19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡਮਟਾਲ-ਮਾਜਰਾ ’ਚ ਮੰਦਿਰ ਦੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ

ਪਠਾਨਕੋਟ, 19 ਸਤੰਬਰ (ਸੰਧੂ)-ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ’ਤੇ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਡਮਟਾਲ-ਮਾਜਰਾ ਖੇਤਰ ’ਚ ਰਾਤ ਸਮੇਂ ਕਥਿਤ ਤੌਰ ’ਤੇ ਮਾਈਨਿੰਗ ਗਤੀਵਿਧੀਆਂ ਜਾਰੀ ਰਹਿਣ ਦੇ ਦੋਸ਼ ਸਾਹਮਣੇ ਆਏ ਹਨ । ਸਥਾਨਕ ਲੋਕਾਂ ਅਨੁਸਾਰ ਦੇਰ ਰਾਤ ਜੇ.

Ad Position 21
No active advertisement
ਅਜੀਤ ਡੈਸਕ 20-09-2026
ਪਠਾਨਕੋਟ, 19 ਸਤੰਬਰ (ਸੰਧੂ)-ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ’ਤੇ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਡਮਟਾਲ-ਮਾਜਰਾ ਖੇਤਰ ’ਚ ਰਾਤ ਸਮੇਂ ਕਥਿਤ ਤੌਰ ’ਤੇ ਮਾਈਨਿੰਗ ਗਤੀਵਿਧੀਆਂ ਜਾਰੀ ਰਹਿਣ ਦੇ ਦੋਸ਼ ਸਾਹਮਣੇ ਆਏ ਹਨ । ਸਥਾਨਕ ਲੋਕਾਂ ਅਨੁਸਾਰ ਦੇਰ ਰਾਤ ਜੇ.ਸੀ.ਬੀ. ਮਸ਼ੀਨਾਂ ਤੇ ਭਾਰੀ ਟਿੱਪਰਾਂ ਦੀ ਆਵਾਜਾਈ ਹੁੰਦੀ ਹੈ, ਜਿਸ ਕਾਰਨ ਪ੍ਰਸ਼ਾਸਨ ਤੇ ਸਬੰਧਿਤ ਵਿਭਾਗਾਂ ਦੀ ਨਿਗਰਾਨੀ ਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ । ਲੋਕਾਂ ਨੇ ਦੋਸ਼ ਲਗਾਇਆ ਕਿ ਡਮਟਾਲ ਸਥਿਤ ਇਤਿਹਾਸਕ ਠਾਕੁਰ ਰਾਮ ਗੋਪਾਲ ਮੰਦਿਰ ਦੀ ਜ਼ਮੀਨ ਤੇ ਮਾਜਰਾ ਦੇ ਆਸ-ਪਾਸ ਮਾਈਨਿੰਗ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ । ਉਨ੍ਹਾਂ ਮੰਗ ਕੀਤੀ ਕਿ ਮੰਦਿਰ ਦੀ ਜ਼ਮੀਨ ਦੀਆਂ ਹੱਦਾਂ ਤੇ ਰਿਕਾਰਡ ਦੀ ਮੌਕੇ ’ਤੇ ਪੈਮਾਇਸ਼ ਕਰਵਾਉਣ ਦੇ ਨਾਲ ਰਾਜਸਵ, ਮਾਈਨਿੰਗ ਵਿਭਾਗ ਤੇ ਪ੍ਰਸ਼ਾਸਨ ਦੀ ਸਾਂਝੀ ਟੀਮ ਬਣਾ ਕੇ ਨਿਰਪੱਖ ਜਾਂਚ ਕਰਵਾਈ ਜਾਵੇ । ਇਲਾਕਾ ਵਾਸੀਆਂ ਨੇ ਰਾਤ ਸਮੇਂ ਅਚਨਚੇਤ ਛਾਪੇਮਾਰੀ ਅਤੇ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ ਹੈ । ਐਸ.ਡੀ.ਐਮ. ਸੁਰਿੰਦਰ ਠਾਕੁਰ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਮੰਦਿਰ, ਸਰਕਾਰੀ ਜਾਂ ਕਿਸੇ ਹੋਰ ਸੁਰੱਖਿਅਤ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਦੀ ਪੁਸ਼ਟੀ ਹੁੰਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਮੰਦਿਰ ਦੀ ਜ਼ਮੀਨ ਸਮੇਤ ਕਿਸੇ ਵੀ ਸਥਾਨ ’ਤੇ ਨਾਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਜਾਂਚ ਦੌਰਾਨ ਮਾਈਨਿੰਗ ਗੈਰ-ਕਾਨੂੰਨੀ ਪਾਏ ਜਾਣ ’ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਐਨ.ਜੀ.ਟੀ. ਦੇ ਪ੍ਰਾਵਧਾਨਾਂ ਤਹਿਤ ਜੁਰਮਾਨਾ ਵੀ ਵਸੂਲਿਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਬਲੱਡ ਸੇਵਾ ਪਠਾਨਕੋਟ ਵਲੋਂ ਖੂਨਦਾਨ ਕੈਂਪ ਅਗਲੀ ਖ਼ਬਰ ਨਰੋਟ ਜੈਮਲ ਸਿੰਘ ’ਚ ਜਲਦ ਸ਼ੁਰੂ ਹੋਵੇਗਾ 100 ਬੈਡਾਂ ਵਾਲੇ ਸਬ-ਡਵੀਜ਼ਨਲ ਹਸਪਤਾਲ ਦਾ ਨਿਰਮਾਣ- ਕਟਾਰੂਚੱਕ
Ad Position 24