ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਵਲੋਂ ਪੰਜ ਸਾਲ ਦਾ ਵੇਤਨ ਲੋਕ ਭਲਾਈ ’ਤੇ ਖਰਚ ਕਰਨਾ ਸ਼ਲਾਘਾਯੋਗ-ਸ਼ਾਮ ਮਹਾਜਨ
ਪਠਾਨਕੋਟ, 6 ਅਕਤੂਬਰ (ਸੰਧੂ)-ਸਮਾਜ ਸੇਵਕ ਤੇ ਸੀਨੀਅਰ ਆਗੂ ਸ਼ਾਮ ਮਹਾਜਨ ਨੇ ਬਦਲਦੀ ਸਿਆਸਤ ਦੇ ਦੌਰ ਵਿਚ ਨਿਸ਼ਕਾਮ ਜਨ ਸੇਵਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਵਲੋਂ ਕੀਤੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਸਿਆਸਤ ਦਾ ਮੁੱਖ ਮਕਸਦ ਲੋਕ ਸੇਵਾ ਹੁੰਦਾ ਸੀ, ਪਰ ਅੱਜ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਅਤੇ ਅਮਲ ਵਿਚ ਵੱਡਾ ਫ਼ਰਕ ਨਜ਼ਰ ਆਉਂਦਾ ਹੈ।
ਪਠਾਨਕੋਟ, 6 ਅਕਤੂਬਰ (ਸੰਧੂ)-ਸਮਾਜ ਸੇਵਕ ਤੇ ਸੀਨੀਅਰ ਆਗੂ ਸ਼ਾਮ ਮਹਾਜਨ ਨੇ ਬਦਲਦੀ ਸਿਆਸਤ ਦੇ ਦੌਰ ਵਿਚ ਨਿਸ਼ਕਾਮ ਜਨ ਸੇਵਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਵਲੋਂ ਕੀਤੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਸਿਆਸਤ ਦਾ ਮੁੱਖ ਮਕਸਦ ਲੋਕ ਸੇਵਾ ਹੁੰਦਾ ਸੀ, ਪਰ ਅੱਜ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਅਤੇ ਅਮਲ ਵਿਚ ਵੱਡਾ ਫ਼ਰਕ ਨਜ਼ਰ ਆਉਂਦਾ ਹੈ। ਸ਼ਾਮ ਮਹਾਜਨ ਨੇ ਕਿਹਾ ਕਿ ਵਿਕਰਮ ਮਹਾਜਨ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੋਂ ਮਿਲਣ ਵਾਲਾ ਵੇਤਨ ਆਪਣੇ ਨਿੱਜੀ ਹਿੱਤ ਲਈ ਵਰਤਣ ਦੀ ਬਜਾਏ ਲੋਕਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਖਰਚ ਕਰਕੇ ਨਿਸ਼ਕਾਮ ਸੇਵਾ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਸੋਚ ਤੋਂ ਹਰ ਰਾਜਨੇਤਾ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਵਿਧਾਇਕ, ਮੇਅਰ ਅਤੇ ਬੋਰਡਾਂ-ਨਿਗਮਾਂ ਦੇ ਚੇਅਰਮੈਨ ਸਮੇਤ ਜਨਤਕ ਅਹੁਦਿਆਂ ’ਤੇ ਬੈਠੇ ਆਗੂ ਲੋਕ ਭਲਾਈ ਨੂੰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਸੱਚੀ ਸਿਆਸਤ ਉਹੀ ਹੈ, ਜੋ ਅਹੁਦੇ ਜਾਂ ਨਿੱਜੀ ਲਾਭ ਲਈ ਨਹੀਂ, ਸਗੋਂ ਲੋਕਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਲਈ ਕੀਤੀ ਜਾਵੇ ।