09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਚੋਰਾਂ ਨੇ 4 ਦੁਕਾਨਾਂ ਤੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ

ਗੁਰਦਾਸਪੁਰ, 9 ਸਤੰਬਰ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਚੋਰਾਂ ਵਲੋਂ ਹਰਦੋਛੰਨੀ ਰੋਡ ਸਥਿਤ ਸੁਖਜਿੰਦਰ ਕਾਲਜ ਦੇ ਸਾਹਮਣੇ ਤੇ ਵਰਸੋਲਾ ਦੀਆਂ ਚਾਰ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਗੁਰਦਾਸਪੁਰ, 9 ਸਤੰਬਰ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਚੋਰਾਂ ਵਲੋਂ ਹਰਦੋਛੰਨੀ ਰੋਡ ਸਥਿਤ ਸੁਖਜਿੰਦਰ ਕਾਲਜ ਦੇ ਸਾਹਮਣੇ ਤੇ ਵਰਸੋਲਾ ਦੀਆਂ ਚਾਰ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਚੋਰਾਂ ਵਲੋਂ ਵਰਸੋਲਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਜਿੱਥੇ ਸੁਖਜਿੰਦਰ ਕਾਲਜ ਦੇ ਸਾਹਮਣੇ ਇਕ ਸਾਈਬਰ ਕੈਫੇ ਦਾ ਸ਼ਟਰ ਤੋੜ ਕੇ 10 ਹਜਾਰ ਰੁਪਏ ਦੇ ਕਰੀਬ ਨਕਦੀ, ਸਮਾਰਟ ਵਾਚ, ਇਕ ਹੋਰ ਘੜੀ ਤੇ ਟੈਬ ਚੋਰੀ ਕੀਤਾ, ਉੱਥੇ ਨਜ਼ਦੀਕ ਦੀ ਇਕ ਸਕੂਟਰ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਦੇ ਤਾਲੇ ਤੋੜੇ ਗਏ। ਇਸ ਦੇ ਨਾਲ ਹੀ ਇਸੇ ਰੋਡ ’ਤੇ ਦੋ ਹੋਰ ਦੁਕਾਨਾਂ ਦੇ ਤਾਲੇ ਤੋੜੇ ਗਏ। ਇਸੇ ਰਾਤ ਚੋਰਾਂ ਵਲੋਂ ਪਿੰਡ ਵਰਸੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵੀ ਕਾਫੀ ਭੰਨਤੋੜ ਕੀਤੀ ਤੇ ਐਲ.ਈ.ਡੀ ਤੇ ਹੋਰ ਸਾਰਾ ਸਮਾਨ ਚੋਰੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਟੂਰਨਾਮੈਂਟ ’ਚ ਦੂਨ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ ਲੈਫਟੀਨੈਂਟ ਬਣੇ ਸਰਕਾਰੀ ਅਧਿਆਪਕ ਦੇ ਪੁੱਤਰ ਦਾ ਭਰਵਾਂ ਸਵਾਗਤ
Ad Position 24