15 ਸਾਲਾਂ ਤੋਂ ਖੂਨਦਾਨ ਸੇਵਾ ਨਿਭਾਉਣ ਵਾਲੇ ਵਿੱਕੀ ਰੇਹਾਨ ਨੂੰ ਸਟੇਟ ਐਵਾਰਡ
ਪਠਾਨਕੋਟ, 6 ਅਕਤੂਬਰ (ਸੰਧੂ)-ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਤਹਿਤ 5 ਅਕਤੂਬਰ ਨੂੰ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਖੂਨਦਾਨ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਬਲੱਡ ਸੇਵਾ ਪਠਾਨਕੋਟ ਦੇ ਸੰਸਥਾਪਕ ਵਿੱਕੀ ਰੇਹਾਨ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ.
ਪਠਾਨਕੋਟ, 6 ਅਕਤੂਬਰ (ਸੰਧੂ)-ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਤਹਿਤ 5 ਅਕਤੂਬਰ ਨੂੰ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਖੂਨਦਾਨ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਬਲੱਡ ਸੇਵਾ ਪਠਾਨਕੋਟ ਦੇ ਸੰਸਥਾਪਕ ਵਿੱਕੀ ਰੇਹਾਨ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ, ਵਿਸ਼ੇਸ਼ ਸਕੱਤਰ ਸਿਹਤ ਸਾਕਸ਼ੀ ਸਾਹਨੀ ਤੇ ਪਰਿਵਾਰ ਭਲਾਈ-ਕਮ-ਮਿਸ਼ਨ ਡਾਇਰੈਕਟਰ ਐਨ. ਐਚ. ਐਮ. ਤੇ ਡਾਇਰੈਕਟੋਰੇਟ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਡਾ. ਹਤਿੰਦਰ ਕੌਰ ਵਲੋਂ ਪ੍ਰਦਾਨ ਕੀਤਾ । ਵਿੱਕੀ ਰੇਹਾਨ ਪਿਛਲੇ 15 ਸਾਲਾਂ ਤੋਂ ਨਿਰੰਤਰ ਖੂਨਦਾਨ ਕਰ ਰਹੇ ਹਨ। ਉਨ੍ਹਾਂ ਵਲੋਂ ਖੂਨਦਾਨ ਕੈਂਪ ਲਗਾਉਣ, ਥੈਲੇਸੀਮੀਆ ਪੀੜਤ ਬੱਚਿਆਂ ਨੂੰ ਖੂਨ ਮੁਹੱਈਆ ਕਰਵਾਉਣ ਅਤੇ ਨੌਜਵਾਨਾਂ ਨੂੰ ਖੂਨਦਾਨ ਲਈ ਜਾਗਰੂਕ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਸਾਲ 2023 ਵਿਚ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਵਾਰ ਉਨ੍ਹਾਂ ਦੀ ਪਤਨੀ ਨੂੰ ਵੀ ਲੰਮੇ ਸਮੇਂ ਤੋਂ ਖੂਨਦਾਨ ਕਰਨ ਲਈ ਸਟੇਟ ਐਵਾਰਡ ਮਿਲਿਆ। ਵਿੱਕੀ ਰੇਹਾਨ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਨਿਯਮਿਤ ਤੌਰ ’ਤੇ ਖੂਨਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਪੂਰੀ ਟੀਮ ਅਤੇ ਉਨ੍ਹਾਂ ਸਾਰੇ ਖੂਨਦਾਨੀਆਂ ਦਾ ਹੈ, ਜੋ ਦਿਨ ਹੋਵੇ ਜਾਂ ਰਾਤ, ਇਕ ਫੋਨ ਕਾਲ ’ਤੇ ਕਿਸੇ ਅਣਜਾਣ ਲੋੜਵੰਦ ਦੀ ਮਦਦ ਲਈ ਖੂਨਦਾਨ ਕਰਨ ਪਹੁੰਚਦੇ ਹਨ ।