20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕੇਂਦਰ ਸਰਕਾਰ ਝੋਨਾ ਲਗਾਉਣ ਲਈ ਸ਼ੈਲਰਾਂ ਦੇ ਕਣਕ ਨਾਲ ਭਰੇ ਗੁਦਾਮ ਤੁਰੰਤ ਖਾਲੀ ਕਰਵਾਏ-ਪ੍ਰਧਾਨ ਹਰੂਵਾਲ

ਕੋਟਲੀ ਸੂਰਤ ਮੱਲ੍ਹੀ, 19 ਸਤੰਬਰ (ਕੁਲਦੀਪ ਸਿੰਘ ਨਾਗਰਾ)-ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਸੈਲਰਾ ਦੇ ਗੁਦਾਮ ਕਣਕ ਨਾਲ ਨੱਕੋ-ਨੱਕ ਭਰੇ ਪਏ ਹਨ ਜਿਸ ਕਰਕੇ ਰਾਇਸ ਮਿਲਰ ਬਹੁਤ ਚਿੰਤਤ ਹਨ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਸਪੈਸ਼ਲ ਲਗਾ ਕੇ ਸ਼ੈਲਰਾਂ ਦੇ ਕਣਕ ਨਾਲ ਭਰੇ ਪਏ ਗੁਦਾਮ ਖਾਲੀ ਕਰਵਾਏ ਤਾਂ ਜੋ ਰਾਇਲ ਮਿਲਰ ਝੋਨਾ ਦੀ ਫ਼ਸਲ ਲਗਾ ਸਕਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਇਸ ਮਿਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆਂ ਕਿ ਪਿਛਲੇ ਸਾਲ ਰਾਇਸ ਮਿਲਰਾਂ ਨੇ ਆਪਣੇ ਗੁਦਾਮ ਬਿਨ੍ਹਾਂ ਕਿਸੇ ਕਿਰਾਏ ਦੇ ਸਰਕਾਰ ਨੂੰ ਦਿੱਤੇ ਸਨ ਜਿਸ ਵਿਚ ਸਰਕਾਰ ਨੇ ਕਣਕ ਲਗਾਈ ਹੋਈ ਹੈ ਤੇ ਹੁਣ ਪੈਂਡੀ ਦਾ ਨਵਾਂ ਸੀਜਨ ਆ ਗਿਆ ਹੈ ਜਿਸ ਕਰਕੇ ਸੈਲਰਾ ਤੇ ਝੋਨੇ ਦੀ ਫ਼ਸਲ ਦਾ ਭੰਡਾਰ ਕਰਨਾ ਹੈ।

Ad Position 21
No active advertisement
ਅਜੀਤ ਡੈਸਕ 20-09-2026
ਕੋਟਲੀ ਸੂਰਤ ਮੱਲ੍ਹੀ, 19 ਸਤੰਬਰ (ਕੁਲਦੀਪ ਸਿੰਘ ਨਾਗਰਾ)-ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਸੈਲਰਾ ਦੇ ਗੁਦਾਮ ਕਣਕ ਨਾਲ ਨੱਕੋ-ਨੱਕ ਭਰੇ ਪਏ ਹਨ ਜਿਸ ਕਰਕੇ ਰਾਇਸ ਮਿਲਰ ਬਹੁਤ ਚਿੰਤਤ ਹਨ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਸਪੈਸ਼ਲ ਲਗਾ ਕੇ ਸ਼ੈਲਰਾਂ ਦੇ ਕਣਕ ਨਾਲ ਭਰੇ ਪਏ ਗੁਦਾਮ ਖਾਲੀ ਕਰਵਾਏ ਤਾਂ ਜੋ ਰਾਇਲ ਮਿਲਰ ਝੋਨਾ ਦੀ ਫ਼ਸਲ ਲਗਾ ਸਕਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਇਸ ਮਿਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆਂ ਕਿ ਪਿਛਲੇ ਸਾਲ ਰਾਇਸ ਮਿਲਰਾਂ ਨੇ ਆਪਣੇ ਗੁਦਾਮ ਬਿਨ੍ਹਾਂ ਕਿਸੇ ਕਿਰਾਏ ਦੇ ਸਰਕਾਰ ਨੂੰ ਦਿੱਤੇ ਸਨ ਜਿਸ ਵਿਚ ਸਰਕਾਰ ਨੇ ਕਣਕ ਲਗਾਈ ਹੋਈ ਹੈ ਤੇ ਹੁਣ ਪੈਂਡੀ ਦਾ ਨਵਾਂ ਸੀਜਨ ਆ ਗਿਆ ਹੈ ਜਿਸ ਕਰਕੇ ਸੈਲਰਾ ਤੇ ਝੋਨੇ ਦੀ ਫ਼ਸਲ ਦਾ ਭੰਡਾਰ ਕਰਨਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਕੇਂਦਰ ਸਰਕਾਰ ਅੱਗੇ ਇਹ ਮੰਗ ਰੱਖਣ ਕਿ ਸਪੈਸਲ ਲਗਾ ਕੇ ਸੈਲਰਾਂ ਦੇ ਗੁਦਾਮ ਖਾਲੀ ਕੀਤੇ ਜਾਣ ਤਾਂ ਜੋ ਰਾਈਸ ਮਿਲਰ ਝੋਨੇ ਦੀ ਫ਼ਸਲ ਗੁਦਾਮਾਂ ਵਿਚ ਲਗਾ ਸਕਣ। ਉਨ੍ਹਾਂ ਦੱਸਿਆਂ ਕਿ ਉਨ੍ਹਾਂ ਬੀਤੇ ਦਿਨ ਤਰਨਤਾਰਨ ਵਿਖੇ ਵੀ ਪੰਜ ਜਿਲ੍ਹਿਆਂ ਦੇ ਰਾਇਸ ਮਿੱਲਰਾਂ ਦੀ ਮੀਟਿੰਗ ਕਰਕੇ ਸਰਕਾਰ ਕੋਲੋ ਕਣਕ ਨਾਲ ਭਰੇ ਗੁਦਾਮ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ ਤੇ ਰਾਇਸ ਮਿੱਲਰਾਂ ਨੂੰ ਆ ਰਹੀਆ ਮੁਸ਼ਕਿਲਾਂ ਤੇ ਵਿਚਾਰ ਚਰਚਾ ਕੀਤੀ ਸੀ। ਉਨਾ ਦੱਸਿਆਂ ਕਿ ਕਈ ਕਿਸਾਨ ਵੀਰਾ ਨੇ ਹਾਈਬ੍ਰੈਡ ਝੋਨਾ ਦੀਆ ਕਿਸਮ ਲਗਾਈਆ ਹਨ ਜਿਹੜੀਆ ਕਿ ਰਾਈਸ ਮਿੱਲਰਾ ਲਈ ਵੱਡੀ ਸਿਰਦਰਦੀ ਹਨ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਦੱਸੀਆ ਗਈਆ ਝੋਨੇ ਦੀਆਂ ਕਿਸਮਾ ਹੀ ਲਗਾਉਣ ਤਾਂ ਜੋ ਉਨਾਂ ਨੂੰ ਫ਼ਸਲ ਵੇਚਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਸੂਬਾ ਪ੍ਰਧਾਨ ਹਰੂਵਾਲ ਨੇ ਕਿਹਾ ਕਿ ਉਹ ਕਿਸਾਨਾਂ, ਰਾਇਸ ਮਿੱਲਰਾ ਤੇ ਸਰਕਾਰ ਦਰਮਿਆਨ ਇਕ ਪੁੱਲ ਦਾ ਕੰਮ ਕਰਨਗੇ ਤੇ ਰਾਇਸ ਮਿੱਲਰਾਂ ਦੀਆਂ ਮੰਗਾ ਨੂੰ ਹੱਲ ਕਰਵਾ ਕੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੀ ਸੁਚੱਜੇ ਨਾਲ ਖਰੀਦ ਕੀਤੀ ਜਾਵੇਗੀ। ਇਸ ਮੌਕੇ ਉਨਾ ਨਾਲ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਜਨੇਜਾ ਤਰਨਤਾਰਨ, ਸਲਵਿੰਦਰ ਸਲਵਾਨ ਪ੍ਰਧਾਨ ਅੰਮ੍ਰਿਤਸਰ, ਸ੍ਰੀ ਚੀਫ ਨਾਰੰਗ ਪ੍ਰਧਾਨ ਹੁਸਿਆਰਪੁਰ, ਸੰਜੀਵ ਕੁਮਾਰ ਨਾਰੰਗ ਪ੍ਰਧਾਨ ਮੁਕੇਰੀਆ, ਜਗਜੀਤ ਸਿੰਘ ਪ੍ਰਧਾਨ, ਜਰਨੈਲ ਸਿੰਘ ਰੰਧਾਵਾ ਬਟਾਲਾ, ਬਲਵਿੰਦਰਜੀਤ ਸਿੰਘ ਸਾਬੀ ਗੁਰਦਾਸਪੁਰ, ਬਲਵਿੰਦਰ ਸਿੰਘ ਨਾਭਾ ਸੀਨੀਅਰ ਮੀਤ ਪ੍ਰਧਾਨ, ਮਨੋਜ ਕੁਮਾਰ ਚੱਡਾ ਸਰਪ੍ਰਤਰਸਨ ਸੋਨੁੰ ਗੁਪਤਾ ਸਮੇਤ ਰਾਇਲ ਮਿੱਲਰ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਅਤੇ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਕੋਟ ਟੋਡਰਮਲ ਅਤੇ ਸਰਕਾਰੀ ਆਦਰਸ਼ ਸਕੂਲ ਸਮੇਤ ਹੋਰ ਸਕੂਲਾਂ ਵਿਚ ਗਾਈਡੈਂਸ ਗਤੀਵਿਧੀਆਂ ਦਾ ਨਿਰੀਖਣ
Ad Position 24