25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪਾਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦੀ ਹੋ ਰਹੀ ਧੜੱਲੇ ਨਾਲ ਵਰਤੋਂ

ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਪੰਜਾਬ ਅੰਦਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ’ਤੇ ਕਈ ਸਾਲ ਪਹਿਲਾਂ ਸਰਕਾਰ ਵਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਬਾਜ਼ਾਰਾਂ, ਸਬਜੀ ਮੰਡੀਆਂ, ਰੇਹੜੀ ਫੜੀ ਤੇ ਹੋਰ ਵਪਾਰਕ ਅਦਾਰਿਆਂ ’ਚ ਇਸ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ। ਜਿਸ ਵੱਲ ਨਾ ਤਾਂ ਸਰਕਾਰ ਵਲੋਂ ਕੋਈ ਧਿਆਨ ਦਿੱਤਾ ਜਾ ਰਿਹਾ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ।

Ad Position 21
No active advertisement
ਵਰਤੋਂ ਕਰਨ ਤੋਂ ਬਾਅਦ ਇਕ ਕੂੜੇ ਦੇ ਢੇਰ ’ਤੇ ਸੁੱਟੇ ਪਲਾਸਟਿਕ ਦੇ ਲਿਫਾਫੇ। ਤਸਵੀਰ: ਵਿਸ਼ਾਲ ਮੁੰਨਾ 25-09-2026
ਗੁਰਦਾਸਪੁਰ, 24 ਸਤੰਬਰ (ਚੱਕਰਾਜਾ)-ਪੰਜਾਬ ਅੰਦਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ’ਤੇ ਕਈ ਸਾਲ ਪਹਿਲਾਂ ਸਰਕਾਰ ਵਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਬਾਜ਼ਾਰਾਂ, ਸਬਜੀ ਮੰਡੀਆਂ, ਰੇਹੜੀ ਫੜੀ ਤੇ ਹੋਰ ਵਪਾਰਕ ਅਦਾਰਿਆਂ ’ਚ ਇਸ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ। ਜਿਸ ਵੱਲ ਨਾ ਤਾਂ ਸਰਕਾਰ ਵਲੋਂ ਕੋਈ ਧਿਆਨ ਦਿੱਤਾ ਜਾ ਰਿਹਾ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ। ਜਦੋਂ ਕਿ ਪੰਜਾਬ ਸਰਕਾਰ ਵਲੋਂ ਸੂਬੇ ’ਚ ਪਲਾਸਟਿਕ ਲਿਫਾਫਿਆਂ ’ਤੇ ਇਕ ਅਪ੍ਰੈਲ 2016 ਤੋਂ ਪਾਬੰਦੀ ਲਗਾਈ ਗਈ ਹੈ ਅਤੇ ਕੇਂਦਰ ਵਲੋਂ ਸਿੰਗਲ ਵਰਤੋਂ ਪਲਾਸਟਿਕ ਵਸਤਾਂ ’ਤੇ 1 ਜੁਲਾਈ 2022 ਤੋਂ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਜਿਸ ਕਾਰਨ ਸ਼ਹਿਰਾਂ ਵਿਚ ਪਲਾਸਟਿਕ ਦੀ ਵਰਤੋਂ ਜਿਥੇ ਕੂੜੇ ਦੀ ਸਮੱਸਿਆ ਪੈਦਾ ਕਰ ਰਹੀ ਹੈ, ਉਥੇ ਇਹ ਲਿਫਾਫੇ ਮੀਂਹ ਦੇ ਦਿਨਾਂ ’ਚ ਨਾਲਿਆਂ, ਸੀਵਰੇਜ ਵਿਚ ਆਉਣ ਕਾਰਨ ਪਾਣੀ ਦੀ ਨਿਕਾਸੀ ਬੰਦ ਹੋਣ ਨਾਲ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜਨ ਤੱਕ ਨੌਬਤ ਆ ਰਹੀ ਹੈ। ਇਥੋਂ ਤੱਕ ਕਿ ਮੀਂਹ ਦੌਰਾਨ ਕੂੜੇ ’ਚੋਂ ਨਿਕਲਣ ਵਾਲਾ ਪ੍ਰਦੂਸ਼ਿਤ ਪਾਣੀ ਧਰਤੀ ਹੇਠਲੇ ਪਾਣੀ ਅਤੇ ਹੋਰ ਜਲ ਸਰੋਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਕ ਅੰਕੜੇ ਮੁਤਾਬਿਕ ਜੇਕਰ ਸ਼ਹਿਰ ਦੇ ਕੂੜੇ ਦੀ ਗੱਲ ਕਰੀਏ ਤਾਂ ਇਕ ਕੁਇੰਟਲ ਕੂੜੇ ’ਚੋਂ 8-10 ਕਿਲੋ ਸਿਰਫ ਲਿਫਾਫਿਆਂ ਦਾ ਕੂੜਾ ਹੁੰਦਾ ਹੈ। ਇਸ ਸਮੱਸਿਆ ਸਬੰਧੀ ਕੁਝ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਬਾਜਾਰਾਂ ਵਿਚ ਆ ਰਹੇ ਲਿਫਾਫਿਆਂ ’ਤੇ ਕਾਰਵਾਈ ਸਿਰਫ ਦੁਕਾਨਦਾਰਾਂ ਤੱਕ ਸੀਮਤ ਨਾ ਰੱਖੀ ਜਾਵੇ, ਸਗੋਂ ਗੈਰ ਕਾਨੂੰਨੀ ਨਿਰਮਾਣ ਅਤੇ ਸਪਲਾਈ ਚੇਨ ’ਤੇ ਵੀ ਸਿਕੰਜਾ ਕੱਸਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਕ ਦੋ ਦਿਨ ਕਾਰਵਾਈ ਨਹੀਂ, ਸਗੋਂ ਨਿਰੰਤਰ ਨਿਗਰਾਨੀ ਦੀ ਲੋੜ ਹੈ ਅਤੇ ਇਨ੍ਹਾਂ ਪਲਾਸਟਿਕ ਲਿਫਾਫਿਆਂ ਦੀ ਥਾਂ ਕੰਪੋਸਟੇਬਲ ਅਤੇ ਵਾਤਾਵਰਨ ਅਨੁਕੂਲ ਬੈਗ ਵਰਤਣ ਲਈ ਇਕ ਵੱਡੀ ਮੁਹਿੰਮ ਚਲਾਉਣ ਦੀ ਜਰੂਰਤ ਹੈ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਯੂ.ਰਿਜਨਲ ਸਟੇਸ਼ਨ ਵਿਖੇ 29 ਨੂੰ ਲੱਗਣ ਵਾਲੇ ਮੇਲੇ ’ਚ ਕਿਸਾਨਾਂ ਨੂੰ ਮਿਲਣਗੇ ਹਾੜੀ ਦੀਆਂ ਫਸਲਾਂ ਦੇ ਨਵੇਂ ਬੀਜ ਅਗਲੀ ਖ਼ਬਰ ਗੁਰਦਾਸਪੁਰ ਪੁਲਿਸ ਲਾਈਨ ’ਤੇ ਬਣ ਰਹੀ ਆਧੁਨਿਕ ਬਿਲਡਿੰਗ ਦਾ ਮਲਬਾ ਸੜਕ ’ਤੇ ਇਕੱਠਾ ਹੋਣ ਕਰਕੇ ਰਾਹਗੀਰ ਪ੍ਰੇਸ਼ਾਨ
Ad Position 24