ਭਾਰਤ ਵਿਕਾਸ ਪ੍ਰੀਸ਼ਦ ਨੇ ਭਜਨ ਗਾਇਨ ਮੁਕਾਬਲੇ ਕਰਵਾਏ
ਦੀਨਾਨਗਰ, 4 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਭਾਰਤ ਵਿਕਾਸ ਪ੍ਰੀਸ਼ਦ ਦੀਨਾਨਗਰ ਸ਼ਾਖਾ ਵਲੋਂ ਪ੍ਰੀਸ਼ਦ ਦੇ ਪ੍ਰਧਾਨ ਸੰਜੀਵ ਮਹਾਜਨ ਦੀ ਪ੍ਰਧਾਨਗੀ ਤੇ ਸੰਸਕਾਰ ਗਤੀਵਿਧੀ ਦੇ ਕੋਆਰਡੀਨੇਟਰ ਵਿਜੇ ਕਾਂਸਰਾ ਦੇ ਸਹਿਯੋਗ ਨਾਲ ਸੁਮਿੱਤਰਾ ਦੇਵੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਜਨ ਗਾਇਨ ਮੁਕਾਬਲੇ ਕਰਵਾਏ ਗਏ । ਸਮਾਗਮ ਦੇ ਆਰੰਭ ਵਿਚ ਰਾਧੇ ਸ਼ਿਆਮ ਮਹਾਜਨ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਦੀਨਾਨਗਰ, 4 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਭਾਰਤ ਵਿਕਾਸ ਪ੍ਰੀਸ਼ਦ ਦੀਨਾਨਗਰ ਸ਼ਾਖਾ ਵਲੋਂ ਪ੍ਰੀਸ਼ਦ ਦੇ ਪ੍ਰਧਾਨ ਸੰਜੀਵ ਮਹਾਜਨ ਦੀ ਪ੍ਰਧਾਨਗੀ ਤੇ ਸੰਸਕਾਰ ਗਤੀਵਿਧੀ ਦੇ ਕੋਆਰਡੀਨੇਟਰ ਵਿਜੇ ਕਾਂਸਰਾ ਦੇ ਸਹਿਯੋਗ ਨਾਲ ਸੁਮਿੱਤਰਾ ਦੇਵੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਜਨ ਗਾਇਨ ਮੁਕਾਬਲੇ ਕਰਵਾਏ ਗਏ । ਸਮਾਗਮ ਦੇ ਆਰੰਭ ਵਿਚ ਰਾਧੇ ਸ਼ਿਆਮ ਮਹਾਜਨ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਜੋਤੀ ਬਾਲਾ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ। ਭਜਨ ਗਾਇਨ ਮੁਕਾਬਲਿਆਂ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਸ਼ਾਨਦਾਰ ਭਜਨ ਪੇਸ਼ ਕੀਤੇ ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਜੋਤੀ ਬਾਲਾ ਨੂੰ ਵੀ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਕੱਤਰ ਅਸ਼ਵਨੀ ਕੁਮਾਰ ਮਹਾਜਨ, ਈਸ਼ਵਰ ਭੱਲਾ, ਮਾਸਟਰ ਕੇਵਲ ਕ੍ਰਿਸ਼ਨਾ ਮਹਾਜਨ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਮੀਸ਼ਾ ਮਹਾਜਨ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ ।