15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕਰਾਟੇ ਪਲੈਨੇਟ ਦੀ ਖਿਡਾਰਨ ਖੁਸ਼ੀ ਨੇ ਰਾਜ ਪੱਧਰੀ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ

ਪਠਾਨਕੋਟ, 14 ਅਕਤੂਬਰ (ਸੰਧੂ)-ਖੇਡਾਂ ਵਤਨ ਪੰਜਾਬ ਰਾਜ ਪੱਧਰੀ ਚੈਂਪੀਅਨਸ਼ਿਪ ’ਚ ਕਰਾਟੇ ਪਲੈਨੇਟ ਦੀ ਹੋਣਹਾਰ ਖਿਡਾਰਨ ਖੁਸ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤ ਕੇ ਆਪਣੇ ਕੋਚ, ਸੰਸਥਾ ਤੇ ਪਠਾਨਕੋਟ ਦਾ ਨਾਂਅ ਰੌਸ਼ਨ ਕੀਤਾ । ਮੋਹਾਲੀ, ਚੰਡੀਗੜ੍ਹ ਵਿਖੇ ਕਰਵਾਈ ਇਸ ਚੈਂਪੀਅਨਸ਼ਿਪ ਦੌਰਾਨ ਖੁਸ਼ੀ ਨੇ ਆਪਣੀ ਖੇਡ ਪ੍ਰਤਿਭਾ, ਮਿਹਨਤ ਤੇ ਲਗਨ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ।

Ad Position 21
No active advertisement
ਰਾਜ ਪੱਧਰੀ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਣ ਵਾਲੀ ਕਰਾਟੇ ਪਲੈਨੇਟ ਦੀ ਖਿਡਾਰਨ ਖੁਸ਼ੀ । ਅਜੀਤ ਤਸਵੀਰ 15-10-2026
ਪਠਾਨਕੋਟ, 14 ਅਕਤੂਬਰ (ਸੰਧੂ)-ਖੇਡਾਂ ਵਤਨ ਪੰਜਾਬ ਰਾਜ ਪੱਧਰੀ ਚੈਂਪੀਅਨਸ਼ਿਪ ’ਚ ਕਰਾਟੇ ਪਲੈਨੇਟ ਦੀ ਹੋਣਹਾਰ ਖਿਡਾਰਨ ਖੁਸ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤ ਕੇ ਆਪਣੇ ਕੋਚ, ਸੰਸਥਾ ਤੇ ਪਠਾਨਕੋਟ ਦਾ ਨਾਂਅ ਰੌਸ਼ਨ ਕੀਤਾ । ਮੋਹਾਲੀ, ਚੰਡੀਗੜ੍ਹ ਵਿਖੇ ਕਰਵਾਈ ਇਸ ਚੈਂਪੀਅਨਸ਼ਿਪ ਦੌਰਾਨ ਖੁਸ਼ੀ ਨੇ ਆਪਣੀ ਖੇਡ ਪ੍ਰਤਿਭਾ, ਮਿਹਨਤ ਤੇ ਲਗਨ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ । ਇਸ ਪ੍ਰਾਪਤੀ ਲਈ ਉਸ ਨੂੰ ਸੋਨ ਤਮਗੇ ਦੇ ਨਾਲ 10 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਖੁਸ਼ੀ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਰਾਟੇ ਪਲੈਨੇਟ ’ਚ ਖੁਸ਼ੀ ਦੀ ਲਹਿਰ ਹੈ । ਉਸ ਦੀ ਸਫ਼ਲਤਾ ਨੂੰ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਮੰਨਿਆ ਜਾ ਰਿਹਾ ਹੈ । ਇਸ ਮੌਕੇ ਕੋਚ ਸੌਰਵ ਨੇ ਖੁਸ਼ੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਪ੍ਰਾਪਤੀ ਹੋਰਨਾਂ ਖਿਡਾਰੀਆਂ ਲਈ ਵੀ ਪ੍ਰੇਰਨਾ ਸਰੋਤ ਹੈ । ਉਨ੍ਹਾਂ ਉਮੀਦ ਪ੍ਰਗਟਾਈ ਕਿ ਖੁਸ਼ੀ ਭਵਿੱਖ ’ਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵੀਆਂ ਪ੍ਰਾਪਤੀਆਂ ਹਾਸਲ ਕਰੇਗੀ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਦੀ ਰਹੇਗੀ ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦਾ ਕਤਲ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਪੋਲ ਖੋਲ੍ਹਦਾ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ਲੋਕ ਮਿਲਣੀ ਪ੍ਰੋਗਰਾਮ ਤਹਿਤ ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਵਲੋਂ ਪਿੰਡਾਂ ਦਾ ਦੌਰਾ
Ad Position 24