04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅਧਿਆਪਕਾ ਸਵਿਤਾ ਕੁਮਾਰੀ ਤੇ ਨਿਰਮਲ ਨੂੰ ਨਿੱਘੀ ਵਿਦਾਇਗੀ

ਬਟਾਲਾ, 4 ਅਕਤੂਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ ਡੀ.

Ad Position 21
No active advertisement
ਅਜੀਤ ਡੈਸਕ 05-10-2026
ਬਟਾਲਾ, 4 ਅਕਤੂਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ਵਿਖੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਉਣ ਵਾਲੀ ਸੀਨੀਅਰ ਅਧਿਆਪਕਾ ਸਵਿਤਾ ਕੁਮਾਰੀ ਅਤੇ ਸਹਾਇਕ ਸਟਾਫ ਮੈਂਬਰ ਨਿਰਮਲ ਦੀ ਸੇਵਾ-ਮੁਕਤੀ ਮੌਕੇ ਭਾਵਪੂਰਨ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਹਿਕਰਮੀਆਂ ਨੇ ਦੋਵਾਂ ਦੀ ਮਿਹਨਤ, ਸਾਦਗੀ ਤੇ ਸਮਰਪਣ ਨੂੰ ਯਾਦ ਕੀਤਾ। ਸਮਾਗਮ ਦੀ ਸ਼ੁਰੂਆਤ ਜਯੋਤੀ ਜਗਾਉਣ ਅਤੇ ਗਾਇਤਰੀ ਮੰਤਰ ਦੇ ਉਚਾਰਨ ਨਾਲ ਹੋਈ। ਲਗਪਗ ਸਾਢੇ 27 ਸਾਲਾਂ ਦੀ ਸੇਵਾ ਨਿਭਾਉਣ ਵਾਲੀ ਸਵਿਤਾ ਕੁਮਾਰੀ ਦੇ ਵਿਦਿਅਕ, ਪ੍ਰੀਖਿਆ ਅਤੇ ਪ੍ਰਸ਼ਾਸਨਿਕ ਕਾਰਜਾਂ ਵਿਚ ਯੋਗਦਾਨ ਦੀ ਵਿਸ਼ੇਸ਼ ਸ਼ਾਲਾਘਾ ਕੀਤੀ ਗਈ । ਉਨ੍ਹਾਂ ਦੇ ਸਨਮਾਨ ਵਿਚ ਅਧਿਆਪਕਾਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ, ਵਿਸ਼ੇਸ਼ ਵੀਡੀਓ ਅਤੇ ‘ਅਹਿਸਾਸ’ ਨਾਮਕ ਕਾਵਿ-ਪੇਸ਼ਕਾਰੀ ਕੀਤੀ ਗਈ। ਇਸੇ ਦੌਰਾਨ ਨਿਰਮਲ ਨੂੰ ਵੀ ਸਕੂਲ ਪਰਿਵਾਰ ਦਾ ਅਹਿਮ ਹਿੱਸਾ ਦੱਸਦਿਆਂ ਭਾਵੁਕ ਵਿਦਾਇਗੀ ਦਿੱਤੀ ਗਈ। ਚੇਅਰਮੈਨ ਰਾਜੇਸ਼ ਕਵਾਤਰਾ ਅਤੇ ਕੇ.ਐਲ. ਗੁਪਤਾ ਨੇ ਵੀ ਦੋਵਾਂ ਦੀਆਂ ਸੇਵਾਵਾਂ ਦੀ ਸ਼ਾਲਾਘਾ ਕੀਤੀ। ਪ੍ਰਿੰਸੀਪਲ ਜੀਵਨ ਸ਼ਰਮਾ ਵਲੋਂ ਦੋਵਾਂ ਨੂੰ ਯਾਦਗਾਰੀ ਚਿੰਨ੍ਹ, ਗੁਲਦਸਤੇ ਤੇ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਜੀਵਨ ਸ਼ਰਮਾ ਨੇ ਕਿਹਾ ਕਿ ਸੇਵਾ-ਮੁਕਤੀ ਜੀਵਨ ਦਾ ਅੰਤ ਨਹੀਂ, ਸਗੋਂ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਉਨ੍ਹਾਂ ਦੋਵਾਂ ਨੂੰ ਭਵਿੱਖ ਲਈ ਤੰਦਰੁਸਤੀ, ਖੁਸ਼ਹਾਲੀ ਅਤੇ ਸੁਖਮਈ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਖੇ ਵੀ.ਐੱਸ.ਕ੍ਰਿਕਟ ਅਕੈਡਮੀ ਦੀ ਨਵੀਂ ਬ੍ਰਾਂਚ ਸ਼ੁਰੂ ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ-1 ਦੇ ਨਿਵਾਸੀਆਂ ਨੇ ਨਗਰ ਕੌਂਸਲ ਪ੍ਰਧਾਨ ਨਾਲ ਕੀਤੀ ਮੁਲਾਕਾਤ
Ad Position 24