09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮੈਗਾ ਸਿਹਤ ਕੈਂਪ ’ਚ ਐਚ.ਆਈ.ਵੀ ਤੇ ਏਡਜ਼ ਸੰਬੰਧੀ ਕੀਤਾ ਜਾਗਰੂਕ

ਗੁਰਦਾਸਪੁਰ, 9 ਸਤੰਬਰ (ਚੱਕਰਾਜਾ)-ਸਿਵਲ ਹਸਪਤਾਲ ਬੱਬਰੀ ਵਿਖੇ ਐਸ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਗੁਰਦਾਸਪੁਰ, 9 ਸਤੰਬਰ (ਚੱਕਰਾਜਾ)-ਸਿਵਲ ਹਸਪਤਾਲ ਬੱਬਰੀ ਵਿਖੇ ਐਸ.ਐਮ.ਓ ਡਾ: ਗੁਰਪ੍ਰੀਤ ਸਿੰਘ ਅਤੇ ਡੀ.ਏ.ਆਰ.ਸੀ.ਯੂ, ਕਲੱਸਟਰ ਅੰਮ੍ਰਿਤਸਰ ਦੇ ਨਿਰਦੇਸ਼ਾਂ ਤੇ ਇੰਟੈਂਸੀਫਾਈਡ ਮੁਹਿੰਮ ਤਹਿਤ ਮੈਗਾ ਸਿਹਤ ਕੈਂਪ ਲਗਾਇਆ ਗਿਆ। ਸਮਰੱਥ ਐਨ.ਜੀ.ਓ, ਜੇ.ਕੇ.ਐਸ.ਪੀ.ਵਾਏ.ਐਮ ਤੇ ਆਈ.ਸੀ.ਟੀ.ਸੀ ਗੁਰਦਾਸਪੁਰ ਦੇ ਸਹਿਯੋਗ ਨਾਲ ਲਗਾਏ ਕੈਂਪ ਦੌਰਾਨ ਐਚ.ਆਈ.ਵੀ ਤੇ ਵੀ.ਡੀ.ਆਰ.ਐਲ ਟੈਸਟਿੰਗ, ਐਚ.ਈ.ਪੀ-ਬੀ, ਐਚ.ਈ.ਪੀ-ਸੀ, ਐਕਸਰੇ, ਟੀ.ਬੀ ਆਦਿ ਦੇ ਟੈਸਟ ਕੀਤੇ ਗਏ। ਜਦੋਂ ਕਿ ਲੋਕਾਂ ਨੂੰ ਕਾਉਂਸਲਿੰਗ ਤੇ ਨੁੱਕੜ ਨਾਟਕ ਰਾਹੀਂ ਐਚ.ਆਈ.ਵੀ, ਏਡਜ਼ ਤੇ ਨਸ਼ਿਆਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਐਚ.ਆਈ.ਵੀ ਤੇ ਏਡਜ਼ ਜਾਗਰੂਕਤਾ ਸਬੰਧੀ ਰੈਲੀ ਵੀ ਕੱਢੀ ਗਈ। ਇਸ ਮੌਕੇ ਡੀ.ਟੀ.ਓ ਡਾ: ਸੁਚਤਨ, ਡਾ: ਮੀਰਾ, ਡਾ: ਪੂਜਾ ਅਤੇ ਡੀ.ਏ.ਪੀ.ਸੀ.ਯੂ ਤੋਂ ਡੀ.ਪੀ.ਐਮ ਮਨਪ੍ਰੀਤ ਕੌਰ, ਸ਼ਿਖਾ, ਅੰਜੂ ਤੇ ਸੀ.ਪੀ.ਓ ਸੁਖਵੀਰ ਸਿੰਘ, ਸੰਧਿਆ, ਵਿਕਰਮ, ਅਮਨ, ਬ੍ਰਿਜੇਸ਼, ਗੁਰਪ੍ਰੀਤ ਕੌਰ, ਰਜਨੀ ਬਾਲਾ, ਪਰਮਜੀਤ ਕੌਰ, ਅਰਸ਼ਦੀਪ, ਪ੍ਰਦੀਪ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ ਸਮਾਜਿਕ ਵਿਗਿਆਨ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਦੀ ਆਰੰਭਤਾ ਮੌਕੇ ਕਾਰਜ ਸਿੰਘ ਕੋਟਲਾ ਦਾ ਸਨਮਾਨ
Ad Position 24