10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਇਮਾਨਦਾਰ ਅਫ਼ਸਰ ਅਭਿਨਵ ਖੋਸਲਾ ਦੀ ਮੁਅੱਤਲੀ ’ਤੇ ਭੜਕੇ ਸੀਨੀਅਰ ਭਾਜਪਾ ਆਗੂ ਯਸ਼ਪਾਲ ਕੁੰਡਲ

ਗੁਰਦਾਸਪੁਰ, 9 ਅਕਤੂਬਰ (ਚੱਕਰਾਜਾ)-ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੇ ਬਾਵਜੂਦ ਮੁਅੱਤਲ ਕੀਤੇ ਜਾਣ ਦੇ ਮਾਮਲੇ ਨੇ ਵੱਡਾ ਤੂਲ ਫੜ ਲਿਆ ਹੈ। ਇਸ ਮੁੱਦੇ ’ਤੇ ਸੀਨੀਅਰ ਭਾਜਪਾ ਆਗੂ ਯਸ਼ਪਾਲ ਕੁੰਡਲ ਨੇ ਪ੍ਰਸ਼ਾਸਨਿਕ ਰਵੱਈਏ ਤੇ ਸਬੰਧਿਤ ਵਿਭਾਗ ਦੇ ਅਧਿਕਾਰੀ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਹਨ।

Ad Position 21
No active advertisement
ਸੀਨੀਅਰ ਭਾਜਪਾ ਆਗੂ ਯਸ਼ਪਾਲ ਕੁੰਡਲ 10-10-2026
ਗੁਰਦਾਸਪੁਰ, 9 ਅਕਤੂਬਰ (ਚੱਕਰਾਜਾ)-ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੇ ਬਾਵਜੂਦ ਮੁਅੱਤਲ ਕੀਤੇ ਜਾਣ ਦੇ ਮਾਮਲੇ ਨੇ ਵੱਡਾ ਤੂਲ ਫੜ ਲਿਆ ਹੈ। ਇਸ ਮੁੱਦੇ ’ਤੇ ਸੀਨੀਅਰ ਭਾਜਪਾ ਆਗੂ ਯਸ਼ਪਾਲ ਕੁੰਡਲ ਨੇ ਪ੍ਰਸ਼ਾਸਨਿਕ ਰਵੱਈਏ ਤੇ ਸਬੰਧਿਤ ਵਿਭਾਗ ਦੇ ਅਧਿਕਾਰੀ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਹਨ। ਯਸ਼ਪਾਲ ਕੁੰਡਲ ਨੇ ਦੋਸ਼ ਲਗਾਏ ਕਿ ਗੁਰਦਾਸਪੁਰ ’ਚ ਕਈ ਨਾਜਾਇਜ਼ ਮਿਲਾਵਟੀ ਮਠਿਆਈ ਦੀਆਂ ਫੈਕਟਰੀਆਂ ਸ਼ਰੇਆਮ ਚੱਲ ਰਹੀਆਂ ਹਨ। ਜਦੋਂ ਕਿ ਆਮ ਲੋਕਾਂ ਵਲੋਂ ਮੀਡੀਆ ਸਾਹਮਣੇ ਫੂਡ ਸੇਫਟੀ ਅਫ਼ਸਰ ਨੂੰ ਮੌਕੇ ’ਤੇ ਬੁਲਾ ਕੇ ਮਠਿਆਈਆਂ ਦੇ ਸੈਂਪਲ ਭਰਵਾਏ ਗਏ ਸਨ। ਪਰ ਹੈਰਾਨੀ ਦੀ ਗੱਲ ਹੈ ਕਿ ਸੈਂਪਲ ਫੇਲ੍ਹ ਆਉਣ ਦੇ ਬਾਵਜੂਦ ਵੀ ਉਨ੍ਹਾਂ ਨਾਜਾਇਜ਼ ਫੈਕਟਰੀਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤੇ ਉਹ ਅੱਜ ਵੀ ਚੱਲ ਰਹੀਆਂ ਹਨ। ਯਸ਼ਪਾਲ ਕੁੰਡਲ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਇਕ ਪਾਸੇ ਜਿੱਥੇ ਗੁਰਦਾਸਪੁਰ ਵਿਚ ਮਿਲਾਵਟਖੋਰਾਂ ਤੇ ਭ੍ਰਿਸ਼ਟ ਅਫ਼ਸਰਾਂ ਨੂੰ ਖੁੱਲ੍ਹੀ ਛੋਟ ਮਿਲੀ ਹੈ, ਉੱਥੇ ਹੀ ਦੂਜੇ ਪਾਸੇ ਅਭਿਨਵ ਖੋਸਲਾ ਵਰਗੇ ਇਮਾਨਦਾਰ, ਨਿਡਰ ਤੇ ਮਿਹਨਤੀ ਅਫ਼ਸਰਾਂ ਨੂੰ ਲੋਕਾਂ ਦੀ ਸਿਹਤ ਦੀ ਰਾਖੀ ਕਰਨ ਦੀ ਇਵਜ਼ ਵਿਚ ਸਜ਼ਾ ਵਜੋਂ ਮੁਅੱਤਲ ਕਰਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਈਮਾਨਦਾਰ ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਦੀ ਨਾਜਾਇਜ਼ ਮੁਅੱਤਲੀ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਮਾਨਦਾਰ ਅਧਿਕਾਰੀ ਨੂੰ ਇਨਸਾਫ਼ ਨਾ ਮਿਲਿਆ ਤੇ ਮਿਲਾਵਟਖੋਰਾਂ ਨਾਲ ਮਿਲੇ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਜਨਤਾ ਨੂੰ ਨਾਲ ਲੈ ਕੇ ਸੜਕਾਂ ’ਤੇ ਉੱਤਰ ਕੇ ਤਿੱਖਾ ਸੰਘਰਸ਼ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਬਟਾਲਾ ’ਚ ਐਮ.ਐਸ.ਪੀ. ’ਤੇ ਕਣਕ ਦੀ ਖਰੀਦ ਤੁਰੰਤ ਸ਼ੁਰੂ ਹੋਵੇ, ਘੱਟ ਭਾਅ ’ਤੇ ਖਰੀਦ ਦੀ ਹੋਵੇ ਜਾਂਚ : ਅਮਨਦੀਪ ਜੈਂਤੀਪੁਰ ਅਗਲੀ ਖ਼ਬਰ ਕਾਲਾ ਗੁਰਾਇਆ ਦਾ ਸਾਲਾਨਾ ਜੋੜ ਤੇ ਛਿੰਝ ਮੇਲਾ 12 ਨੂੰ
Ad Position 24