10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ

ਮਜਾਰੀ/ਸਾਹਿਬਾ, 9 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਸਹਿਨਸ਼ਾਹ ਪੈਲੇਸ, ਗੜ੍ਹਸ਼ੰਕਰ-ਬਲਾਚੌਰ ਰੋਡ, ਪਿੰਡ ਕਰਾਵਰ ਨੇੜੇ ਮਜਾਰੀ ਬਲਾਕ ਸੜੋਆ ਤਹਿਸੀਲ ਬਲਾਚੌਰ ਵਿਖੇ ਲਗਾਇਆ। ਮੇਲੇ ਵਿਚ ਸ੍ਰੀਮਤੀ ਸੰਤੋਸ਼ ਕਟਾਰੀਆ ਵਿਧਾਇਕਾ ਹਲਕਾ ਬਲਾਚੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 10-10-2026
ਮਜਾਰੀ/ਸਾਹਿਬਾ, 9 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਸਹਿਨਸ਼ਾਹ ਪੈਲੇਸ, ਗੜ੍ਹਸ਼ੰਕਰ-ਬਲਾਚੌਰ ਰੋਡ, ਪਿੰਡ ਕਰਾਵਰ ਨੇੜੇ ਮਜਾਰੀ ਬਲਾਕ ਸੜੋਆ ਤਹਿਸੀਲ ਬਲਾਚੌਰ ਵਿਖੇ ਲਗਾਇਆ। ਮੇਲੇ ਵਿਚ ਸ੍ਰੀਮਤੀ ਸੰਤੋਸ਼ ਕਟਾਰੀਆ ਵਿਧਾਇਕਾ ਹਲਕਾ ਬਲਾਚੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੇ ਬੀਜ, ਖਾਦ ਤੇ ਦਵਾਈਆਂ ਦੀ ਹੀ ਵਰਤੋਂ ਕਰਨ। ਉਨ੍ਹਾਂ ਮੇਲੇ ਵਿਚ ਖੇਤੀਬਾੜੀ ਵਿਭਾਗ, ਸਹਿਯੋਗੀ ਮਹਿਕਮਿਆਂ ਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦੀ ਵਿਜਿਟ ਵੀ ਕੀਤੀ ਗਈ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ। ਬਲਵੀਰ ਸਿੰਘ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਤੇ ਲਲਿਤ ਮੋਹਨ ਪਾਠਕ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਡਾ. ਲੇਖ ਰਾਜ ਬੇਗੋਵਾਲ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਹਾੜੀ ਸੀਜਨ 2026-27 ਦੌਰਾਨ ਕਣਕ ਹੇਠ 77,000 ਹੈਕ., ਸਰ੍ਹੋਂ ਹੇਠ 1800 ਹੈਕ. ਅਤੇ ਦਾਲਾਂ ਹੇਠ 220 ਹੈਕ. ਰਕਬਾ ਲਿਆਂਦਾ ਜਾਵੇਗਾ। ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ/ਖਾਦਾਂ/ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਵਿਭਾਗ ਵਲੋਂ ਬਿੱਲ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸੀ. ਆਰ. ਐੱਮ. ਸਾਲ 2026-27 ਦੌਰਾਨ ਵੱਖ-ਵੱਖ ਮਸ਼ੀਨਰੀ ਉਪਦਾਨ ’ਤੇ ਦੇਣ ਲਈ ਆਨਲਾਈਨ ਪੋਰਟਲ ਰਾਹੀਂ 328 ਮਸ਼ੀਨਾਂ ਸਬਸਿਡੀ ’ਤੇ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਸਾਲ ਵੱਖ-ਵੱਖ ਮਸ਼ੀਨਰੀ ਉਪਦਾਨ ’ਤੇ ਦੇਣ ਲਈ ਆਨ ਲਾਈਨ ਪੋਰਟਲ ਤੇ ਵਿਅਕਤੀਗਤ ਕੈਟੇਗਰੀ ਦੇ ਐਸ. ਸੀ. ਬਿਨੈਕਾਰਾਂ ਵਲੋਂ ਅਰਜ਼ੀਆਂ ਦੀ ਮੰਗ ਮਿਤੀ 29/09/2026 ਤੋਂ ਮੁੜ ਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਡਾ. ਰਾਜੇਸ਼ ਕੁਮਾਰ ਬਾਗਬਾਨੀ ਵਿਭਾਗ, ਵਲੋਂ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਤੇ ਉਨ੍ਹਾਂ ਦੀ ਟੀਮ ਵਲੋਂ ਕਿਸਾਨ ਮੇਲੇ ਵਿਚ ਕਿਸਾਨਾਂ ਨੂੰ ਫਸਲਾਂ ਸੰਬੰਧੀ ਸੰਪੂਰਨ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਕੁਲਵਿੰਦਰ ਕੌਰ ਏ. ਪੀ. ਪੀ. ਓ. ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਡਾ. ਰਾਜ ਕੁਮਾਰ ਏ. ਓ. ਨਵਾਂਸ਼ਹਿ ਰ, ਡਾ. ਲਛਮਣ ਦਾਸ ਏ. ਓ. ਬੰਗਾ, ਡਾ. ਨਿਤਿਨ ਏ. ਓ. ਸੜੋਆ, ਡਾ. ਅਸ਼ਵਿੰਦਰ ਕੁਮਾਰ ਏ. ਸੀ. ਡੀ. ਓ. ਨਵਾਂਸ਼ਹਿਰ, ਡਾ. ਵਿਜੈ ਕੁਮਾਰ ਏ. ਡੀ. ਓ. (ਇਨਫੋ.), ਡਾ. ਕਮਲਦੀਪ ਸਿੰਘ ਪ੍ਰਾਜਕੈਟ ਡਾਇਰੈਕਟਰ ਆਤਮਾ, ਡਾ. ਪਰਮਵੀਰ ਡੀ. ਪੀ. ਡੀ. ਤੇ ਯੋਗੇਸ਼ ਕੁਮਾਰ ਬੱਸੀ ਹਾਜ਼ਰ ਸਨ। ਇਸ ਮੌਕੇ ਕੁਲਦੀਪ ਸਿੰਘ ਜੱਸਲ, ਅਵਤਾਰ ਸਿੰਘ ਸਾਧੜਾ, ਕੁਲਦੀਪ ਸਿੰਘ ਘਮੌਰ, ਗੁਰਸ਼ੈਲ ਸਿੰਘ ਰੱਕੜਾ ਢਾਹਾਂ, ਸੁੱਚਾ ਸਿੰਘ, ਬਲਿਹਾਰ ਸਿੰਘ ਮਜਾਰੀ, ਜਸਵੰਤ ਸਿੰਘ ਭੱਠਲ, ਜਗਤਾਰ ਸਿੰਘ, ਜੁਝਾਰ ਸਿੰਘ, ਓੰਕਾਰ ਸਿੰਘ ਰੁੜਕੀ, ਦਰਸ਼ਨ ਸਿੰਘ ਚਣਕੋਈ, ਸਰਜੀਤ ਸਿੰਘ ਮਜਾਰੀ, ਗੁਰਦੀਪ ਸਿੰਘ, ਬਿਕਰ ਸਿੰਘ, ਕੁਲਜੀਤ ਸਿੰਘ, ਗੁਰਮੇਲ ਸਿੰਘ, ਦੀਦਾਰ ਸਿੰਘ, ਮਲਕੀਤ ਸਿੰਘ ਬਿਛੌੜੀ, ਭਗਤ ਸਿੰਘ, ਜਗਜੀਤ ਸਿੰਘ, ਦਿਲਾਵਰ ਸਿੰਘ ਮਜਾਰਾ, ਸ਼ਿੰਗਾਰਾ ਸਿੰਘ, ਦਲਰਾਜ ਸਿੰਘ, ਸੋਹਣ ਸਿੰਘ ਖੰਡੂਪਰ, ਅਮਰੀਕ ਸਿੰਘ ਜੈਨਪੁਰ, ਬਲਵੀਰ ਸਿੰਘ ਟੱਪਰੀਆਂ, ਜੋਗਾ ਸਿੰਘ ਦਿਆਲ, ਜਸਵਿੰਦਰ ਸਿੰਘ, ਹਰਮੇਲ ਸਿੰਘ, ਬਲਜਿੰਦਰ ਸਿੰਘ ਸਹੂੰਗੜਾ, ਚਮਨ ਲਾਲ ਧਰਮਪੁਰ, ਬਲਵਿੰਦਰ ਸਿੰਘ ਅਟਾਲ ਮਜਾਰਾ, ਚਮਨ ਲਾਲ, ਤਿਲਕ ਰਾਜ, ਬਲਜਿੰਦਰ ਸਿੰਘ, ਨਿਰਮਲ ਸਿੰਘ, ਜਸਬੀਰ ਸਿੰਘ, ਹਰਪਾਲ ਸਿੰਘ ਟੱਪਰੀਆਂ ਰਾਣੇਵਾਲ, ਮੁਖਤਿਆਰ ਸਿੰਘ, ਬਲਵੀਰ ਸਿੰਘ ਖਰੋੜ, ਮਹਿੰਦਰ ਸਿੰਘ, ਹਰਦੀਪ ਸਿੰਘ ਵਿਛੌੜੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਲਾ ਗੁਰਾਇਆ ਦਾ ਸਾਲਾਨਾ ਜੋੜ ਤੇ ਛਿੰਝ ਮੇਲਾ 12 ਨੂੰ ਅਗਲੀ ਖ਼ਬਰ ਨਵਾਂਸ਼ਹਿਰ ਖੰਡ ਮਿੱਲ ਦੇ ਕੋ-ਜਨਰੇਸ਼ਨ ਪਲਾਂਟ ਦੇ ਬਿਜਲੀ ਕੁਨੈਕਸ਼ਨ ਬਹਾਲ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼...
Ad Position 24