26 ਨੂੰ ਮੋਗਾ ਦੀ ਸੂਬਾ ਪੱਧਰੀ ਰੈਲੀ ਸੰਬੰਧੀ ਇਫਟੂ ਵਲੋਂ ਮੀਟਿੰਗਾਂ ਦੀ ਲੜੀ ਜਾਰੀ
ਨੌਸ਼ਹਿਰਾ ਮੱਝਾ ਸਿੰਘ,13 ਸਤੰਬਰ (ਰਵੀ ਭਗਤ)-ਵੱਖ-ਵੱਖ ਜਥੇਬੰਦੀਆਂ ਵਲੋਂ 26 ਸੋਤੰਬਰ ਨੂੰ ਮੋਗਾ ਵਿਖੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਕੀਤੀ ਜਾ ਸੂਬਾ ਪੱੱਧਰੀ ਰੈਲੀ ਨੂੰ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਵਲੋਂ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ’ਚ ਪ੍ਰਚਾਰ ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸੇ ਲੜੀ ਤਹਿਤ ਪਿੰਡ ਬੂਲੇਵਾਲ ਵਿਖੇ ਵੱਸਣ ਸਿੰਘ ਮਿਸਤਰੀ ਦੀ ਅਗਵਾਈ ਹੇਠ ਇਲਾਕੇ ਦੀਆਂ ਇਕਾਈਆਂ ਦੇ ਆਗੂ ਮੀਟਿੰਗ ’ਚ ਸ਼ਾਮਲ ਹੋਏ।
ਨੌਸ਼ਹਿਰਾ ਮੱਝਾ ਸਿੰਘ,13 ਸਤੰਬਰ (ਰਵੀ ਭਗਤ)-ਵੱਖ-ਵੱਖ ਜਥੇਬੰਦੀਆਂ ਵਲੋਂ 26 ਸੋਤੰਬਰ ਨੂੰ ਮੋਗਾ ਵਿਖੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਕੀਤੀ ਜਾ ਸੂਬਾ ਪੱੱਧਰੀ ਰੈਲੀ ਨੂੰ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਵਲੋਂ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ’ਚ ਪ੍ਰਚਾਰ ਮੀਟਿੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸੇ ਲੜੀ ਤਹਿਤ ਪਿੰਡ ਬੂਲੇਵਾਲ ਵਿਖੇ ਵੱਸਣ ਸਿੰਘ ਮਿਸਤਰੀ ਦੀ ਅਗਵਾਈ ਹੇਠ ਇਲਾਕੇ ਦੀਆਂ ਇਕਾਈਆਂ ਦੇ ਆਗੂ ਮੀਟਿੰਗ ’ਚ ਸ਼ਾਮਲ ਹੋਏ। ਆਗੂ ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰ ਪਾਲ ਘੁਰਾਲਾ ਨੇ ਸ਼ਿਰਕਤ ਕੀਤੀ। ਆਗੂਆਂ ਨੇ ਮਜ਼ਦੂਰ ਜਥੇਬੰਦੀਆਂ ਨੂੰ ਗੁਰਦਾਸਪੁਰ ਤੋਂ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਨਿਸ਼ਾਨ ਸਿੰਘ ਭਾਈ ਕਾ ਪਿੰਡ, ਹਰਜਿੰਦਰ ਸਿੰਘ ਘੁੰਮਣ ਖੁਰਦ, ਸਤਪਾਲ ਮਸੀਹ ਘੁੰਮਣ ਕਲਾਂ, ਹਰਜਿੰਦਰ ਮਸੀਹ ਛੀਨਾ, ਭਗਵੰਤ ਸਿੰਘ ਘੁੰਮਣ ਕਲਾਂ, ਕੁਲਦੀਪ ਸਿੰਘ ਭੇਖੋਵਾਲ, ਅਜੀਤ ਸਿੰਘ ਰਾਜੂਵਾਲ ਆਦਿ ਹਾਜ਼ਰ ਸਨ ।