30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਬਰੋਲ ਹਸਪਤਾਲ ਵਲੋਂ ਵਿਸ਼ਵ ਦਿਲ ਦਿਵਸ ਮੌਕੇ ਦਿੱਤਾ ਜਾਗਰੂਕਤਾ ਸੰਦੇਸ਼

ਗੁਰਦਾਸਪੁਰ, 29 ਸਤੰਬਰ (ਗੁਰਪ੍ਰਤਾਪ ਸਿੰਘ)-ਵਿਸ਼ਵ ਦਿਲ ਦਿਵਸ ਦੇ ਖਾਸ ਮੌਕੇ ’ਤੇ ਅਬਰੋਲ ਹਸਪਤਾਲ ਗੁਰਦਾਸਪੁਰ (ਏ ਯੂਨਿਟ ਆਫ ਈ. ਐਮ.

Ad Position 21
No active advertisement
ਡਾਇਰੈਕਟਰ ਡਾ: ਰਿਸ਼ਭ ਅਰੋੜਾ ਅਤੇ ਡਾ: ਸੌਰਭ ਅਰੋੜਾ। 30-09-2026
ਗੁਰਦਾਸਪੁਰ, 29 ਸਤੰਬਰ (ਗੁਰਪ੍ਰਤਾਪ ਸਿੰਘ)-ਵਿਸ਼ਵ ਦਿਲ ਦਿਵਸ ਦੇ ਖਾਸ ਮੌਕੇ ’ਤੇ ਅਬਰੋਲ ਹਸਪਤਾਲ ਗੁਰਦਾਸਪੁਰ (ਏ ਯੂਨਿਟ ਆਫ ਈ.ਐਮ.ਸੀ ਹਸਪਤਾਲ) ਵਲੋਂ ਆਮ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਹੋਣ, ਸਮੇਂ ਸਿਰ ਸਿਹਤ ਜਾਂਚ ਕਰਵਾਉਣ ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ। ਹਸਪਤਾਲ ਪ੍ਰਬੰਧਨ ਨੇ ਸਪੱਸ਼ਟ ਕੀਤਾ ਕਿ ਬਿਮਾਰੀ ਹੋਣ ਤੋਂ ਬਾਅਦ ਇਲਾਜ ਕਰਵਾਉਣ ਨਾਲੋਂ ਬਿਮਾਰੀ ਦੇ ਸ਼ੁਰੂਆਤੀ ਖਤਰਿਆਂ ਦੀ ਪਹਿਚਾਣ ਕਰਨਾ ਤੇ ਨਿਯਮਿਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਈ.ਐਮ.ਸੀ ਦੇ ਮੈਡੀਕਲ ਡਾਇਰੈਕਟਰ ਡਾ: ਰਿਸ਼ਭ ਅਰੋੜਾ ਤੇ ਡਾ: ਸੌਰਭ ਅਰੋੜਾ ਨੇ ਆਪਣੇ ਸਾਂਝੇ ਸੰਦੇਸ਼ ਵਿਚ ਦੱਸਿਆ ਕਿ ਅੱਜ-ਕੱਲ੍ਹ ਦੀ ਬਦਲਦੀ ਜੀਵਨਸ਼ੈਲੀ, ਸਰੀਰਕ ਗਤੀਵਿਧੀਆਂ ਦੀ ਘਾਟ, ਮਾਨਸਿਕ ਤਣਾਅ, ਸਿਗਰਟਨੋਸ਼ੀ, ਤੰਬਾਕੂ ਦੀ ਵਰਤੋਂ, ਮੋਟਾਪਾ, ਬੇਕਾਬੂ ਬਲੱਡ ਪ੍ਰੈਸ਼ਰ, ਸ਼ੂਗਰ ਤੇ ਵਧਿਆ ਹੋਇਆ ਕੋਲੇਸਟਰੋਲ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਬਣ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਇਨ੍ਹਾਂ ਖਤਰਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਾਕਟਰੀ ਸਲਾਹ ਮੁਤਾਬਕ ਬਲੱਡ ਪ੍ਰੈਸ਼ਰ, ਸ਼ੂਗਰ ਤੇ ਲਿਪਿਡ ਪ੍ਰੋਫਾਈਲ ਵਰਗੇ ਜ਼ਰੂਰੀ ਟੈਸਟ ਨਿਯਮਿਤ ਕਰਵਾਉਂਦੇ ਰਹਿਣ। ਡਾਕਟਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਛਾਤੀ ਵਿੱਚ ਦਰਦ ਜਾਂ ਦਬਾਅ, ਸਾਹ ਚੜ੍ਹਨਾ, ਬਹੁਤ ਜ਼ਿਆਦਾ ਪਸੀਨਾ ਆਉਣਾ, ਅਚਾਨਕ ਕਮਜ਼ੋਰੀ, ਘਬਰਾਹਟ, ਚੱਕਰ ਆਉਣਾ ਜਾਂ ਦਰਦ ਦਾ ਬਾਂਹ, ਮੋਢੇ, ਪਿੱਠ ਜਾਂ ਜਬੜੇ ਵੱਲ ਫੈਲਣਾ ਦਿਲ ਨਾਲ ਸਬੰਧਿਤ ਗੰਭੀਰ ਸਮੱਸਿਆ ਦੇ ਲੱਛਣ ਹੋ ਸਕਦੇ ਹਨ। ਡਾ: ਰਿਸ਼ਭ ਅਰੋੜਾ ਨੇ ਦੱਸਿਆ ਕਿ ਅੱਜ-ਕੱਲ੍ਹ ਮੈਡੀਕਲ ਵਿਗਿਆਨ ਨੇ ਬਹੁਤ ਉੱਨਤੀ ਕਰ ਲਈ ਹੈ। ਅੰਤ ਵਿਚ ਅਬਰੋਲ ਹਸਪਤਾਲ ਗੁਰਦਾਸਪੁਰ ਵਲੋਂ ਸੰਦੇਸ਼ ਦਿੱਤਾ ਕਿ ਸਿਹਤਮੰਦ ਦਿਲ ਹੀ ਸਿਹਤਮੰਦ ਪਰਿਵਾਰ ਤੇ ਸਮਾਜ ਦੀ ਨੀਂਹ ਹੈ।
Ad Position 22
No active advertisement
ਪਿਛਲੀ ਖ਼ਬਰ ਕੋਟ ਬੁੱਢਾ ਦਾਣਾ ਮੰਡੀ ’ਚ ਗੰਦਗੀ ਦੇ ਢੇਰ, ਆੜ੍ਹਤੀਆਂ ਨੇ ਖੁਦ ਸੰਭਾਲੀ ਸਫਾਈ ਦੀ ਜ਼ਿੰਮੇਵਾਰੀ ਅਗਲੀ ਖ਼ਬਰ ਸਹਿਕਾਰੀ ਖੰਡ ਮਿੱਲ ਬਟਾਲਾ ਦਾ ਗਿਆਰਵਾਂ ਸਾਲਾਨਾ ਆਮ ਇਜਲਾਸ
Ad Position 24