23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਐੱਸ.ਡੀ.ਓ. ਦਫ਼ਤਰ ਸਾਹਮਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅਣਮਿੱਥੇ ਸਮੇਂ ਲਈ ਲਗਾਇਆ ਧਰਨਾ

ਗੁਰਦਾਸਪੁਰ, 22 ਸਤੰਬਰ (ਗੁਰਪ੍ਰਤਾਪ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਮਸਤੂ ਵਲੋਂ ਐਸ. ਡੀ.

Ad Position 21
No active advertisement
ਅਜੀਤ ਡੈਸਕ 23-09-2026
ਗੁਰਦਾਸਪੁਰ, 22 ਸਤੰਬਰ (ਗੁਰਪ੍ਰਤਾਪ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਮਸਤੂ ਵਲੋਂ ਐਸ.ਡੀ.ਓ. ਬਿਜਲੀ ਬੋਰਡ ਦਫ਼ਤਰ ਗੁਰਦਾਸਪੁਰ ਸਾਹਮਣੇ 21 ਸਤੰਬਰ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਦੂਜੇ ਦਿਨ ਮੰਗਾਂ ਮੰਨ ਲਏ ਜਾਣ ਉਪਰੰਤ ਸਮਾਪਤ ਕਰ ਦਿੱਤਾ ਗਿਆ। ਇਹ ਵਿਰੋਧ ਪ੍ਰਦਰਸ਼ਨ ਪਿੰਡ ਪੀਰਾਂਬਾਗ ਦੇ ਕਿਸਾਨ ਜੋਗਿੰਦਰ ਸਿੰਘ ਦਾ ਬਿਜਲੀ ਕੁਨੈਕਸ਼ਨ ਨਜਾਇਜ਼ ਦੱਸ ਕੇ ਕੱਟਣ, 85 ਹਜ਼ਾਰ ਰੁਪਏ ਜੁਰਮਾਨਾ ਲਗਾਉਣ ਤੇ ਫ਼ਸਲ ਦੇ ਹੋਏ ਨੁਕਸਾਨ ਦੇ ਵਿਰੋਧ ’ਚ ਲਗਾਇਆ ਗਿਆ ਸੀ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਸੀ ਕਿ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਮਿਲੇ ਕੁਨੈਕਸ਼ਨ ਨੂੰ ਸਿਰਫ਼ 32 ਮੀਟਰ ਦੂਰ ਸ਼ਿਫ਼ਟ ਕਰਨ ਲਈ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਪੈਸੇ ਲਏ ਗਏ। ਪਰ ਇਕ ਸਾਲ ਬਾਅਦ ਸਥਾਨਕ ਵਿਧਾਇਕ ਦੇ ਕਹਿਣ ’ਤੇ ਕੁਨੈਕਸ਼ਨ ਕੱਟ ਕੇ ਜੁਰਮਾਨਾ ਪਾ ਦਿੱਤਾ ਗਿਆ ਅਤੇ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਧਰਨੇ ਦੇ ਦੂਜੇ ਦਿਨ ਐਸ.ਡੀ.ਓ ਵਲੋਂ ਮੋਟਰ ਦਾ ਕੁਨੈਕਸ਼ਨ ਮੁੜ ਸ਼ਿਫ਼ਟ ਕਰਵਾਉਣ ਤੇ ਕਿਸਾਨਾਂ ਦੀਆਂ ਹੋਰ ਪ੍ਰਮੁੱਖ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾਇਆ ਗਿਆ। ਜਿਸ ਤੋਂ ਬਾਅਦ ਸੰਘਰਸ਼ ਕਮੇਟੀ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ, ਕੁਲਜੀਤ ਸਿੰਘ ਹਯਾਤਨਗਰ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ, ਸੁਖਜਿੰਦਰ ਸਿੰਘ ਗੋਤ, ਜਤਿੰਦਰ ਸਿੰਘ ਚੀਮਾ, ਰਣਜੀਤ ਸਿੰਘ ਚੰਦਰਭਾਨ, ਵੱਸਣ ਸਿੰਘ ਪੀਰਾਂਬਾਗ, ਹਰਚਰਨ ਸਿੰਘ ਬੁਰਜ਼ ਸਾਹਿਬ, ਰਣਬੀਰ ਸਿੰਘ ਡੁਗਰੀ, ਕਰਨੈਲ ਸਿੰਘ ਮੱਲ੍ਹੀ, ਦਲਜੀਤ ਸਿੰਘ ਚੀਮਾ, ਬੀਬੀ ਰਮਨਦੀਪ ਕੌਰ, ਮਨਜਿੰਦਰ ਕੌਰ ਡੁਗਰੀ, ਹਰਜੀਤ ਕੌਰ ਪੀਰਾਂ, ਜੁਗਰਾਜ ਕੌਰ ਪੀਰਾਂਬਾਗ, ਰਜਵੰਤ ਕੌਰ ਅਤੇ ਸਰਬਜੀਤ ਕੌਰ ਨਵੀਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਲਡਨ ਗਰੁੱਪ ਵਿਖੇ ਫਾਰਮੇਸੀ ਤੇ ਫਾਰਮਾਸਿਊਟੀਕਲ ਤਕਨਾਲੋਜੀ ਵਿਸ਼ੇ ’ਤੇ ਗੈਸਟ ਲੈਕਚਰ ਅਗਲੀ ਖ਼ਬਰ ਪਿੰਡ ਲਮੀਣ ਦੇ ਛਿੰਝ ਮੇਲੇ ’ ਚ ਨਾਮੀ ਪਹਿਲਵਾਨਾਂ ਨੇ ਦਿਖਾਏ ਜੌਹਰ ਮਾਲੀ ਦੀ ਕੁਸ਼ਤੀ ਪਹਿਲਵਾਨ ਸੁਖਮਨ ਕੋਹਾਲੀ ਦੇ ਜਿੱਤੀ
Ad Position 24