09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬਲਜਿੰਦਰ ਸਿੰਘ ਹੈਲਥ ਕੇਅਰ ਸੈਂਟਰ ਵਲੋਂ ਮੁਫਤ ਮੈਡੀਕਲ ਕੈਂਪ

ਤਿੱਬੜ, 9 ਸਤੰਬਰ (ਸੋਹਨ ਮਲਿਕ)-ਸਥਾਨਕ ਪਿੰਡ ਬੱਬਰੀ ਨੰਗਲ ਵਿਖੇ ਬਲਜਿੰਦਰ ਸਿੰਘ ਹੈਲਥ ਕੇਅਰ ਸੈਂਟਰ ਅਹਿਮਦਾਬਾਦ (ਬੁਰਜ ਸਾਹਿਬ) ਵਲੋਂ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿਚ ਬਹੁਤ ਸਾਰੇ ਮਾਹਿਰ ਡਾਕਟਰਾਂ ਨੇ ਵੱਖ-ਵੱਖ ਰੋਗਾਂ ਦੀ ਮੁਫਤ ਜਾਂਚ ਪੜਤਾਲ ਕੀਤੀ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਤਿੱਬੜ, 9 ਸਤੰਬਰ (ਸੋਹਨ ਮਲਿਕ)-ਸਥਾਨਕ ਪਿੰਡ ਬੱਬਰੀ ਨੰਗਲ ਵਿਖੇ ਬਲਜਿੰਦਰ ਸਿੰਘ ਹੈਲਥ ਕੇਅਰ ਸੈਂਟਰ ਅਹਿਮਦਾਬਾਦ (ਬੁਰਜ ਸਾਹਿਬ) ਵਲੋਂ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿਚ ਬਹੁਤ ਸਾਰੇ ਮਾਹਿਰ ਡਾਕਟਰਾਂ ਨੇ ਵੱਖ-ਵੱਖ ਰੋਗਾਂ ਦੀ ਮੁਫਤ ਜਾਂਚ ਪੜਤਾਲ ਕੀਤੀ । ਇਸ ਮੌਕੇ ਡਾ: ਹਰਸਿਮਰਤ ਸਿੰਘ, ਡਾ: ਨਵਦੀਪ, ਡਾ: ਜ਼ੋਨ ਵਿਲੀਅਮ ਸਹਾਇਕ ਅਤੇ ਹੋਰ ਟੀਮ ਮੈਂਬਰਾਂ ਨੇ ਸਰਪੰਚ ਸੁਖਦੇਵ ਕੌਰ, ਬਲਾਕ ਪ੍ਰਧਾਨ ਹਿੱਤਪਾਲ ਦੀ ਅਗਵਾਈ ਹੇਠ ਬਾਬਾ ਹਰੀ ਭਗਵਾਨ ਜੀ ਦੇ ਮੰਦਿਰ ਵਿਖੇ ਕੈਂਪ ਲਗਾਇਆ । ਕੈਂਪ ਦੌਰਾਨ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ । ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ । ਇਸ ਮੁਫਤ ਮੈਡੀਕਲ ਕੈਂਪ ਦਾ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਲਾਭ ਉਠਾਇਆ । ਪਿੰਡ ਵਾਸੀਆਂ ਨੇ ਮੈਡੀਕਲ ਟੀਮ, ਸਰਪੰਚ ਸੁਖਦੇਵ ਕੌਰ, ਸਮੁੱਚੀ ਪੰਚਾਇਤ ਤੇ ਬਲਾਕ ਪ੍ਰਧਾਨ ਹਿੱਤਪਾਲ ਸਿੰਘ ਦਾ ਇਸ ਉਪਰਾਲੇ ਦੀ ਸ਼ਲਾਘਾ ਤੇ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇਚਾਰਜ ਸ਼ਮਸ਼ੇਰ ਸਿੰਘ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਮੱਸਿਆ ਵੱਲ ਧਿਆਨ ਦੇਣ ਲਈ ਕਿਹਾ ਅਗਲੀ ਖ਼ਬਰ ਪਿੰਡ ਹਵੇਲੀ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਗਮ
Ad Position 24