ਬੀਜ ਮਾੜਾ ਹੋਣ ਕਾਰਨ ਝੋਨੇ ਦੀ 30 ਏਕੜ ਫਸਲ ਹੋਈ ਖਰਾਬ-ਕਿਸਾਨ ਪ੍ਰੇਸ਼ਾਨ
ਤਾਰਾਗੜ੍ਹ, 6 ਅਕਤੂਬਰ (ਸੋਹਨ ਲਾਲ)-ਭੋਆ ਹਲਕਾ ਅਧੀਨ ਪੈਂਦੇ ਪਿੰਡ ਬੇਗੋਵਾਲ ਤਾਰਾਗੜ੍ਹ ਦੇ ਕਿਸਾਨਾਂ ਨੂੰ ਝੋਨੇ ਦਾ ਮਾੜਾ ਬੀਜ ਦਿੱਤੇ ਜਾਣ ਕਾਰਨ ਝੋਨੇ ਦੀ ਫਸਲ ਖਰਾਬ ਹੋ ਗਈ ਹੈ, ਜਿਸ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਕਿਸਾਨ ਅਮਰੀਕ ਸਿੰਘ, ਇਕਬਾਲ ਸਿੰਘ, ਜਤਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਅਸੀਂ ਝੋਨੇ ਦਾ ਬੀਜ ਸਾਵਾ 7501 ਸੁਹਾਨਾ ਹਾਈਬ੍ਰਿਡ ਸੀਡ ਕੰਪਨੀ ਹਰਿਆਣਾ ਦਾ ਲਿਆ ਸੀ, ਪਰ ਉਹ ਬੀਜ ਬਿਲਕੁਲ ਨਿਕੰਮਾ ਤੇ ਰਲੇਵਾਂ ਨਿਕਲਣ ਕਾਰਨ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ।
ਖ
ਖਰਾਬ ਹੋਈ ਝੋਨੇ ਦੀ ਫਸਲ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ । ਤਸਵੀਰ : ਸੋਹਨ ਲਾਲ
07-10-2026
ਤਾਰਾਗੜ੍ਹ, 6 ਅਕਤੂਬਰ (ਸੋਹਨ ਲਾਲ)-ਭੋਆ ਹਲਕਾ ਅਧੀਨ ਪੈਂਦੇ ਪਿੰਡ ਬੇਗੋਵਾਲ ਤਾਰਾਗੜ੍ਹ ਦੇ ਕਿਸਾਨਾਂ ਨੂੰ ਝੋਨੇ ਦਾ ਮਾੜਾ ਬੀਜ ਦਿੱਤੇ ਜਾਣ ਕਾਰਨ ਝੋਨੇ ਦੀ ਫਸਲ ਖਰਾਬ ਹੋ ਗਈ ਹੈ, ਜਿਸ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਕਿਸਾਨ ਅਮਰੀਕ ਸਿੰਘ, ਇਕਬਾਲ ਸਿੰਘ, ਜਤਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਅਸੀਂ ਝੋਨੇ ਦਾ ਬੀਜ ਸਾਵਾ 7501 ਸੁਹਾਨਾ ਹਾਈਬ੍ਰਿਡ ਸੀਡ ਕੰਪਨੀ ਹਰਿਆਣਾ ਦਾ ਲਿਆ ਸੀ, ਪਰ ਉਹ ਬੀਜ ਬਿਲਕੁਲ ਨਿਕੰਮਾ ਤੇ ਰਲੇਵਾਂ ਨਿਕਲਣ ਕਾਰਨ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ। ਹੁਣ ਜਦ ਕੁਝ ਕਿਸਾਨਾਂ ਵਲੋਂ ਝੋਨੇ ਦੀ ਕੱਟਾਈ ਕਰਕੇ ਮੰਡੀ ਲਿਜਾਇਆ ਗਿਆ ਤਾਂ ਉਥੇ ਉਸ ਦਾ ਕੋਈ ਰੇਟ ਸਹੀ ਨਹੀਂ ਲੱਗ ਰਿਹਾ, ਉਥੇ ਇਸ ਦਾ ਝਾੜ ਇਕ ਏਕੜ ਪਿੱਛੇ ਕਰੀਬ 8 ਤੋਂ 10 ਪ੍ਰਤੀ ਕੁਇੰਟਲ ਘੱਟ ਨਿਕਲ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਕੋਲੋਂ ਮੰਗ ਕੀਤੀ ਕਿ ਸਾਡੀ ਪ੍ਰੇਸ਼ਾਨੀ ਦਾ ਹੱਲ ਕੀਤਾ ਜਾਵੇ ਤੇ ਸੀਡ ਕੰਪਨੀ ਤੋਂ ਸਾਡੀ ਭਰਪਾਈ ਕੀਤੀ ਜਾਵੇ। ਪੀੜਤ ਕਿਸਾਨਾਂ ਨੇ ਕਿਹਾ ਕਿ ਜੇਕਰ ਕੋਈ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸੀਡ ਕੰਪਨੀ ਦੇ ਮੂਹਰੇ ਧਰਨਾ ਲਗਾਇਆ ਜਾਵੇਗਾ, ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਦੀ ਹੋਵੇਗੀ ।