ਸੜਕ ਦੁਰਘਟਨਾ ਵਿਚ ਨੌਜਵਾਨ ਟਰੈਕਟਰ ਚਾਲਕ ਦੀ ਮੌਤ
ਵਡਾਲਾ ਬਾਂਗਰ, 7 ਅਕਤੂਬਰ (ਦਤਵਿੰਦਰ ਸਿੰਘ ਭੁੰਬਲੀ)- ਪਿੰਡ ਬਾਗੋਂਵਾਣੀ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਵਿਚ ਪਿੰਡ ਕੁੰਜਰ ਦੇ ਇਕ ਨੌਜਵਾਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ (20) ਮਾਲਵਾ ਦੀ ਇਕ ਕੰਪਨੀ ਜਿਸ ਨੇ ਪਿੰਡ ਗਾਦੜੀਆਂ ਨੇੜੇ ਰਜਬਾਹੇ ’ਤੇ ਮਿੱਟੀ ਪਾਉਣ ਦਾ ਠੇਕਾ ਲਿਆ ਹੋਇਆ ਸੀ ਵਿਚ ਟਰੈਕਟਰ ਚਾਲਕ ਵਜੋਂ ਪਿਛਲੇ ਕੁਝ ਸਮੇਂ ਤੋਂ ਮਿੱਟੀ ਪਾਉਣ ਦਾ ਕੰਮ ਕਰ ਰਿਹਾ ਸੀ।
ਵਡਾਲਾ ਬਾਂਗਰ, 7 ਅਕਤੂਬਰ (ਦਤਵਿੰਦਰ ਸਿੰਘ ਭੁੰਬਲੀ)- ਪਿੰਡ ਬਾਗੋਂਵਾਣੀ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਵਿਚ ਪਿੰਡ ਕੁੰਜਰ ਦੇ ਇਕ ਨੌਜਵਾਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ (20) ਮਾਲਵਾ ਦੀ ਇਕ ਕੰਪਨੀ ਜਿਸ ਨੇ ਪਿੰਡ ਗਾਦੜੀਆਂ ਨੇੜੇ ਰਜਬਾਹੇ ’ਤੇ ਮਿੱਟੀ ਪਾਉਣ ਦਾ ਠੇਕਾ ਲਿਆ ਹੋਇਆ ਸੀ ਵਿਚ ਟਰੈਕਟਰ ਚਾਲਕ ਵਜੋਂ ਪਿਛਲੇ ਕੁਝ ਸਮੇਂ ਤੋਂ ਮਿੱਟੀ ਪਾਉਣ ਦਾ ਕੰਮ ਕਰ ਰਿਹਾ ਸੀ। ਅੱਜ ਬਾਅਦ ਦੁਪਹਿਰ ਕਰੀਬ 4 ਵਜੇ ਜਦੋਂ ਉਹ ਮਿੱਟੀ ਦਾ ਗੇੜਾ ਲੈ ਕੇ ਪਿੰਡ ਬਾਗੋਂਵਾਣੀ ਤੋਂ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਦੀ ਟਰਾਲੀ ਦਾ ਧੁਰਾ ਟੁੱਟਣ ਕਾਰਨ ਇਕ ਪਾਸੇ ਦੇ ਟਾਇਰ ਲੱਥ ਗਏ ਤੇ ਟਰੈਕਟਰ ਤੇ ਟਰਾਲੀ ਨਾਲ ਲਗਦੇ ਖੇਤਾਂ ਵਿਚ ਪਲਟ ਗਿਆ। ਨੌਜਵਾਨ ਵਲੋਂ ਟਰੈਕਟਰ ਤੋਂ ਛਾਲ ਮਾਰ ਕੇ ਬੱਚਣ ਦੀ ਕੋਸ਼ਿਸ ਕੀਤੀ ਪ੍ਰੰਤੂ ਟਰਾਲੀ ਜੋ ਮਿੱਟੀ ਦੀ ਭਰੀ ਸੀ ਪਲਟਣ ਕਾਰਨ ਉਸ ਦੇ ਉੱਪਰ ਚੜ੍ਹ ਗਈ ਤੇ ਨੌਜਵਾਨ ਗੁਰਪਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਕੁੰਜਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਇਕੱਠੇ ਹੋਏ ਪਿੰਡ ਬਾਗੋਂਵਾਣੀ ਦੇ ਵਾਸੀਆਂ ਵਲੋਂ ਪੁਲਿਸ ਥਾਣਾ ਪੁੱਲ ਕੁੰਜਰ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।