇ ਘਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਵਲੋਂ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਤਹਿਤ ਸੈਮੀਨਾਰ
Ad Position 24