01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਐੱਸ.ਐੱਸ. ਬਾਜਵਾ ਸਕੂਲ ਦੀ ਅਧਿਆਪਕਾ ਫਰਹਾਨਾ ਇਰਮ ਨੂੰ ‘ਸਹੋਦਯਾ ਐਵਾਰਡ ਆਫ਼ ਐਕਸੀਲੈਂਸ’ ਮਿਲਿਆ

ਬਟਾਲਾ, 29 ਸਤੰਬਰ (ਸਤਿੰਦਰ ਸਿੰਘ)-ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 30-09-2026
ਬਟਾਲਾ, 29 ਸਤੰਬਰ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਸਕੂਲ ਦੀ ਅਧਿਆਪਕਾ ਫਰਹਾਨਾ ਇਰਮ ਨੂੰ ਸਹੋਦਯਾ ਵਲੋਂ ਸਾਲ 2026 ਦਾ ਬੈਸਟ ਟੀਚਰ ਐਵਾਰਡ ਪ੍ਰਦਾਨ ਕੀਤਾ ਗਿਆ। ਸੀ.ਬੀ.ਐੱਸ.ਈ. ਸਕੂਲਾਂ ਦੇ ਅਧਿਆਪਕਾਂ ਲਈ ਸਿੱਖਿਆ ਦੇ ਖੇਤਰ ਵਿਚ ਅਧਿਆਪਕ ਉੱਤਮਤਾ ਪੁਰਸਕਾਰ ਸਮਾਗਮ ਆਰ.ਡੀ. ਖੋਸਲਾ ਸਕੂਲ, ਬਟਾਲਾ ਵਿਖੇ ਕਰਵਾਇਆ ਗਿਆ। ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਪ੍ਰਿੰਸੀਪਲ ਡਾ. ਬਿੰਦੂ ਭੱਲਾ ਵਲੋਂ ਸਹੋਦਯਾ ਐਵਾਰਡ ਆਫ਼ ਐਕਸੀਲੈਂਸ ਸਮਾਗਮ ਕੀਤਾ ਗਿਆ। ਸਮਾਗਮ ’ਚ ਵੱਖ-ਵੱਖ ਸੀ.ਬੀ.ਐੱਸ.ਈ. ਸਕੂਲਾਂ ਦੇ ਅਧਿਆਪਕਾਂ ਨੂੰ ਸੱਦਾ ਦਿੱਤਾ ਗਿਆ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਐੱਸ.ਐੱਸ. ਬਾਜਵਾ ਸਕੂਲ ਦੀ ਅਧਿਆਪਕਾ ਫਰਹਾਨਾ ਇਰਮ ਨੂੰ ਪ੍ਰਮਾਣ ਪੱਤਰ, ਟੀਚਰ ਐਵਾਰਡ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੂੰ ਇਕ-ਇਕ ਬੂਟਾ ਵੀ ਭੇਟ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐਮ.ਐਲ. ਸ਼ਰਮਾ (ਰਾਸ਼ਟਰੀ ਪੁਰਸਕਾਰ ਵਿਜੇਤਾ) ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਇਮਾਨਦਾਰੀ ਤੇ ਸਮਰਪਣ ਨਾਲ ਸੇਵਾ ਕਰਦੇ ਹਨ। ਉਨ੍ਹਾਂ ਨੇ ਸਹੋਦਯਾ ਕੰਪਲੈਕਸ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਪੁਰਸਕਾਰ ਜੇਤੂ ਅਧਿਆਪਕਾ ਨੂੰ ਵਧਾਈ ਦਿੱਤੀ। ਸਕੂਲ ਚੇਅਰਮੈਨ ਡਾ. ਰਾਜੇਸ਼ ਸ਼ਰਮਾ ਤੇ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਵੀ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਅਮਿਤ ਸਿੰਘ ਨੋਗਾ ਨੇ ਕਿਹਾ ਕਿ ਅਜਿਹੇ ਪੁਰਸਕਾਰ ਅਧਿਆਪਕਾਂ ’ਚ ਪ੍ਰੇਰਣਾ ਤੇ ਉਤਸ਼ਾਹ ਦੀ ਭਾਵਨਾ ਵਧਾਉਂਦੇ ਹਨ। ਇਸ ਮੌਕੇ ਉਪ ਪ੍ਰਿੰਸੀਪਲ ਕਪਿਲ ਸ਼ਰਮਾ ਅਤੇ ਸਮੂਹ ਸਟਾਫ਼ ਨੇ ਵੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਅਧਿਆਪਕਾ ਫਰਹਾਨਾ ਇਰਮ ਨੂੰ ਦਿਲੋਂ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਵੀਲਾ ਤੇਜਾ ਦੇ ਘਰੋਂ ਗਿਆ ਡਰਾਈਵਰ ਲਾਪਤਾ ਅਗਲੀ ਖ਼ਬਰ ਜੀ.ਐਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਅਥਲੈਟਿਕਸ ਚੈਂਪੀਅਨਸ਼ਿਪ ’ਚ ਮਾਰੀ ਬਾਜ਼ੀ
Ad Position 24