30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗਗਨ ਇੰਟਰਨੈਸ਼ਨਲ ਸੀ.ਸੈਕੰ.ਸਕੂਲ ਦਾ ਬਲਾਕ ਪੱਧਰੀ ਅਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਬੀ. ਐੱਮ.

Ad Position 21
No active advertisement
ਜੇਤੂ ਵਿਦਿਆਰਥੀਆਂ ਦੇ ਨਾਲ ਸਕੂਲ ਪ੍ਰਬੰਧਕ ਕਮੇਟੀ ਤੇ ਅਧਿਆਪਕ ਸਟਾਫ ਤੇ ਹੋਰ। ਅਜੀਤ ਤਸਵੀਰ 01-10-2026
ਬਟਾਲਾ, 30 ਸਤੰਬਰ (ਸਤਿੰਦਰ ਸਿੰਘ)-ਬੀ.ਐੱਮ.ਐੱਸ.ਐੱਮ ਗਰੁੱਪ ਆਫ਼ ਇੰਸਟੀਚਿਊਟਸ ਦੇ ਕੈਂਪਸ ਗਗਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਐਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ’ਚ ਕਈ ਤਮਗੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ, ਮਿਹਨਤ, ਅਨੁਸ਼ਾਸਨ ਤੇ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਦੇ ਚੇਅਰਮੈਨ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ 14 ਵਰਗ ਵਿਚ ਅਭੀਨੂਰ ਸਿੰਘ ਨੇ ਲੰਬੀ ਛਲਾਂਗ ’ਚ ਸੋਨੇ ਤੇ 100 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। ਸਾਹਿਬ ਤੇਜ਼ ਸਿੰਘ ਨੇ 400 ਮੀਟਰ ਦੌੜ ’ਚ ਸੋਨੇ ਦਾ ਤਮਗਾ ਜਿੱਤਿਆ, ਜੈਬਾਜਪ੍ਰੀਤ ਸਿੰਘ ਨੇ ਡਿਸਕਸ ਥਰੋਅ ’ਚ ਚਾਂਦੀ ਤੇ ਸ਼ਾਟ ਪੁੱਟ ’ਚ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗੁਰਤਾਜ ਸਿੰਘ ਨੇ ਡਿਸਕਸ ਥਰੋਅ ’ਚ ਕਾਂਸੇ ਤੇ ਸਾਨਪ੍ਰੀਤ ਸਿੰਘ ਨੇ ਡਿਸਕਸ ਥਰੋਅ ਵਿਚ ਕਾਂਸੇ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਅੰਡਰ 17 ਵਰਗ ’ਚ ਏਕਮਜੋਤ ਸਿੰਘ ਨੇ ਲੰਬੀ ਛਲਾਂਗ , 200 ਮੀਟਰ ਦੌੜ ਤੇ ਤਿਹਰੀ ਛਲਾਂਗ, ਤਿੰਨਾਂ ਮੁਕਾਬਲਿਆਂ ’ਚ ਸੋਨੇ ਦੇ ਤਮਗੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪ੍ਰਿਤਪਾਲ ਸਿੰਘ ਨੇ 200 ਮੀਟਰ ਦੌੜ ਵਿਚ ਕਾਂਸੇ ਦਾ ਤਮਗਾ ਹਾਸਲ ਕੀਤਾ। ਅਰਮਾਨਦੀਪ ਸਿੰਘ ਨੇ ਲੰਬੀ ਛਲਾਂਗ ਤੇ ਤਿਹਰੀ ਛਲਾਂਗ ਵਿਚ ਕਾਂਸੇ ਦੇ ਤਮਗੇ ਜਿੱਤੇ। ਗੁਰਕਿਰਤਪਾਲ ਸਿੰਘ ਨੇ ਡਿਸਕਸ ਥਰੋਅ ਤੇ ਸ਼ਾਟ ਪੁੱਟ ਦੋਵਾਂ ਮੁਕਾਬਲਿਆਂ ’ਚ ਸੋਨੇ ਦੇ ਤਮਗੇ ਹਾਸਲ ਕੀਤੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ ਲੋਕੇਸ਼ ਵਿਮਲ ਸ਼ੁਕਲਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕੋਆਰਡੀਨੇਟਰ ਮਨਦੀਪ ਕੌਰ, ਕੋਆਰਡੀਨੇਟਰ ਅਰੁਣ ਬਲਹੋਤਰਾ, ਕੋਆਰਡੀਨੇਟਰ ਹਰਜੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ। ਸਕੂਲ ਵਿਚ ਪਲੇਅਵੇ ਕਲਾਸਾਂ ਲਈ ਦਾਖਲੇ ਸ਼ੁਰੂ ਹਨ। ਜਿਸ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਦਾਖਲਿਆਂ ਉੱਤੇ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਦੇ ਹਨੂੰਮਾਨ ਚੌਕ ਨੇੜੇ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਚ ਹੋਈ ਚੋਰੀ ਅਗਲੀ ਖ਼ਬਰ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ ਵਿਖੇ ਐਂਟੀ ਡਰੱਗ ਸੈਮੀਨਾਰ ਤੇ ਆਯੁਰਵੈਦ ਦਿਵਸ ਮਨਾਇਆ
Ad Position 24