30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗੁਰਦਾਸਪੁਰ ਦੇ ਹਨੂੰਮਾਨ ਚੌਕ ਨੇੜੇ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਚ ਹੋਈ ਚੋਰੀ

ਗੁਰਦਾਸਪੁਰ, 30 ਸਤੰਬਰ (ਚੱਕਰਾਜਾ)-ਗੁਰਦਾਸਪੁਰ ਸ਼ਹਿਰ ਦੇ ਹਨੂੰਮਾਨ ਚੌਕ ਨੇੜੇ ਬਾਜ਼ਾਰ ’ਚ ਸਥਿਤ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੁਕਾਨਦਾਰ ਨਿਤਿਨ ਅਨੁਸਾਰ ਚੋਰ ਦੁਕਾਨ ਦੇ ਨਾਲ ਲੱਗਦੀ ਰੋਹਿਤ ਟਰੇਡਿੰਗ ਕੰਪਨੀ ਦੀ ਛੱਤ ਰਾਹੀਂ ਦੁਕਾਨ ਅੰਦਰ ਦਾਖ਼ਲ ਹੋਏ ਤੇ ਗੱਲਿਆਂ ’ਚ ਪਈ ਨਕਦੀ ਸਮੇਤ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨਿਤਿਨ ਮਹਾਜਨ ਤੇ ਹੋਰ ਤੇ ਚੋਰਾਂ ਵਲੋਂ ਖਿਲਾਰਿਆ ਸਮਾਨ ਤੇ ਗੱਲੇ ’ਚੋਂ ਚੋਰੀ ਕੀਤੇ ਪੈਸੇ। ਤਸਵੀਰਾਂ: ਵਿਸ਼ਾਲ ਮੁੰਨਾ 01-10-2026
ਗੁਰਦਾਸਪੁਰ, 30 ਸਤੰਬਰ (ਚੱਕਰਾਜਾ)-ਗੁਰਦਾਸਪੁਰ ਸ਼ਹਿਰ ਦੇ ਹਨੂੰਮਾਨ ਚੌਕ ਨੇੜੇ ਬਾਜ਼ਾਰ ’ਚ ਸਥਿਤ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੁਕਾਨਦਾਰ ਨਿਤਿਨ ਅਨੁਸਾਰ ਚੋਰ ਦੁਕਾਨ ਦੇ ਨਾਲ ਲੱਗਦੀ ਰੋਹਿਤ ਟਰੇਡਿੰਗ ਕੰਪਨੀ ਦੀ ਛੱਤ ਰਾਹੀਂ ਦੁਕਾਨ ਅੰਦਰ ਦਾਖ਼ਲ ਹੋਏ ਤੇ ਗੱਲਿਆਂ ’ਚ ਪਈ ਨਕਦੀ ਸਮੇਤ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ । ਉਨ੍ਹਾਂ ਅਨੁਸਾਰ ਦੁਕਾਨ ਦੇ ਗੱਲਿਆਂ ’ਚੋਂ 78000 ਰੁਪਏ ਦੀ ਨਕਦੀ ਚੋਰੀ ਹੋਈ ਹੈ ਜੋ ਕਿਸੇ ਨੂੰ ਅਦਾ ਕੀਤੀ ਜਾਣੀ ਸੀ। ਇਸ ਤੋਂ ਇਲਾਵਾ ਇਕ ਵਾਲਿਟ ਵੀ ਚੋਰੀ ਹੋਇਆ, ਜਿਸ ਵਿਚ ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਕਰੀਬ 2 ਤੋਂ 3 ਹਜ਼ਾਰ ਰੁਪਏ ਦੀ ਨਕਦੀ ਸੀ। ਦੁਕਾਨਦਾਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਦਿੱਤੀ ਗਈ ਤੇ ਲਿਖਤੀ ਸ਼ਿਕਾਇਤ ਵੀ ਕੀਤੀ ਹੈ। ਪੀੜਤ ਤੇ ਹੋਰ ਦੁਕਾਨਦਾਰਾਂ ਨੇ ਇਸ ਗੱਲ ’ਤੇ ਨਾਰਾਜ਼ਗੀ ਜਿਤਾਈ ਕਿ ਘਟਨਾ ਤੋਂ ਬਾਅਦ ਵੀ ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚੇ। ਵਪਾਰੀਆਂ ਨੇ ਕਿਹਾ ਕਿ ਹਨੂੰਮਾਨ ਚੌਕ ਵਰਗੇ ਵਿਅਸਤ ਇਲਾਕੇ ਵਿਚ ਜੇਕਰ ਦੁਕਾਨਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ ਤਾਂ ਵਪਾਰੀ ਵਰਗ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰੇਗਾ। ਉਨ੍ਹਾਂ ਸ਼ਹਿਰ ਵਿਚ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਅਤੇ ਸੰਵੇਦਨਸ਼ੀਲ ਬਾਜ਼ਾਰਾਂ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ। ਸਥਾਨਕ ਆਗੂਆਂ ਅਤੇ ਵਪਾਰੀਆਂ ਨੇ ਕਿਹਾ ਕਿ ਕਾਰੋਬਾਰੀ ਪਹਿਲਾਂ ਹੀ ਕਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਪਾਰ ’ਤੇ ਵੱਧ ਰਹੇ ਖਰਚਿਆਂ ਅਤੇ ਹੋਰ ਆਰਥਿਕ ਦਬਾਅ ਵਿਚਕਾਰ ਚੋਰੀ ਦੀਆਂ ਘਟਨਾਵਾਂ ਵਪਾਰੀ ਵਰਗ ਲਈ ਹੋਰ ਮੁਸ਼ਕਿਲਾਂ ਪੈਦਾ ਕਰ ਰਹੀਆਂ ਹਨ। ਵਪਾਰੀਆਂ ਨੇ ਐਸ.ਐਸ.ਪੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਪੁਲਿਸ ਗਸ਼ਤ ਵਧਾਈ ਜਾਵੇ, ਬਾਜ਼ਾਰਾਂ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਵੇ ਅਤੇ ਚੋਰੀ ਦੀ ਇਸ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਇੰਦਰਾ ਭਵਨ ਵਿਖੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨਾਲ ਗੌਤਮ ਸੇਠ ਗੁੱਡੂ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਗਗਨ ਇੰਟਰਨੈਸ਼ਨਲ ਸੀ.ਸੈਕੰ.ਸਕੂਲ ਦਾ ਬਲਾਕ ਪੱਧਰੀ ਅਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24