13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਡਾ. ਦੌਲਤ ਰਾਮ ਭੱਲਾ ਸਕੂਲ ’ਚ ‘ਸਿੱਖਿਆ ਪ੍ਰਤੀ ਮਾਪਿਆਂ ਨੂੰ ਜਾਗਰੂਕ ਕਰਨਾ’ ਵਿਸ਼ੇ ’ਤੇ ਵਰਕਸ਼ਾਪ ਲਗਾਈ

ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਸਥਾਨਕ ਡਾ. ਦੌਲਤ ਰਾਮ ਭੱਲਾ, ਡੀ.

Ad Position 21
No active advertisement
ਅਜੀਤ ਡੈਸਕ 13-10-2026
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਸਥਾਨਕ ਡਾ. ਦੌਲਤ ਰਾਮ ਭੱਲਾ, ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ, ਬਟਾਲਾ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ ’ਸਿੱਖਿਆ ਪ੍ਰਤੀ ਮਾਪਿਆਂ ਨੂੰ ਜਾਗਰੂਕ ਕਰਨਾ’ ਵਿਸ਼ੇ ’ਤੇ ਇੱਕ ਰੋਜ਼ਾ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਵਰਕਸ਼ਾਪ ’ਚ ਨਵੀਂ ਸਿੱਖਿਆ ਨੀਤੀ-2020, ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ, ਮੁਲਾਂਕਣ ਸੁਧਾਰ, ਬਹੁ-ਬੁੱਧੀਮਤਾ ਤੇ ਸਕਾਰਾਤਮਕ ਸੋਚ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। ਸਕੂਲ ਪ੍ਰਿੰਸੀਪਲ ਜੀਵਨ ਸ਼ਰਮਾ ਦੀ ਕੁਸ਼ਲ ਅਗਵਾਈ ਤੇ ਮਾਰਗਦਰਸ਼ਨ ਹੇਠ ਆਯੋਜਿਤ ਇਸ ਵਰਕਸ਼ਾਪ ਨੇ ਅਧਿਆਪਕਾਂ ਤੇ ਮਾਪਿਆਂ ਦੀ ਭੂਮਿਕਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਾਹਿਰਾਂ ਸ੍ਰੀਮਤੀ ਰੁਚਿਕਾ ਮਹਾਜਨ, ਪੀ.ਜੀ.ਟੀ., ਆਰਮੀ ਪਬਲਿਕ ਸਕੂਲ, ਅੰਮ੍ਰਿਤਸਰ, ਸ੍ਰੀਮਤੀ ਨਿਤਿਕਾ ਸਾਹਨੀ, ਜੂਨੀਅਰ ਮੁੱਖ ਅਧਿਆਪਿਕਾ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਤੇ ਪ੍ਰਿੰਸੀਪਲ ਜੀਵਨ ਸ਼ਰਮਾ ਜੀ ਵਲੋਂ ਦੀਪ ਪ੍ਰਜਵਲਨ ਤੇ ਪਵਿੱਤਰ ਗਾਇਤਰੀ ਮੰਤਰ ਦੇ ਉਚਾਰਨ ਨਾਲ ਕੀਤੀ ਗਈ। ਵਰਕਸ਼ਾਪ ਦੇ ਪਹਿਲੇ ਸੈਸ਼ਨ ’ਚ ਸ੍ਰੀਮਤੀ ਰੁਚਿਕਾ ਮਹਾਜਨ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਤੇ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਦੇ ਵੱਖ-ਵੱਖ ਪਹਿਲੂਆਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਸਮੂਹ ਗਤੀਵਿਧੀਆਂ ਰਾਹੀਂ ਨਵੀਂ ਸਿੱਖਿਆ ਨੀਤੀ ਦੇ ਉਦੇਸ਼ਾਂ ਤੇ ਉਨ੍ਹਾਂ ਦੇ ਵਿਹਾਰਕ ਲਾਗੂਕਰਨ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ ਗਿਆ। ਦੂਜੇ ਸੈਸ਼ਨ ’ਚ ਮੁਲਾਂਕਣ ਪ੍ਰਣਾਲੀ ਵਿੱਚ ਹੋ ਰਹੇ ਸੁਧਾਰਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਤੀਜੇ ਸੈਸ਼ਨ ’ਚ ਬਹੁ-ਬੁੱਧੀਮਤਾ, ਧੰਨਵਾਦ ਦੀ ਭਾਵਨਾ ਤੇ ਸਕਾਰਾਤਮਕ ਦ੍ਰਿਸ਼ਟੀਕੋਣ ਵਰਗੇ ਜੀਵਨ-ਉਪਯੋਗੀ ਵਿਸ਼ਿਆਂ ’ਤੇ ਚਰਚਾ ਹੋਈ। ਵਰਕਸ਼ਾਪ ਦੇ ਸਮਾਪਤੀ ਮੌਕੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਵਿਸ਼ਾ ਮਾਹਿਰਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਰਾਜੇਸ਼ ਕਵਾਤਰਾ, ਮੈਨੇਜਰ ਸਵੀਨ ਪੁਰੀ ਤੇ ਸਹਾਇਕ ਖੇਤਰੀ ਅਧਿਕਾਰੀ ਡਾ. (ਸ੍ਰੀਮਤੀ) ਅੰਜਨਾ ਗੁਪਤਾ ਨੇ ਵਰਕਸ਼ਾਪ ਦੇ ਸਫਲ ਆਯੋਜਨ ਦੀ ਸ਼ਲਾਘਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦੀਆਂ ਵੱਡੀ ਗਿਣਤੀ ਵਿਚ ਔਰਤਾਂ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਗੁਰਦਾਸਪੁਰ ਨੇ ਯੂਥ ਫੈਸਟੀਵਲ 2026 ਵਿਚ ਓਵਰਆਲ ਦੂਜੀ ਰਨਰਅੱਪ ਟਰਾਫ਼ੀ ’ਤੇ...
Ad Position 24