ਸਕੂਟਰੀ ਸਵਾਰ ਨੇ ਔਰਤ ਦੇ ਕੰਨ ਤੋਂ ਝਪਟੀ ਵਾਲੀ
ਗੁਰਦਾਸਪੁਰ, 14 ਅਕਤੂਬਰ (ਚੱਕਰਾਜਾ)-ਸਥਾਨਕ ਸ਼ਹਿਰ ਅੰਦਰ ਨਿੱਤ ਦਿਨ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਫਿਰ ਇਕ ਸਕੂਟਰੀ ਸਵਾਰ ਝਪਟਮਾਰ ਇਕ ਪੈਦਲ ਜਾ ਰਹੀ ਔਰਤ ਦੇ ਕੰਨ ਦੀ ਵਾਲੀ ਖੋਹ ਕੇ ਫਰਾਰ ਹੋ ਗਿਆ।
ਗੁਰਦਾਸਪੁਰ, 14 ਅਕਤੂਬਰ (ਚੱਕਰਾਜਾ)-ਸਥਾਨਕ ਸ਼ਹਿਰ ਅੰਦਰ ਨਿੱਤ ਦਿਨ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਫਿਰ ਇਕ ਸਕੂਟਰੀ ਸਵਾਰ ਝਪਟਮਾਰ ਇਕ ਪੈਦਲ ਜਾ ਰਹੀ ਔਰਤ ਦੇ ਕੰਨ ਦੀ ਵਾਲੀ ਖੋਹ ਕੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਵਰਸੋਲਾ ਨੇ ਦੱਸਿਆ ਕਿ ਉਹ ਗੀਤਾ ਭਵਨ ਰੋਡ ਤੋਂ ਹਨੂੰਮਾਨ ਚੌਕ ਵੱਲ ਨੂੰ ਜਾ ਰਹੀ ਸੀ ਕਿ ਪਿੱਛੋਂ ਕਾਲੇ ਰੰਗ ਦੀ ਸਕੂਟਰੀ ਸਵਾਰ ਝਪਟਮਾਰ ਵਲੋਂ ਉਸ ਦੇ ਸੱਜੇ ਕੰਨ ਦੀ ਵਾਲੀ ਖੋਹ ਲਈ ਅਤੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।