14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਦੋ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਮਹਿਲਾ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ * ਘਟਨਾ ਸਥਾਨ ਤੋਂ ਪੁਲਿਸ ਥਾਣਾ ਮਹਿਜ਼ 700 ਮੀਟਰ ਦੂਰੀ ’ਤੇ

ਤਾਰਾਗੜ੍ਹ, 14 ਅਕਤੂਬਰ (ਸੋਹਨ ਲਾਲ)-ਬੀਤੇ ਦਿਨੀਂ ਕਸਬਾ ਤਾਰਾਗੜ੍ਹ ਪੁਰਾਣਾ ਦੀ ਇਕ ਬਜ਼ੁਰਗ ਮਹਿਲਾ ਦੀਆਂ ਦੁਪਹਿਰ ਤਕਰੀਬਨ ਤਿੰਨ, ਸਾਢੇ ਤਿੰਨ ਵਜੇ 2 ਮੋਟਰਸਾਈਕਲ ਲੁਟੇਰੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ । ਜਾਣਕਾਰੀ ਦਿੰਦੇ ਹੋਏ ਉਕਤ ਬਜ਼ੁਰਗ ਮਹਿਲਾ ਚੰਪਾ ਦੇਵੀ (80) ਨੇ ਦੱਸਿਆ ਕਿ ਉਹ ਆਪਣੀ ਗਲੀ ’ਚ ਗੁਆਂਢੀਆਂ ਦੇ ਘਰ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ ਮੇਰੇ ਨਜ਼ਦੀਕ ਆ ਕੇ ਮੋਟਰਸਾਈਕਲ ਰੋਕ ਕੇ ਧੱਕੇ ਨਾਲ ਜ਼ਬਰਦਸਤੀ ਕਰਦੇ ਹੋਏ ਮੇਰੀਆਂ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ ਤੇ ਮੈਂ ਜ਼ਮੀਨ ਦੇ ਡਿੱਗ ਗਈ ।

Ad Position 21
No active advertisement
ਸੀ.ਸੀ.ਟੀ.ਵੀ. ਕੈਮਰੇ ’ਚ ਮੋਟਰਸਾਈਕਲ ’ਤੇ ਭੱਜਦੇ ਹੋਏ ਨਜ਼ਰ ਆ ਰਹੇ ਲੁਟੇਰੇ । 15-10-2026
ਤਾਰਾਗੜ੍ਹ, 14 ਅਕਤੂਬਰ (ਸੋਹਨ ਲਾਲ)-ਬੀਤੇ ਦਿਨੀਂ ਕਸਬਾ ਤਾਰਾਗੜ੍ਹ ਪੁਰਾਣਾ ਦੀ ਇਕ ਬਜ਼ੁਰਗ ਮਹਿਲਾ ਦੀਆਂ ਦੁਪਹਿਰ ਤਕਰੀਬਨ ਤਿੰਨ, ਸਾਢੇ ਤਿੰਨ ਵਜੇ 2 ਮੋਟਰਸਾਈਕਲ ਲੁਟੇਰੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ । ਜਾਣਕਾਰੀ ਦਿੰਦੇ ਹੋਏ ਉਕਤ ਬਜ਼ੁਰਗ ਮਹਿਲਾ ਚੰਪਾ ਦੇਵੀ (80) ਨੇ ਦੱਸਿਆ ਕਿ ਉਹ ਆਪਣੀ ਗਲੀ ’ਚ ਗੁਆਂਢੀਆਂ ਦੇ ਘਰ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ ਮੇਰੇ ਨਜ਼ਦੀਕ ਆ ਕੇ ਮੋਟਰਸਾਈਕਲ ਰੋਕ ਕੇ ਧੱਕੇ ਨਾਲ ਜ਼ਬਰਦਸਤੀ ਕਰਦੇ ਹੋਏ ਮੇਰੀਆਂ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ ਤੇ ਮੈਂ ਜ਼ਮੀਨ ਦੇ ਡਿੱਗ ਗਈ । ਉਨ੍ਹਾਂ ਦੱਸਿਆ ਕਿ ਜਦ ਮੈਂ ਉੱਠੀ ਤਾਂ ਉਹ ਫਰਾਰ ਹੋ ਚੁੱਕੇ ਸਨ । ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਤੇ ਪੁਲਿਸ ਨੂੰ ਦੇ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ’ਚ ਉਹ ਵਿਅਕਤੀ ਭੱਜਦੇ ਹੋਏ ਨਜ਼ਰ ਆ ਰਹੇ ਹਨ । ਇਸ ਸੀ.ਸੀ.ਟੀ.ਵੀ. ਦੀ ਫੁਟੇਜ ਵੀ ਸਰਪੰਚ ਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ । ਇਸ ਬਾਬਤ ਜਦ ਤਾਰਾਗੜ੍ਹ ਥਾਣੇ ਦੇ ਐਸ.ਐਚ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਜਲਦੀ ਹੀ ਉਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪਠਾਨਕੋਟ ’ਚ ਟ੍ਰੈਫਿਕ ਪੁਲਿਸ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਬਾਜ਼ਾਰਾਂ ’ਚੋਂ ਫਲ-ਸਬਜ਼ੀਆਂ ਦੀਆਂ ਰੇਹੜੀਆਂ ਹ...
Ad Position 24