10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕਾਲਾ ਗੁਰਾਇਆ ਦਾ ਸਾਲਾਨਾ ਜੋੜ ਤੇ ਛਿੰਝ ਮੇਲਾ 12 ਨੂੰ

ਵਡਾਲਾ ਬਾਂਗਰ, 9 ਅਕਤੂਬਰ (ਭੁੰਬਲੀ)-ਇਸ ਇਲਾਕੇ ਦਾ ਪ੍ਰਸਿੱਧ ਛਿੰਝ ਤੇ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਅਕਤੂਬਰ ਦਿਨ ਸੋਮਵਾਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਡਾ.

Ad Position 21
No active advertisement
ਅਜੀਤ ਡੈਸਕ 10-10-2026
ਵਡਾਲਾ ਬਾਂਗਰ, 9 ਅਕਤੂਬਰ (ਭੁੰਬਲੀ)-ਇਸ ਇਲਾਕੇ ਦਾ ਪ੍ਰਸਿੱਧ ਛਿੰਝ ਤੇ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਅਕਤੂਬਰ ਦਿਨ ਸੋਮਵਾਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਡਾ. ਤਾਰੂ ਸਿੰਘ ਨੇ ਦੱਸਿਆ ਕਿ ਇਹ ਮੇਲਾ ਤਰਨਾ ਦਲ ਮਹਿਤਾ ਚੌਕ ਨਿਹੰਗ ਸਿੰਘਾਂ ਦੀ ਯਾਦ ਨੂੰ ਸਮਰਪਿਤ ਹੈ। ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਚੱਲ ਰਹੇ ਲੜੀਵਾਰ ਪਾਠਾਂ ਦੇ ਭੋਗ ਪੈਣਗੇ, ਉਪਰੰਤ ਧਾਰਮਿਕ ਦੀਵਾਨ ਸੱਜਣਗੇ, ਜਿਸ ’ਚ ਪੰਥ ਦੇ ਮਹਾਨ ਰਾਗੀ ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਉਣਗੇ ਤੇ ਫਿਰ ਪ੍ਰਸਿੱਧ ਕਬੱਡੀ ਟੀਮਾਂ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ, ਗੁਰੂ ਹਰਕ੍ਰਿਸ਼ਨ ਕਬੱਡੀ ਕਲੱਬ ਬਾਗੜੀਆਂ ਦੀਆਂ ਟੀਮਾਂ ਦੇ ਮੈਚ ਹੋਣਗੇ ਤੇ ਇਸ ਤੋਂ ਇਲਾਵਾ ਘੋੜ ਦੋੜ ਤੇ ਨੇਜ਼ੇਬਾਜ਼ੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੇਗੀ। ਇਸ ਮੇਲੇ ਦੇ ਮੁੱਖ ਮਹਿਮਾਨ ਬਾਬਾ ਬਲਵਿੰਦਰ ਸਿੰਘ ਮੁਖੀ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਵਾਲੇ ਹੋਣਗੇ। ਇਹ ਮੇਲਾ ਸਮੂਹ ਪਿੰਡ ਵਾਸੀ ਕਾਲਾ ਗੁਰਾਇਆ, ਉਗੜੂ ਖੈੜਾ, ਅਠਵਾਲ ਸਮੇਤ ਇਲਾਕਾ ਵਾਸੀਆਂ ਦਾ ਸਾਂਝਾ ਮੇਲਾ ਹੈ ਤੇ ਇਸ ਵਿਚ ਐੱਨ.ਆਰ.ਆਈ. ਵੀਰਾਂ ਦਾ ਵੱਡਾ ਸਹਿਯੋਗ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਇਮਾਨਦਾਰ ਅਫ਼ਸਰ ਅਭਿਨਵ ਖੋਸਲਾ ਦੀ ਮੁਅੱਤਲੀ ’ਤੇ ਭੜਕੇ ਸੀਨੀਅਰ ਭਾਜਪਾ ਆਗੂ ਯਸ਼ਪਾਲ ਕੁੰਡਲ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ
Ad Position 24