ਆਰਿਆ ਮਹਿਲਾ ਮਹਾਵਿਦਿਆਲਿਆ ’ਚ ਹਵਨਯੱਗ ਕਰਵਾਇਆ
ਪਠਾਨਕੋਟ, 29 ਸਤੰਬਰ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਮਹਾਂਵਿਦਿਆਲਿਆ ਦੇ ਸਮੂਹ ਸਟਾਫ਼ ਮੈਂਬਰਾਂ ਦੀ ਸ਼ਮੂਲੀਅਤ ਨਾਲ ਹਵਨ-ਯੱਗ ਕਰਵਾਇਆ ਗਿਆ । ਮਹਾਂਵਿਦਿਆਲਿਆ ਵਲੋਂ ਹਰ ਮਹੀਨੇ ਹਵਨ ਦਾ ਆਯੋਜਨ ਕੀਤਾ ਜਾਂਦਾ ਹੈ ।
ਪਠਾਨਕੋਟ, 29 ਸਤੰਬਰ (ਸੰਧੂ)-ਆਰਿਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਲੋਂ ਮਹਾਂਵਿਦਿਆਲਿਆ ਦੇ ਸਮੂਹ ਸਟਾਫ਼ ਮੈਂਬਰਾਂ ਦੀ ਸ਼ਮੂਲੀਅਤ ਨਾਲ ਹਵਨ-ਯੱਗ ਕਰਵਾਇਆ ਗਿਆ । ਮਹਾਂਵਿਦਿਆਲਿਆ ਵਲੋਂ ਹਰ ਮਹੀਨੇ ਹਵਨ ਦਾ ਆਯੋਜਨ ਕੀਤਾ ਜਾਂਦਾ ਹੈ । ਜਿਸ ਦਾ ਉਦੇਸ਼ ਮਹਾਂਵਿਦਿਆਲਿਆ ਦੇ ਵਾਤਾਵਰਨ ’ਚ ਸਕਾਰਾਤਮਕ ਊਰਜਾ ਬਣਾਈ ਰੱਖਣ ਦੇ ਨਾਲ-ਨਾਲ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ । ਹਵਨ ਦੌਰਾਨ ਸਟਾਫ਼ ਮੈਂਬਰਾਂ ਨੇ ਮੰਤਰ ਉਚਾਰਨ ਕਰਦਿਆਂ ਪੂਰੀ ਵਿਧੀ-ਵਿਧਾਨ ਨਾਲ ਯੱਗ ਦੇਵਤਾ ਨੂੰ ਆਹੂਤੀਆਂ ਅਰਪਿਤ ਕੀਤੀਆਂ । ਇਸ ਮੌਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਆਰਿਆ ਮਹਿਲਾ ਮਹਾਂਵਿਦਿਆਲਿਆ ਹਮੇਸ਼ਾ ਤਰੱਕੀ ਦੀ ਰਾਹ ’ਤੇ ਅੱਗੇ ਵੱਧਦਾ ਰਹੇ ਤੇ ਇਸ ਦੀ ਪ੍ਰਗਤੀ ’ਚ ਕੋਈ ਰੁਕਾਵਟ ਨਾ ਆਵੇ । ਨਾਲ ਹੀ ਮਹਾਂਵਿਦਿਆਲਿਆ ’ਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਬੁੱਧੀਮਾਨ, ਧੀਰਜਵਾਨ ਅਤੇ ਸਿਹਤਮੰਦ ਬਣਾਉਣ ਦੀ ਕਾਮਨਾ ਕੀਤੀ ਗਈ । ਇਸ ਮੌਕੇ ਪੰਜਾਬੀ ਵਿਭਾਗ ਦੀ ਵਿਭਾਗ ਮੁਖੀ ਡਾ: ਰੁਪਿੰਦਰਜੀਤ ਕੌਰ ਗਿੱਲ ਨੇ ਸਰਬੱਤ ਦੇ ਭਲੇ ਤੇ ਸਰਵ ਮੰਗਲ ਦੀ ਕਾਮਨਾ ਕੀਤੀ । ਪੂਰਨ ਆਹੂਤੀ ਉਪਰੰਤ ਹਾਜ਼ਰ ਸਟਾਫ਼ ਮੈਂਬਰਾਂ ਨੂੰ ਪ੍ਰਸ਼ਾਦ ਵੰਡਿਆ ।