ਹਿੰਦੂ ਸਿੱਖ ਏਕਤਾ ਕਲੱਬ ਵਲੋਂ 19 ਨੂੰ ਹੋਣ ਵਾਲੇ ਜਾਗਰਨ ਦੇ ਕਾਰਡ ਦਾ ਵਿਮੋਚਨ
ਪਠਾਨਕੋਟ, 9 ਸਤੰਬਰ (ਸੁਮਿਤ)-ਹਿੰਦੂ ਸਿੱਖ ਏਕਤਾ ਕਲੱਬ ਵਲੋਂ 19 ਸਤੰਬਰ ਨੂੰ ਕਰਵਾਏ ਜਾਣ ਵਾਲੇ 36ਵੇਂ ਵਿਸ਼ਾਲ ਮਾਂ ਭਗਵਤੀ ਜਾਗਰਨ ਤੇ ਮੇਲੇ ਨੂੰ ਲੈ ਕੇ ਲਾਈਫ ਟਾਈਮ ਚੇਅਰਮੈਨ ਐਸ. ਕੇ.
ਪਠਾਨਕੋਟ, 9 ਸਤੰਬਰ (ਸੁਮਿਤ)-ਹਿੰਦੂ ਸਿੱਖ ਏਕਤਾ ਕਲੱਬ ਵਲੋਂ 19 ਸਤੰਬਰ ਨੂੰ ਕਰਵਾਏ ਜਾਣ ਵਾਲੇ 36ਵੇਂ ਵਿਸ਼ਾਲ ਮਾਂ ਭਗਵਤੀ ਜਾਗਰਨ ਤੇ ਮੇਲੇ ਨੂੰ ਲੈ ਕੇ ਲਾਈਫ ਟਾਈਮ ਚੇਅਰਮੈਨ ਐਸ.ਕੇ. ਪੁੰਜ ਤੇ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਅਗਵਾਈ ਹੇਠ ਕਾਰਡ ਵਿਮੋਚਨ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਅਸ਼ਵਨੀ ਸ਼ਰਮਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ, ਸੀਨੀਅਰ ਵਾਈਸ ਚੇਅਰਮੈਨ ਐਡਵੋਕੇਟ ਰਵਿੰਦਰ ਸਿੰਘ ਠਾਕੁਰ, ਡਾ: ਤਰਸੇਮ ਸਿੰਘ, ਵਿਕਾਸ ਸੈਣੀ, ਸ੍ਰੀਜਲ ਗੁਪਤਾ, ਪ੍ਰਤਾਪ ਵਰਲਡ ਸਕੂਲ ਤੋਂ ਸੰਨੀ ਮਹਾਜਨ, ਕੇਵਲ ਕ੍ਰਿਸ਼ਨ ਮਹਾਜਨ, ਕੌਂਸਲਰ ਨਮਨ ਮਹਾਜਨ, ਪਵਨ ਕੁਮਾਰ ਰਿਸ਼ੂ ਪ੍ਰਧਾਨ, ਡਾ : ਅਨਿਲ ਭਾਰਦਵਾਜ, ਸਾਬਕਾ ਮੰਤਰੀ ਰਮਨ ਭੱਲਾ, ਯੋਗੇਸ਼ ਠਾਕੁਰ, ਰਾਕੇਸ਼ ਸ਼ਰਮਾ ਤੇ ਸਾਬਕਾ ਤਹਿਸੀਲਦਾਰ ਯਸ਼ਪਾਲ ਸ਼ਰਮਾ ਸਮੇਤ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਪਹੁੰਚੇ । ਸਾਰਿਆਂ ਨੇ ਮਿਲ ਕੇ ਜਾਗਰਨ ਦੇ ਕਾਰਡ ਦਾ ਵਿਮੋਚਨ ਕੀਤਾ । ਚੇਅਰਮੈਨ ਐਸ.