ਬਲਦੇਵ ਸਿੰੰਘ ਬਾਜਵਾ ਵਲੋਂ ਵਿਆਹ ਪੁਰਬ ’ਤੇ ਸ਼ਹਿਰ ’ਚ ਸਫਾਈ ਮੁਹਿੰਮ ਚਲਾਉਣ ਸੰਬੰਧੀ ਮੀਟਿੰਗ
ਬਟਾਲਾ, 11 ਸਤੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ’ਤੇ ਸ਼ਹਿਰ ਵਿਚ ਸਫਾਈ ਮੁਹਿੰਮ ਚਲਾਉਣ ਲਈ ਮੰਡੀ ਬੋਰਡ ਦੇ ਐਸ. ਈ.
ਬਟਾਲਾ, 11 ਸਤੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ’ਤੇ ਸ਼ਹਿਰ ਵਿਚ ਸਫਾਈ ਮੁਹਿੰਮ ਚਲਾਉਣ ਲਈ ਮੰਡੀ ਬੋਰਡ ਦੇ ਐਸ.ਈ. ਬਲਦੇਵ ਸਿੰਘ ਬਾਜਵਾ ਦੀ ਅਗਵਾਈ ਵਿਚ ਵਿਸ਼ੇਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਕੀਲ ਸੁਖਬੀਰ ਸਿੰਘ ਪੰਨਵਾਂ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਆਦਿ ਨੇ ਦੱਸਿਆ ਕਿ ਐਸ.ਈ. ਬਾਜਵਾ ਦੀ ਅਗਵਾਈ ਵਿਚ ਵਿਆਹ ਪੁਰਬ ’ਤੇ ਸਜਾਏ ਜਾ ਰਹੇ ਨਗਰ ਕੀਰਤਨ ਰਸਤੇ ਤੋਂ ਇਲਾਵਾ ਹੋਰ ਵੀ ਵੱਖ- ਵੱਖ ਥਾਵਾਂ ’ਤੇ ਸਫਾਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਦੀ ਆਮਦ ’ਤੇ ਸੰਗਤਾਂ ਲਈ ਵੱਖ- ਵੱਖ ਪਿੰਡਾਂ ਤੇ ਜਥੇਬੰਦੀਆਂ ਵਲੋਂ ਟਰੈਕਟਰ ਟਰਾਲੀਆਂ ਲਿਆ ਕੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ। ਇਸ ਦੌਰਾਨ ਲੰਗਰਾਂ ਦੀ ਰਹਿੰਦ ਖੁਹੰਦ, ਡਿਸਪੋਜ਼ਲ, ਬਰਤਨ ਸ਼ਹਿਰ ਦੀਆਂ ਸੜਕਾਂ ’ਤੇ ਥਾਂ ਥਾ ’ਤੇ ਖਿਲਰੇ ਹੋਏ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੇ ਵਿਆਹ ਪੁਰਬ ’ਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਇਹ ਮੁਹਿੰਮ ਨਾਲ ਪਿਛਲੇ ਤਿੰਨ ਸਾਲਾਂ ਤੋਂ ਵੱਡੀ ਗਿਣਤੀ ਵਿਚ ਲੋਕ ਤੇ ਉੱਚ ਅਹੁੱਦਿਆਂ ’ਤੇ ਵਿਰਾਜਮਾਨ ਸਰਕਾਰੀ ਅਫ਼ਸਰ ਵੀ ਜੁੜੇ ਹਨ ਤੇ ਜੁੜ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਅਤੇ ਲੰਗਰ ਲਗਾਉਣ ਵਾਲੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਲੰਗਰਾਂ ਦੀ ਰਹਿੰਦ ਖੁਹੰਦ ਤੇ ਡਿਸਪੋਜਲ ਬਰਤਨਾਂ ਨੂੰ ਥਾਂ ਥਾਂ ’ਤੇ ਛੁੱਟਣ ਦੀ ਬਜਾਏ ਇਕ ਥਾਂ ’ਤੇ ਇਕੱਠਾ ਕੀਤਾ ਜਾਵੇ ਤਾਂ ਜੋ ਸੇਵਾਦਾਰ ਆਸਾਨੀ ਨਾਲ ਸੇਵਾ ਨਿਭਾ ਸਕਣ। ਇਸ ਮੌਕੇ ਗੁਰਮੁੱਖ ਸਿੰਘ ਰੰਗੀਲਪੁਰ, ਡਾ. ਲਖਬੀਰ ਸਿੰਘ ਭਾਗੋਵਾਲੀਆ, ਹਰਬਖ਼ਸ ਸਿੰਘ ਸਿਵਿਲ ਡਿਫੈਂਸ, ਅਮਨ ਗੁਰਾਇਆ, ਕੋਚ ਮਨੋਹਰ ਸਿੰਘ, ਰੁਪਿੰਦਰ ਸਿੰਘ ਸ਼ਾਮਪੁਰ, ਮਨਬੀਰ ਸਿੰਘ ਕੋਂਸਲਰ, ਦਲਜੀਤ ਸਿੰਘ ਖਾਲਸਾ ਏਡ, ਲਖਬੀਰ ਸਿੰਘ ਧੁੱਪਸੜੀ, ਗੁਰਪਿੰਦਰ ਸਿੰਘ ਲਾਡਾ ਸ਼ਾਹ, ਮਨਜੀਤ ਸਿੰਘ ਹੈਪੀ, ਸੋਨੂੰ ਕੋਂਸਲਰ, ਕਰਨਲ ਬਾਜਵਾ, ਮਨਮੋਹਨ ਸਿੰਘ ਭਾਗੋਵਾਲੀਆ, ਕੁਲਵੰਤ ਸਿੰਘ ਕੋਂਸਲਰ, ਬਲਦੇਵ ਸਿੰਘ ਆਦਿ ਸਮੇਤ ਹੋਰ ਵੀ ਸੇਵਾਦਾਰ ਹਾਜ਼ਰ ਸਨ ।