04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੀ.ਏ.ਯੂ ਦੀ ਸੀਨੀਅਰ ਕੀਟ ਵਿਗਿਆਨੀ ਡਾ: ਬਲਪ੍ਰੀਤ ਕੰਗ ਨੂੰ ਸੇਵਾ ਮੁਕਤੀ ֹ’ ਤੇ ਦਿੱਤੀ ਵਿਦਾਇਗੀ ਪਾਰਟੀ

ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵਲੋਂ ਸੀਨੀਅਰ ਵਿਗਿਆਨੀ ਡਾ: ਬਲਪ੍ਰੀਤ ਕੰਗ ਨੂੰ 31 ਸਾਲਾ ਦੀਆਂ ਸ਼ਾਨਦਾਰ, ਨਿਰਸਵਾਰਥ ਤੇ ਬੇਦਾਗ਼ ਸੇਵਾ ਤੋਂ ਬਾਅਦ ਸੇਵਾ ਮੁਕਤੀ ਮੌਕੇ ਭਾਵੁਕ ਵਿਦਾਇਗੀ ਪਾਰਟੀ ਦਿੱਤੀ ਗਈ। ਡਾ: ਬਲਪ੍ਰੀਤ ਕੰਗ ਨੇ ਸਾਲ 1995 ’ਚ ਪੀ.

Ad Position 21
No active advertisement
ਅਜੀਤ ਡੈਸਕ 05-10-2026
ਗੁਰਦਾਸਪੁਰ, 4 ਅਕਤੂਬਰ (ਚੱਕਰਾਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵਲੋਂ ਸੀਨੀਅਰ ਵਿਗਿਆਨੀ ਡਾ: ਬਲਪ੍ਰੀਤ ਕੰਗ ਨੂੰ 31 ਸਾਲਾ ਦੀਆਂ ਸ਼ਾਨਦਾਰ, ਨਿਰਸਵਾਰਥ ਤੇ ਬੇਦਾਗ਼ ਸੇਵਾ ਤੋਂ ਬਾਅਦ ਸੇਵਾ ਮੁਕਤੀ ਮੌਕੇ ਭਾਵੁਕ ਵਿਦਾਇਗੀ ਪਾਰਟੀ ਦਿੱਤੀ ਗਈ। ਡਾ: ਬਲਪ੍ਰੀਤ ਕੰਗ ਨੇ ਸਾਲ 1995 ’ਚ ਪੀ.ਏ.ਯੂ ਤੋਂ ਹੀ ਕੀਟ ਵਿਗਿਆਨ ਵਿਸ਼ੇ ’ਚ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ ਤੇ ਉਸੇ ਸਾਲ ਯੂਨੀਵਰਸਿਟੀ ’ਚ ਵਿਗਿਆਨੀ ਵਜੋਂ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ। ਆਪਣੇ 31 ਸਾਲਾ ਦੇ ਲੰਬੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਫਸਲਾਂ ਦੇ ਹਾਨੀਕਾਰਕ ਕੀਟਾਂ ਦੀ ਰੋਕਥਾਮ, ਜੈਵਿਕ ਕੀਟ ਨਿਯੰਤਰਣ ਤੇ ਕਿਸਾਨਾਂ ਨੂੰ ਕੀਟ-ਪ੍ਰਬੰਧਨ ਸਬੰਧੀ ਸਿਖਲਾਈ ਦੇ ਖੇਤਰ ਵਿਚ ਅਣਥੱਕ ਕੰਮ ਕੀਤਾ। ਉਨ੍ਹਾਂ ਦੀਆਂ ਖੋਜਾਂ ਤੇ ਪਸਾਰ ਗਤੀਵਿਧੀਆਂ ਸਦਕਾ ਹਜ਼ਾਰਾਂ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ਤੇ ਉਨ੍ਹਾਂ ਦਾ ਨਾਂਅ ਕਿਸਾਨ ਭਾਈਚਾਰੇ ’ਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸ ਮੌਕੇ ਪੀ.ਏ.ਯੂ. ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ: ਹਰਪਾਲ ਸਿੰਘ ਰੰਧਾਵਾ ਨੇ ਡਾ: ਬਲਪ੍ਰੀਤ ਕੰਗ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਰੀ ਤਨਦੇਹੀ, ਇਮਾਨਦਾਰੀ ਤੇ ਲਗਨ ਨਾਲ ਯੂਨੀਵਰਸਿਟੀ ਦੀ ਸੇਵਾ ਕੀਤੀ ਹੈ ਤੇ ਉਹ ਨਵੇਂ ਵਿਗਿਆਨੀਆਂ ਲਈ ਇਕ ਪ੍ਰੇਰਨਾ ਸਰੋਤ ਹਨ। ਵਿਭਾਗ ਦੇ ਮੁਖੀ ਡਾ: ਭੁੱਲਰ ਤੇ ਹੋਰ ਵਿਗਿਆਨੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿਚ ਵਿਭਾਗ ਵਲੋਂ ਡਾ: ਬਲਪ੍ਰੀਤ ਕੰਗ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਸਿਹਤਮੰਦ, ਖੁਸ਼ਹਾਲ ਤੇ ਸੁਖਾਵੇਂ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ: ਐਮ.ਐਸ ਭੁੱਲਰ, ਡਾ: ਕੇ.ਐਸ.ਸਾਂਘਾ, ਡਾ: ਨੀਰਲਮ ਜੋਸ਼ੀ, ਡਾ: ਵਿਜੇ ਕੁਮਾਰ, ਡਾ: ਢਾਕੜਾ ਸਾਰੇ ਪ੍ਰਿੰਸੀਪਲ ਸਾਇੰਟਿਸਟ ਤੋਂ ਇਵਾਲਾ ਡਾ: ਬਲਪ੍ਰੀਤ ਕੰਗ ਦੇ ਪੁੱਤਰ ਡਾ: ਜੈਦੀਪ ਕੰਗ ਜੋ ਕਿ ਖੁਦ ਕੀਟ ਵਿਗਿਆਨ ਵਿਸ਼ੇ ਵਿਚ ਪੀ.ਐਚ.ਡੀ ਕਰ ਰਹੇ ਹਨ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੁਖਚਰਨ ਸਿੰਘ ਸੈਣੀ ਸ੍ਰੀ ਹਰਿਗੋਬਿੰਦਪੁਰ ਤੋਂ ਸ਼ਹਿਰੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਗੁਰਦਾਸਪੁਰ ਦੀ ਮੀਟਿੰਗ
Ad Position 24