ਕੇ. ਪੁੰਜ ਅਤੇ ਪ੍ਰਧਾਨ ਨਿਰਮਲ ਸਿੰਘ ਪੱਪੂ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19 ਸਤੰਬਰ ਦੀ ਰਾਤ 9 ਵਜੇ ਰਾਮ ਲੀਲ੍ਹਾ ਗਰਾਊਂਡ ਦੇ ਪ੍ਰਾਂਗਣ ’ਚ ਮਹਾਂਮਾਈ ਦਾ ਵਿਸ਼ਾਲ ਜਾਗਰਨ ਕਰਵਾਇਆ ਜਾ ਰਿਹਾ ਹੈ । ਜਾਗਰਨ ਵਿਚ ਅੰਤਰਰਾਸ਼ਟਰੀ ਗਾਇਕ ਮਾਸਟਰ ਸਲੀਮ, ਭਜਨ ਗਾਇਕ ਅਭਿਸ਼ੇਕ ਸੋਨੀ ਤੇ ਦੀਪਕ ਗੋਗਣਾ ਮਹਾਂਮਾਈ ਦੇ ਭਜਨਾਂ ਦਾ ਗੁਣਗਾਨ ਕਰਨਗੇ । ਇਸ ਤੋਂ ਪਹਿਲਾਂ 13 ਸਤੰਬਰ ਨੂੰ ਗਾੜ੍ਹੀ ਅਹਾਤਾ ਚੌਕ ਵਿਖੇ ਹਵਨਯੱਗ ਤੇ ਭੰਡਾਰਾ ਕਰਵਾਇਆ ਜਾਵੇਗਾ । ਭੰਡਾਰੇ ਦੌਰਾਨ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ । ਇਸੇ ਤਰ੍ਹਾਂ 18 ਸਤੰਬਰ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਗਾੜ੍ਹੀ ਅਹਾਤਾ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਰਾਮ ਲੀਲ੍ਹਾ ਗਰਾਊਂਡ ਵਿਖੇ ਸਮਾਪਤ ਹੋਵੇਗੀ । ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਕਲਾਕਾਰਾਂ ਵਲੋਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ । ਇਸ ਮੌਕੇ ਮਾਂ ਜਵਾਲਾ ਜੀ ਤੋਂ ਜੋਤ ਵੀ ਸ਼ੋਭਾ ਯਾਤਰਾ ਰਾਹੀਂ ਲਿਆਂਦੀ ਜਾਵੇਗੀ । ਇਸ ਮੌਕੇ ਜਨਰਲ ਸਕੱਤਰ ਵਿਜੇ ਚੋਪੜਾ, ਚੀਫ਼ ਕੈਸ਼ੀਅਰ ਅਸ਼ਵਨੀ ਆਸ਼ੂ, ਪ੍ਰੋਜੈਕਟ ਚੇਅਰਮੈਨ ਅਭਿਨੰਦਨ ਭੰਡਾਰੀ, ਸੀਨੀਅਰ ਵਾਈਸ ਪ੍ਰਧਾਨ ਰਾਜੀਵ ਮਹਾਜਨ, ਸੁਭਾਸ਼ ਚੰਦਰ ਭਾਸ਼ਾ, ਕੰਵਲਪ੍ਰੀਤ ਸਿੰਘ, ਅਕਸ਼ੈ ਅਗਰਵਾਲ, ਕਾਰਤਿਕ ਵਡੈਹਰਾ, ਸੰਜੀਵ ਅਗਰਵਾਲ, ਵਿਕਾਸ ਸ਼ਰਮਾ, ਦਿਨੇਸ਼, ਜੁਆਇੰਟ ਕੈਸ਼ੀਅਰ ਗੁਲਸ਼ਨ ਕਲਸੀ, ਸ਼ਿਵ ਕੁਮਾਰ ਗੌੜ, ਕੌਂਸਲਰ ਨਰਿੰਦਰ ਕੁਮਾਰ ਨਿੰਦੋ, ਰਾਜੇਸ਼ ਪੁਰੀ, ਵਿਜੇ ਪਾਸੀ, ਵਿਨੋਦ ਮਲਹੋਤਰਾ, ਰਾਮਪਾਲ ਭੰਡਾਰੀ ਅਤੇ ਆਸ਼ੀਸ਼ ਮਲਹੋਤਰਾ ਆਦਿ ਹਾਜ਼ਰ ਸਨ ।