04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੇਹਰ ਚੰਦ ਰੋਡ ’ਤੇ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ

ਗੁਰਦਾਸਪੁਰ, 3 ਅਕਤੂਬਰ (ਪੰਕਜ ਸ਼ਰਮਾ)-ਸ਼ਹਿਰ ਦੇ ਮੇਹਰ ਚੰਦ ਰੋਡ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ, ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਕਿਨਾਰੇ ਥਾਂ-ਥਾਂ ਇਕੱਠਾ ਹੋਇਆ ਕੂੜਾ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਿਹਾ ਹੈ, ਉੱਥੇ ਆਸ-ਪਾਸ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 04-10-2026
ਗੁਰਦਾਸਪੁਰ, 3 ਅਕਤੂਬਰ (ਪੰਕਜ ਸ਼ਰਮਾ)-ਸ਼ਹਿਰ ਦੇ ਮੇਹਰ ਚੰਦ ਰੋਡ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ, ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਕਿਨਾਰੇ ਥਾਂ-ਥਾਂ ਇਕੱਠਾ ਹੋਇਆ ਕੂੜਾ ਜਿੱਥੇ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਿਹਾ ਹੈ, ਉੱਥੇ ਆਸ-ਪਾਸ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕੂੜੇ ਦੇ ਢੇਰਾਂ ਨੂੰ ਅਕਸਰ ਅੱਗ ਲਗਾ ਦਿੱਤੀ ਜਾਂਦੀ ਹੈ। ਕੂੜੇ ਨੂੰ ਅੱਗ ਲੱਗਣ ਕਾਰਨ ਉੱਠਣ ਵਾਲਾ ਧੂੰਆਂ ਸੜਕ ’ਤੇ ਫੈਲ ਜਾਂਦਾ ਹੈ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਸ ਦੇ ਨਾਲ ਹੀ ਅੱਗ ਦੇ ਨੇੜੇ ਹੋਰ ਸਮਾਨ ਜਾਂ ਵਾਹਨਾਂ ਨੂੰ ਨੁਕਸਾਨ ਪਹੁੰਚਣ ਕਾਰਨ ਕਿਸੇ ਅਣਹੋਣੀ ਘਟਨਾ ਦਾ ਡਰ ਰਹਿੰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਸਥਾਨ ਦੇ ਨੇੜੇ ਕਾਲਜ ਅਤੇ ਮੈਰਿਜ ਪੈਲੇਸ ਵੀ ਸਥਿਤ ਹਨ। ਰੋਜ਼ਾਨਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਲੋਕਾਂ ਤੇ ਵਿਆਹ ਸਮਾਗਮਾਂ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਅਜਿਹੇ ਵਿਚ ਕੂੜੇ ਦੇ ਢੇਰਾਂ ਤੇ ਉਨ੍ਹਾਂ ਨੂੰ ਲਗਾਈ ਜਾਣ ਵਾਲੀ ਅੱਗ ਕਾਰਨ ਕਿਸੇ ਵੱਡੇ ਹਾਦਸੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਲਾਕਾ ਵਾਸੀਆਂ ਨੇ ਕਿਹਾ ਕਿ ਕੂੜੇ ਕਾਰਨ ਬਦਬੂ ਤੇ ਗੰਦਗੀ ਫੈਲ ਰਹੀ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਮੇਹਰ ਚੰਦ ਰੋਡ ਤੋਂ ਕੂੜੇ ਦੇ ਢੇਰਾਂ ਨੂੰ ਜਲਦ ਚੁਕਵਾਇਆ ਜਾਵੇ ਅਤੇ ਕੂੜਾ ਸਾੜਨ ’ਤੇ ਰੋਕ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਿਰਫ਼ ਮੁਹਿੰਮਾਂ ਚਲਾਉਣ ਦੀ ਬਜਾਏ ਅਜਿਹੇ ਸਥਾਨਾਂ ’ਤੇ ਨਿਯਮਤ ਸਫਾਈ ਅਤੇ ਨਿਗਰਾਨੀ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਦੀ ਸੁੰਦਰਤਾ ਵੀ ਬਰਕਰਾਰ ਰਹੇ ਅਤੇ ਕਿਸੇ ਅਣਹੋਣੀ ਘਟਨਾ ਤੋਂ ਵੀ ਬਚਾਅ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਸਥਾਨਕ ਵਪਾਰੀਆਂ ਦੇ ਹਿਤਾਂ ਦੀ ਅਣਦੇਖੀ ਬਰਦਾਸ਼ਤ ਨਹੀਂ-ਹਰਵਿੰਦਰ ਸੋਨੀ ਅਗਲੀ ਖ਼ਬਰ ਪਿੰਡ ਚਾਵਾ ਦੇ ਗੁਰਦੁਆਰਾ ਤੇ ਮੰਦਰ ’ਚ ਚੋਰਾਂ ਨੇ ਗੋਲਕਾਂ ਤੋੜ ਕੇ ਨਕਦੀ ਕੀਤੀ ਚੋਰੀ
Ad Position 24