29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਐਮ.ਸੀ.ਐਸ. ਦੀਆਂ ਖੋ-ਖੋ ਟੀਮਾਂ ਨੇ ਦੋਹਰਾ ਸੋਨ ਤਗਮਾ ਜਿੱਤਿਆ

ਪਠਾਨਕੋਟ, 29 ਸਤੰਬਰ (ਸੰਧੂ)-ਮੋਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਦੇ ਖਿਡਾਰੀਆਂ ਨੇ 13ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੀ ਖੋ-ਖੋ ਪ੍ਰਤੀਯੋਗਤਾ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਹਰੀ ਸੋਨਿਮ ਸਫ਼ਲਤਾ ਹਾਸਲ ਕੀਤੀ । ਐਵਲੋਨ ਗਰਲਜ਼ ਸਕੂਲ ਵਿਖੇ ਕਰਵਾਈ ਇਸ ਪ੍ਰਤੀਯੋਗਤਾ ’ਚ ਐਮ.

Ad Position 21
No active advertisement
ਅਜੀਤ ਡੈਸਕ 30-09-2026
ਪਠਾਨਕੋਟ, 29 ਸਤੰਬਰ (ਸੰਧੂ)-ਮੋਂਟੇਸਰੀ ਕੈਂਬਰਿਜ ਸਕੂਲ ਪਠਾਨਕੋਟ ਦੇ ਖਿਡਾਰੀਆਂ ਨੇ 13ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੀ ਖੋ-ਖੋ ਪ੍ਰਤੀਯੋਗਤਾ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਹਰੀ ਸੋਨਿਮ ਸਫ਼ਲਤਾ ਹਾਸਲ ਕੀਤੀ । ਐਵਲੋਨ ਗਰਲਜ਼ ਸਕੂਲ ਵਿਖੇ ਕਰਵਾਈ ਇਸ ਪ੍ਰਤੀਯੋਗਤਾ ’ਚ ਐਮ.ਸੀ.ਐਸ. ਦੀਆਂ ਅੰਡਰ-17 ਲੜਕਿਆਂ ਤੇ ਅੰਡਰ-17 ਲੜਕੀਆਂ ਦੀਆਂ ਦੋਵੇਂ ਟੀਮਾਂ ਨੇ ਆਪਣੀ-ਆਪਣੀ ਸ਼੍ਰੇਣੀ ’ਚ ਪਹਿਲਾ ਸਥਾਨ ਹਾਸਲ ਕੀਤਾ । ਮੁਕਾਬਲਿਆਂ ਦੌਰਾਨ ਐਮ.ਸੀ.ਐਸ. ਦੇ ਖਿਡਾਰੀਆਂ ਨੇ ਤੇਜ਼ੀ, ਫੁਰਤੀ, ਆਪਸੀ ਤਾਲਮੇਲ, ਰਣਨੀਤਕ ਹੁਨਰ ਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਅੰਡਰ-17 ਲੜਕਿਆਂ ਦੀ ਟੀਮ ਨੇ ਦਮਦਾਰ ਖੇਡ ਤੇ ਬਿਹਤਰੀਨ ਤਾਲਮੇਲ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਦੀ ਟੀਮ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਸ਼੍ਰੇਣੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਉਪਲੱਬਧੀ ਨੂੰ ਹੋਰ ਮਾਣਮੱਤਾ ਬਣਾਉਂਦਿਆਂ ਐਮ.ਸੀ.ਐਸ. ਦੇ 8 ਲੜਕਿਆਂ ਤੇ 5 ਲੜਕੀਆਂ ਸਮੇਤ ਕੁੱਲ 13 ਖਿਡਾਰੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ । ਅੰਡਰ-17 ਲੜਕਿਆਂ ’ਚ ਨੈਤਿਕ, ਦੈਵਿਕ, ਭੁਵੇਸ਼, ਕ੍ਰਿਸ਼ਕ, ਏਕਮ, ਉਦੈ, ਸੰਕੇਤ ਅਤੇ ਸ਼ਿਵਰਾਜ, ਜਦਕਿ ਲੜਕੀਆਂ ਵਿਚ ਨਫ਼ੀਸਾ, ਦੀਪਿਕਾ, ਰਿਚਾ, ਮਨਿਆ ਅਤੇ ਸਬਾਤ ਸ਼ਾਮਿਲ ਹਨ । ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪ੍ਰਧਾਨ ਵਿਨੋਦ ਮਹਾਜਨ, ਉਪ-ਪ੍ਰਧਾਨ ਆਕਾਸ਼ ਮਹਾਜਨ ਤੇ ਡਾਇਰੈਕਟਰ-ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ ਨੇ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ । ਉਨ੍ਹਾਂ ਖਿਡਾਰੀਆਂ ਦੀ ਮਿਹਨਤ, ਅਨੁਸ਼ਾਸਨ, ਟੀਮ ਭਾਵਨਾ ਤੇ ਖੇਡ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਰਾਜ ਪੱਧਰੀ ਮੁਕਾਬਲਿਆਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਮਾਜਰਾ ਦੇ ਸਕੂਲ ਮੁਖੀ ਸੁਰਿੰਦਰ ਪਾਲ ਦਾ ਸਨਮਾਨ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜੀਵਨ ਨੌਜਵਾਨ ਵਰਗ ਲਈ ਪ੍ਰੇਰਨਾ ਸਰੋਤ-ਧੀਰਜ ਸੱਚਰ
Ad Position 24