15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰਾਮ ਕਲਾ ਮੰਚ ਦੀ ਰਾਮ ਲੀਲ੍ਹਾ ਦੇ ਪੰਜਵੇਂ ਦਿਨ ਰਾਮ ਬਨਵਾਸ ਦਾ ਭਾਵੁਕ ਮੰਚਨ

ਪਠਾਨਕੋਟ, 15 ਅਕਤੂਬਰ (ਸੰਧੂ)-ਸ਼ਹੀਦ ਚੰਦਰ ਸ਼ੇਖਰ ਆਜ਼ਾਦ ਪਾਰਕ ਵਿਖੇ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਪੰਜਵੇਂ ਦਿਨ ਭਗਵਾਨ ਸ਼੍ਰੀ ਰਾਮ ਦੇ ਬਨਵਾਸ ਦੇ ਪ੍ਰਸੰਗਾਂ ਦਾ ਭਾਵੁਕ ਮੰਚਨ ਕੀਤਾ ਗਿਆ। ਮੰਚ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ ਅਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 16-10-2026
ਪਠਾਨਕੋਟ, 15 ਅਕਤੂਬਰ (ਸੰਧੂ)-ਸ਼ਹੀਦ ਚੰਦਰ ਸ਼ੇਖਰ ਆਜ਼ਾਦ ਪਾਰਕ ਵਿਖੇ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਪੰਜਵੇਂ ਦਿਨ ਭਗਵਾਨ ਸ਼੍ਰੀ ਰਾਮ ਦੇ ਬਨਵਾਸ ਦੇ ਪ੍ਰਸੰਗਾਂ ਦਾ ਭਾਵੁਕ ਮੰਚਨ ਕੀਤਾ ਗਿਆ। ਮੰਚ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ ਅਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਰਾਮ ਲੀਲਾ ਦੇ ਪ੍ਰਸੰਗਾਂ ਨੂੰ ਸਮਾਜਿਕ ਤੇ ਪਰਿਵਾਰਕ ਜੀਵਨ ਨਾਲ ਜੋੜਦਿਆਂ ਕਿਹਾ ਕਿ ਮੁਕਟ ਉਤਰਨ ਨਾਲ ਕਿਸੇ ਰਾਜੇ ਦਾ ਚਰਿੱਤਰ ਨਹੀਂ ਉਤਰਦਾ ਤੇ ਨਾ ਹੀ ਵਧੀਆ ਕੱਪੜੇ ਪਹਿਨਣ ਨਾਲ ਕੋਈ ਮਹਾਨ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਮੌਜੂਦ ਮੰਥਰਾਵਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਗ਼ਲਤ ਸਲਾਹਾਂ ਅਤੇ ਕੰਨਾਂ ਵਿਚ ਕੀਤੀਆਂ ਗੱਲਾਂ ਕਾਰਨ ਭਰਾਵਾਂ ਤੇ ਦੋਸਤਾਂ ਦੇ ਸਾਲਾਂ ਪੁਰਾਣੇ ਰਿਸ਼ਤੇ ਟੁੱਟ ਰਹੇ ਹਨ। ਇਸ ਮੌਕੇ ਪੰਕਜ ਚੌਧਰੀ, ਜਸਬੀਰ ਸਿੰਘ, ਰਾਜੀਵ ਚੌਧਰੀ, ਸਾਹਿਲ ਚੌਧਰੀ, ਅਮਿਤ ਚੋਪੜਾ, ਸ਼ੇਖਰ, ਵਿਸ਼ੂ ਹੀਰ, ਰਿਤਿਸ਼ ਸ਼ਰਮਾ, ਦਿਨੇਸ਼ ਮਹਾਜਨ, ਵਿਕਾਸ ਵਿੱਕੀ, ਨਿਤੇਸ਼ ਮਹਾਜਨ, ਪੱਪੀ ਬਾਬਾ, ਨਰਿੰਦਰ ਕੁਮਾਰ, ਬੰਟੀ, ਸ਼ਿਬੂ, ਮੇਹੁਲ ਜਿੰਮੀ, ਨਰਿੰਦਰ ਸੈਣੀ, ਸ਼ਾਮ ਲਾਲ, ਬੋਗੀ ਬਾਬਾ, ਗੋਰੀ, ਜੌਲੀ, ਰਵੀ, ਸੂਰਜ ਸਿੰਘ, ਬਰੂਕਲਾ, ਕ੍ਰਿਸ਼ਨਾ, ਗੋਗਾ, ਰਜਤ ਅਤੇ ਪੰਮਾ ਹੋਰ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਰਣਜੀਤ ਸਿੰਘ ਕੰਡੋਲਾ ਤੇ ਇੰਦਰਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਖੱਤਰੀ ਸਭਾ ਵਲੋਂ ਰਾਮ ਬਰਾਤ ਦਾ ਸ਼ਾਨਦਾਰ ਸਵਾਗਤ
Ad Position 24