30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਤਿਉਹਾਰਾਂ ਦੇ ਦਿਨਾਂ ’ਚ ਆਨਲਾਈਨ ਸ਼ਾਪਿੰਗ ਦਾ ਲੋਕਾਂ ’ਚ ਵਧ ਰਿਹਾ ਕ੍ਰੇਜ਼

ਗੁਰਦਾਸਪੁਰ, 29 ਸਤੰਬਰ (ਪੰਕਜ ਸ਼ਰਮਾ)-ਤਿਉਹਾਰਾਂ ਦੇ ਦਿਨਾਂ ’ਚ ਲੋਕਾਂ ’ਚ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਵੱਖ-ਵੱਖ ਆਨਲਾਈਨ ਸ਼ਾਪਿੰਗ ਕੰਪਨੀਆਂ ਵਲੋਂ ਦਿੱਤੇ ਜਾ ਰਹੀ ਭਾਰੀ ਛੋਟ ਤੇ ਆਕਰਸ਼ਕ ਆਫ਼ਰ ਲੋਕਾਂ ਨੂੰ ਆਪਣੀ ਵੱਲ ਖਿੱਚ ਰਹੇ ਹਨ।

Ad Position 21
No active advertisement
* ਭਾਰੀ ਛੋਟ ਤੇ ਆਕਰਸ਼ਕ ਆਫ਼ਰਾਂ ਲੋਕਾਂ ਨੂੰ ਕਰ ਰਹੀਆਂ ਆਕਰਸ਼ਿਤ * ਆਨਲਾਈਨ ਠੱਗੀ ਦੇ ਬਾਵਜੂਦ ਨਹੀਂ ਘੱਟ ਰਿਹਾ ਖਰੀਦਦਾਰੀ ਦਾ ਰੁਝਾਨ 30-09-2026
ਗੁਰਦਾਸਪੁਰ, 29 ਸਤੰਬਰ (ਪੰਕਜ ਸ਼ਰਮਾ)-ਤਿਉਹਾਰਾਂ ਦੇ ਦਿਨਾਂ ’ਚ ਲੋਕਾਂ ’ਚ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਵੱਖ-ਵੱਖ ਆਨਲਾਈਨ ਸ਼ਾਪਿੰਗ ਕੰਪਨੀਆਂ ਵਲੋਂ ਦਿੱਤੇ ਜਾ ਰਹੀ ਭਾਰੀ ਛੋਟ ਤੇ ਆਕਰਸ਼ਕ ਆਫ਼ਰ ਲੋਕਾਂ ਨੂੰ ਆਪਣੀ ਵੱਲ ਖਿੱਚ ਰਹੇ ਹਨ। ਤਿਉਹਾਰਾਂ ਦੇ ਮੌਕੇ ’ਤੇ ਕੱਪੜੇ, ਜੁੱਤੀਆਂ, ਮੋਬਾਈਲ ਫੋਨ, ਘਰੇਲੂ ਸਾਮਾਨ, ਇਲੈਕਟ੍ਰਾਨਿਕ ਵਸਤੂਆਂ ਤੇ ਤੋਹਫ਼ਿਆਂ ਦੀ ਆਨਲਾਈਨ ਖਰੀਦਦਾਰੀ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕ ਘਰ ਬੈਠੇ ਹੀ ਆਪਣੀ ਪਸੰਦ ਦਾ ਸਾਮਾਨ ਮੰਗਵਾ ਰਹੇ ਹਨ । ਆਨਲਾਈਨ ਸ਼ਾਪਿੰਗ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਲੋਕਾਂ ਨੂੰ ਬਾਜ਼ਾਰਾਂ ’ਚ ਘੁੰਮਣ ਦੀ ਲੋੜ ਨਹੀਂ ਪੈਂਦੀ ਅਤੇ ਉਹ ਮੋਬਾਈਲ ਫੋਨ ਰਾਹੀਂ ਹੀ ਵੱਖ-ਵੱਖ ਕੰਪਨੀਆਂ ਦੇ ਸਾਮਾਨ ਦੀਆਂ ਕੀਮਤਾਂ ਦੀ ਤੁਲਨਾ ਕਰ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀਆਂ ਵਲੋਂ ਦਿੱਤੀਆਂ ਜਾ ਰਹੀਆਂ ਛੋਟਾਂ, ਕੈਸ਼ਬੈਕ ਤੇ ਹੋਰ ਆਕਰਸ਼ਕ ਆਫ਼ਰਾਂ ਕਾਰਨ ਲੋਕਾਂ ਨੂੰ ਘੱਟ ਕੀਮਤ ’ਤੇ ਸਮਾਨ ਖਰੀਦਣ ਦਾ ਮੌਕਾ ਮਿਲਦਾ ਹੈ। ਇਸੇ ਕਾਰਨ ਤਿਉਹਾਰਾਂ ਦੇ ਦਿਨਾਂ ’ਚ ਆਨਲਾਈਨ ਖਰੀਦਦਾਰੀ ਲੋਕਾਂ ਦੀ ਪਹਿਲ ਬਣਦੀ ਜਾ ਰਹੀ ਹੈ । ਆਨਲਾਈਨ ਠੱਗੀ ਦੇ ਬਾਵਜੂਦ ਨਹੀਂ ਘਟ ਰਿਹਾ ਕ੍ਰੇਜ਼ ਇਕ ਪਾਸੇ ਜਿੱਥੇ ਆਨਲਾਈਨ ਸ਼ਾਪਿੰਗ ਦਾ ਰੁਝਾਨ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਆਨਲਾਈਨ ਠੱਗੀ ਦੇ ਮਾਮਲੇ ਵੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕਈ ਵਾਰ ਲੋਕਾਂ ਨੂੰ ਆਰਡਰ ਕੀਤੇ ਸਮਾਨ ਦੀ ਥਾਂ ਕੋਈ ਹੋਰ ਵਸਤੂ ਮਿਲ ਜਾਂਦੀ ਹੈ ਜਾਂ ਨਕਲੀ ਸਾਮਾਨ ਭੇਜ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਫਰਜ਼ੀ ਵੈੱਬਸਾਈਟਾਂ ਤੇ ਆਕਰਸ਼ਕ ਡਿਸਕਾਊਂਟ ਦੇ ਨਾਂਅ ’ਤੇ ਲੋਕਾਂ ਨਾਲ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਪਰ ਇਸ ਦੇ ਬਾਵਜੂਦ ਲੋਕਾਂ ਵਿਚ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਘਟਣ ਦਾ ਨਾਂ ਨਹੀਂ ਲੈ ਰਿਹਾ ਤੇ ਲੋਕ ਲਗਾਤਾਰ ਆਨਲਾਈਨ ਖਰੀਦਦਾਰੀ ਕਰ ਰਹੇ ਹਨ । ਆਨਲਾਈਨ ਸ਼ਾਪਿੰਗ ਨੇ ਸਥਾਨਕ ਵਪਾਰੀਆਂ ਦਾ ਕਾਰੋਬਾਰ ਕੀਤਾ ਪ੍ਰਭਾਵਿਤ ਦੂਜੇ ਪਾਸੇ ਆਨਲਾਈਨ ਸ਼ਾਪਿੰਗ ਦੇ ਵੱਧਦੇ ਰੁਝਾਨ ਕਾਰਨ ਸਥਾਨਿਕ ਵਪਾਰੀਆਂ ਦੇ ਕਾਰੋਬਾਰ ’ਤੇ ਵੀ ਅਸਰ ਪੈ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨਾਂ ਵਿਚ ਉਹ ਲੱਖਾਂ ਰੁਪਏ ਦਾ ਸਮਾਨ ਖਰੀਦ ਕੇ ਆਪਣੀਆਂ ਦੁਕਾਨਾਂ ਵਿਚ ਰੱਖਦੇ ਹਨ ਤੇ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਤਿਉਹਾਰਾਂ ਦੇ ਮੌਕੇ ’ਤੇ ਗਾਹਕਾਂ ਦੀ ਗਿਣਤੀ ਵਧੇਗੀ ਅਤੇ ਚੰਗਾ ਕਾਰੋਬਾਰ ਹੋਵੇਗਾ। ਪਰ ਆਨਲਾਈਨ ਸ਼ਾਪਿੰਗ ਦੇ ਵਧਦੇ ਰੁਝਾਨ ਕਾਰਨ ਉਨ੍ਹਾਂ ਨੂੰ ਕਾਰੋਬਾਰ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਆਨਲਾਈਨ ਕੰਪਨੀਆਂ ਵਲੋਂ ਦਿੱਤੀਆਂ ਜਾਂਦੀਆਂ ਭਾਰੀ ਛੋਟਾਂ ਦਾ ਮੁਕਾਬਲਾ ਕਰਨਾ ਸਥਾਨਕ ਦੁਕਾਨਦਾਰਾਂ ਲਈ ਆਸਾਨ ਨਹੀਂ ਹੈ। ਇਸੇ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਤਿਉਹਾਰਾਂ ਦੇ ਦਿਨਾਂ ਵਿਚ ਲੱਖਾਂ ਰੁਪਏ ਦਾ ਸਮਾਨ ਦੁਕਾਨਾਂ ਵਿਚ ਪਿਆ ਰਹਿਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮੁਸ਼ਕਿਲ ਸਮੇਂ ’ਚ ਹੀ ਗਾਹਕਾਂ ਦੇ ਨਾਲ ਖੜ੍ਹਦੇ ਹਨ ਸਥਾਨਕ ਵਪਾਰੀ ਵਪਾਰੀਆਂ ਨੇ ਕਿਹਾ ਕਿ ਸਥਾਨਕ ਦੁਕਾਨਦਾਰ ਸਿਰਫ਼ ਸਮਾਨ ਵੇਚਣ ਤੱਕ ਹੀ ਸੀਮਤ ਨਹੀਂ ਹਨ, ਸਗੋਂ ਉਹ ਆਪਣੇ ਗਾਹਕਾਂ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਜਦੋਂ ਵੀ ਕੋਈ ਗਾਹਕ ਮੁਸ਼ਕਿਲ ਵਿਚ ਹੁੰਦਾ ਹੈ ਤਾਂ ਸਥਾਨਕ ਵਪਾਰੀ ਉਸ ਦੀ ਮਦਦ ਲਈ ਅੱਗੇ ਆਉਂਦੇ ਹਨ। ਜਦਕਿ ਵੱਡੀਆਂ ਈ-ਕਾਮਰਸ ਕੰਪਨੀਆਂ ਨਾਲ ਸਿੱਧਾ ਸੰਪਰਕ ਕਰਨਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ। ਵਪਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਮੌਕੇ ਆਪਣੇ ਆਸ-ਪਾਸ ਦੇ ਸਥਾਨਕ ਵਪਾਰੀਆਂ ਤੋਂ ਖਰੀਦਦਾਰੀ ਕਰਨ ਤਾਂ ਜੋ ਉਨ੍ਹਾਂ ਦੇ ਕਾਰੋਬਾਰ ਨੂੰ ਹੁਲਾਰਾ ਮਿਲ ਸਕੇ ਅਤੇ ਸ਼ਹਿਰ ਦੇ ਬਾਜ਼ਾਰਾਂ ਦੀ ਰੌਣਕ ਬਰਕਰਾਰ ਰਹੇ।
Ad Position 22
No active advertisement
ਪਿਛਲੀ ਖ਼ਬਰ ਖਾਨ ਪਿਆਰਾ ਦੇ 40 ਪਰਿਵਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਅਗਲੀ ਖ਼ਬਰ ਮਹੰਤਾਂ ਤੋਂ ਗੁਰੂ ਘਰਾਂ ਨੂੰ ਛਡਾਉਣ ਲਈ ਮੁੜ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਲੋੜ : ਜਥੇ. ਸ਼ਾਮਪੁਰਾ
Ad Position 24