14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਜਪਾ ਨੇ ਗੁਰਮੀਤ ਕੌਰ ਸੋਹਲ ਨੂੰ ਧਾਰੀਵਾਲ ਦਿਹਾਤੀ ਮੰਡਲ ਦੀ ਪ੍ਰਧਾਨਗੀ ਸੌਂਪੀ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਗੁਰਮੀਤ ਕੌਰ ਸੋਹਲ

ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਸੰਗਠਨਾਤਮਕ ਢਾਂਚੇ ’ਚ ਅਹਿਮ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸੇ ਤਹਿਤ ਗੁਰਮੀਤ ਕੌਰ ਸੋਹਲ ਨੂੰ ਧਾਰੀਵਾਲ ਦਿਹਾਤੀ ਮੰਡਲ, ਅਸ਼ਵਨੀ ਵਰਮਾ ਨੂੰ ਕਾਦੀਆਂ ਮੰਡਲ ਦਾ ਪ੍ਰਧਾਨ ਤੇ ਯੁਵਰਾਜ ਸਿੰਘ ਡੇਅਰੀਵਾਲ ਨੂੰ ਜਫਰਵਾਲ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਬਟਾਲਾ, 13 ਸਤੰਬਰ (ਸਤਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਸੰਗਠਨਾਤਮਕ ਢਾਂਚੇ ’ਚ ਅਹਿਮ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸੇ ਤਹਿਤ ਗੁਰਮੀਤ ਕੌਰ ਸੋਹਲ ਨੂੰ ਧਾਰੀਵਾਲ ਦਿਹਾਤੀ ਮੰਡਲ, ਅਸ਼ਵਨੀ ਵਰਮਾ ਨੂੰ ਕਾਦੀਆਂ ਮੰਡਲ ਦਾ ਪ੍ਰਧਾਨ ਤੇ ਯੁਵਰਾਜ ਸਿੰਘ ਡੇਅਰੀਵਾਲ ਨੂੰ ਜਫਰਵਾਲ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਭਾਜਪਾ ਲੀਡਰ ਬਘੇਲ ਸਿੰਘ ਬਾਹੀਆਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੇ ਕੁਲਵਿੰਦਰ ਕੌਰ ਗੁਰਾਇਆ ਹਲਕਾ ਇੰਚਾਰਜ ਕਾਦੀਆਂ ਵਲੋਂ ਨਵ-ਨਿਯੁਕਤ ਆਗੂਆਂ ਨੂੰ ਨਿਯੁਕਤ ਪੱਤਰ ਸੌਂਪੇ ਗਏ। ਗੁਰਮੀਤ ਕੌਰ ਸੋਹਲ ਨੇ ਆਪਣੀ ਨਵੀਂ ਜ਼ਿੰਮੇਵਾਰੀ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਉਨ੍ਹਾਂ ’ਤੇ ਜਿਤਾਏ ਭਰੋਸੇ ’ਤੇ ਪੂਰਾ ਉਤਰਣ ਲਈ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਨਾਲ ਮਿਲ ਕੇ ਧਾਰੀਵਾਲ ਦਿਹਾਤੀ ਖੇਤਰ ਵਿਚ ਭਾਜਪਾ ਦੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪਾਰਟੀ ਆਗੂਆਂ ਵਲੋਂ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਵਧਾਈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਤੇ ਕੁਲਵਿੰਦਰ ਕੌਰ ਗੁਰਾਇਆ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਭਾਜਪਾ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਮੀਦ ਜਿਤਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਸੰਗਠਨਾਤਮਕ ਕਾਰਜਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣਗੇ ।
Ad Position 22
No active advertisement
ਪਿਛਲੀ ਖ਼ਬਰ 26 ਨੂੰ ਮੋਗਾ ਦੀ ਸੂਬਾ ਪੱਧਰੀ ਰੈਲੀ ਸੰਬੰਧੀ ਇਫਟੂ ਵਲੋਂ ਮੀਟਿੰਗਾਂ ਦੀ ਲੜੀ ਜਾਰੀ ਅਗਲੀ ਖ਼ਬਰ ਗੁਰਦਿਆਲ ਸਿੰਘ ਨੰਬਰਦਾਰ ਜਨਰਲ ਕੌਂਸਲ ਮੈਂਬਰ ਬਣਨ ’ਤੇ ਹਰਚੋਵਾਲ ਵਰਕਰਾਂ ’ਚ ਖੁਸ਼ੀ ਦੀ ਲਹਿਰ
Ad Position 24