ਪੰਜਾਬ ਦੀ ਕਾਨੂੰਨੀ ਵਿਵਸਥਾ ’ਤੇ ਟੀਨਾ ਚੌਧਰੀ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ
ਨਰੋਟ ਜੈਮਲ ਸਿੰਘ, 14 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਪੋਕਸਮੈਨ ਤੇ ਆਲ ਇੰਡੀਆ ਕਾਂਗਰਸ ਕਮੇਟੀ ’ਚ ਐਸ. ਸੀ.
ਨਰੋਟ ਜੈਮਲ ਸਿੰਘ, 14 ਅਕਤੂਬਰ (ਸ਼ਸ਼ੀ ਕੁਮਾਰ)-ਹਲਕਾ ਭੋਆ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਪੋਕਸਮੈਨ ਤੇ ਆਲ ਇੰਡੀਆ ਕਾਂਗਰਸ ਕਮੇਟੀ ’ਚ ਐਸ.ਸੀ. ਸੈਲ ਦੇ ਕੋਆਰਡੀਨੇਟਰ ਟੀਨਾ ਚੌਧਰੀ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ’ਚ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਪਾਈ ਹੈ। ਅੱਜ ਪੰਜਾਬ ਦਾ ਕਿਸਾਨ ਕਰਜ਼ੇ ਦੀ ਮਾਰ ਹੇਠਾਂ ਆਉਂਦਾ ਹੋਇਆ ਆਤਮ ਹੱਤਿਆ ਕਰਨ ’ਤੇ ਮਜਬੂਰ ਹੈ। ਟੀਨਾ ਚੌਧਰੀ ਨੇ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਮੰਡੀਆਂ ’ਚ ਲਿਜਾ ਕੇ ਕਈ ਕਈ ਦਿਨ ਖੱਜਲ ਖੁਆਰ ਹੋ ਰਿਹਾ ਹੈ। ਇੱਕ ਤਾਂ ਫਸਲਾਂ ਦੀ ਖਰੀਦ ਸਮੇਂ ਸਿਰ ਨਹੀਂ ਹੋ ਰਹੀ ਤੇ ਦੇਰੀ ਹੋਣ ਕਾਰਨ ਮੰਡੀਆਂ ਵਿੱਚ ਪਈਆਂ ਖੁੱਲੇ ਅਸਮਾਨਾਂ ਦੇ ਥੱਲੇ ਫਸਲਾਂ ਬਾਰਿਸ਼ ਦੀ ਮਾਰ ਥੱਲੇ ਆ ਰਹੀਆਂ ਹਨ ਕਿਉਂਕਿ ਮੰਡੀਆਂ ’ਚ ਫਸਲਾਂ ਦੀ ਸਾਂਭ ਸੰਭਾਲ ਲਈ ਸਰਕਾਰਾਂ ਵਲੋਂ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ। ਜਿਸ ਕਾਰਨ ਕਿਸਾਨ ਮੰਡੀਆਂ ’ਚ ਆਪਣੀ ਫਸਲ ਖਰਾਬ ਹੁੰਦੀਆਂ ਵੇਖ ਤੇ ਦੂਸਰੇ ਪਾਸੇ ਕਰਜੇ ਦੀ ਮਾਰ ਹੇਠਾਂ ਵੇਖ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿੱਚ ਅਸਮਰਥ ਹੁੰਦਾ ਹੋਇਆ ਆਤਮ ਹੱਤਿਆ ਕਰਨ ਤੇ ਮਜਬੂਰ ਹੋ ਰਿਹਾ ਹੈ ਇਹ ਸਾਰਾ ਕਸੂਰ ਸੂਬੇ ਦੀ ਸਰਕਾਰ ਦਾ ਹੈ ਜਿਨਾਂ ਨੇ ਆਪਣੀਆਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਪਾਈ ਹੈ।