ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ 47 ਤਮਗੇ ਹਾਸਲ ਕੀਤੇ
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ ਖਿਡਾਰੀਆਂ ਨੇ ਕੁੱਲ 47 ਤਮਗੇ ਹਾਸਿਲ ਕਰਦਿਆਂ ਸਕੂਲ ਦਾ ਨਾਂਅ ਪੂਰੇ ਇਲਾਕੇ ਵਿਚ ਰੌਸ਼ਨ ਕੀਤਾ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਐੱਸ.
ਪ
ਪਿੰਡ ਫੱਜੂਪੁਰ ’ਚ ਮਿਹਰਬਾਨ ਸਿੰਘ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ ਕੰਵਲਪ੍ਰੀਤ ਸਿੰਘ ਕਾਕੀ ਮੀਟਿੰਗ ਉਪਰੰਤ ਅਕਾਲੀ ਵਰਕਰਾਂ ਨਾਲ। ਤਸਵੀਰ : ਲਖਬੀਰ ਸਿੰਘ ਖੁੰਡਾ
13-10-2026
ਬਟਾਲਾ, 12 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ (ਗੁਰਦਾਸਪੁਰ) ਦੇ ਖਿਡਾਰੀਆਂ ਨੇ ਕੁੱਲ 47 ਤਮਗੇ ਹਾਸਿਲ ਕਰਦਿਆਂ ਸਕੂਲ ਦਾ ਨਾਂਅ ਪੂਰੇ ਇਲਾਕੇ ਵਿਚ ਰੌਸ਼ਨ ਕੀਤਾ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਐੱਸ.ਬੀ. ਨਾਯਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ‘ਬਾਕਸਿੰਗ’ ਮੁਕਾਬਲੇ ’ਚ 6 ਖਿਡਾਰੀਆਂ ਨੇ ਸੋਨ ਤਮਗੇ, 15 ਖਿਡਾਰੀਆਂ ਨੇ ਚਾਂਦੀ ਦੇ ਤਮਗੇ ਤੇ 5 ਖਿਡਾਰੀਆਂ ਨੇ ਕਾਂਸੇ ਦੇ ਤਮਗੇ ਹਾਸਿਲ ਕਰਕੇ ਮਾਣ ਵਧਾਇਆ ਹੈ। ‘ਕਿੱਕ ਬਾਕਸਿੰਗ’ ’ਚੋਂ ਵੀ 8 ਖਿਡਾਰੀਆਂ ਨੇ ਸੋਨ ਤਮਗੇ ਹਾਸਲ ਕਰਕੇ ਰਿਕਾਰਡ ਕਾਇਮ ਕੀਤਾ ਹੈ। ਇਸ ਦੇ ਨਾਲ ਹੀ ‘ਟਾਈਕਮਾਂਡੋ’ ਖੇਡ ’ਚੋਂ 11 ਵਿਦਿਆਰਥੀਆਂ ਨੇ ਸੋਨੇ ਦੇ ਤਮਗੇ ਤੇ ‘ਵੁਸ਼ੂ’ ਖੇਡ ’ਚੋਂ 2 ਖਿਡਾਰੀਆਂ ਨੇ ਸੋਨੇ ਦੇ ਤਮਗੇ ਹਾਸਲ ਕਰਕੇ ਸਾਰੇ ਵਿਦਿਆਰਥੀਆਂ ਲਈ ਮੀਲ ਪੱਥਰ ਕਾਇਮ ਕੀਤਾ ਹੈ। ਬਾਕਸਿੰਗ ਕੋਚ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੇ 27 ਖਿਡਾਰੀ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੇ ਜਾ ਚੁੱਕੇ ਹਨ ਜੋ ਕਿ ਵਿਦਿਆਰਥੀਆਂ ਦੀ ਮਿਹਨਤ ਲਗਨ ਤੇ ਖੇਡ ਪ੍ਰਤੀ ਜਨੂੰਨ ਦੀ ਮਿਸਾਲ ਹੈ। ਸਕੂਲ ਪਹੁੰਚਣ ’ਤੇ ਸਾਰੇ ਭਾਗੀਦਾਰ ਵਿਦਿਆਰਥੀਆਂ ਦਾ ਪ੍ਰਿੰਸੀਪਲ ਤੇ ਸਕੂਲ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਦੁਆਰਾ ਤਾੜੀਆਂ ਦੀ ਗੂੰਜ ਨਾਲ ਨਿੱਘਾ ਸਵਾਗਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਪੜ੍ਹਾਈ ਦੇ ਨਾਲ-ਨਾਲ ਖੇਡ ਮੁਕਾਬਲਿਆਂ ਵਿਚ ਹਿੱਸੇਦਾਰੀ ਲੈਂਦੇ ਰਹਿਣ ਦੀ ਵੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਡੀ.ਪੀ. ਵਿਭਾਗ ਦੇ ਅਧਿਆਪਕ ਸ਼ਮਸ਼ੇਰ ਸਿੰਘ, ਜਤਿੰਦਰ ਕੌਰ, ਮੈਡਮ ਨੇਹਾ ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।